ਚੀਨ ਨੇ ਸ਼ਿੰਜਿਆਂਗ ਸਬੰਧੀ ਬਿੱਲ ਪਾਸ ਕਰਨ ''ਤੇ ਅਮਰੀਕਾ ਦੀ ਕੀਤੀ ਨਿੰਦਾ
Wednesday, Dec 04, 2019 - 01:57 PM (IST)

ਬੀਜਿੰਗ- ਚੀਨ ਨੇ ਅਮਰੀਕੀ ਪ੍ਰਤੀਨਿਧ ਸਭਾ ਦੇ ਸ਼ਿੰਜਿਆਂਗ ਨਾਲ ਸਬੰਧਿਤ ਬਿੱਲ ਪਾਸ ਕਰਨ 'ਤੇ ਸਖਤ ਇਤਰਾਜ਼ ਜਤਾਇਆ ਹੈ ਤੇ ਇਸ ਦੇ ਲਈ ਉਸ ਦੀ ਨਿੰਦਾ ਕੀਤੀ ਹੈ। ਸ਼ਿੰਜਿਆਂਗ ਆਟੋਨਾਮਸ ਰੀਜ਼ਨ ਪੀਪਲ ਕਾਂਗਰਸ ਦੀ ਸਥਾਈ ਕਮੇਟੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕੀ ਪ੍ਰਤੀਨਿਧ ਸਭਾ ਵਲੋਂ ਪਾਸ ਕਥਿਤ 'ਉਈਗਰ ਮਨੁੱਖੀ ਅਧਿਕਾਰ ਨੀਤੀ ਬਿੱਲ 2019' ਸ਼ਿੰਜਿਆਂਗ ਦੀ ਸਥਿਰਤਾ ਤੇ ਵਿਕਾਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਅਸਲੀਅਤ ਤਾਂ ਇਹ ਹੈ ਕਿ ਇਸ ਖੇਤਰ ਵਿਚ ਸਾਰੇ ਭਾਈਚਾਰੇ ਦੇ ਲੋਕ ਰਹਿੰਦੇ ਹਨ ਤੇ ਤਾਲਮੇਲ ਤੇ ਸੰਤੋਸ਼ ਨਾਲ ਕੰਮ ਕਰਦੇ ਹਨ।