ਚੀਨ ''ਚ ਸੋਕੇ ਕਾਰਨ ਘਰਾਂ ਅਤੇ ਕਾਰਖਾਨਿਆਂ ''ਚ ਬਿਜਲੀ ਕਟੌਤੀ

08/17/2022 5:59:51 PM

ਬੀਜਿੰਗ (ਏਜੰਸੀ): ਚੀਨ ਦੇ ਦੱਖਣ-ਪੱਛਮ ਵਿੱਚ ਸੋਕੇ ਦੀ ਸਥਿਤੀ ਕਾਰਨ ਜਲ ਭੰਡਾਰਾਂ ਵਿੱਚ ਪਾਣੀ ਦੀ ਕਮੀ ਹੋ ਗਈ ਹੈ, ਜਿਸ ਨਾਲ ਪਣ-ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਉਸ ਤੋਂ ਬਾਅਦ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਬੁੱਧਵਾਰ ਨੂੰ ਪ੍ਰਕਾਸ਼ਿਤ ਰਿਪੋਰਟਾਂ ਦੇ ਅਨੁਸਾਰ ਸਿਚੁਆਨ ਪ੍ਰਾਂਤ ਵਿੱਚ ਸੋਲਰ ਪੈਨਲ ਨਿਰਮਾਤਾਵਾਂ ਦੇ ਨਾਲ-ਨਾਲ ਸੀਮਿੰਟ ਅਤੇ ਯੂਰੀਆ ਬਣਾਉਣ ਵਾਲੀਆਂ ਕੰਪਨੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਉਤਪਾਦਨ ਘਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪੰਜ ਦਿਨਾਂ ਲਈ ਬਿਜਲੀ ਬਚਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਹੁਨਰਮੰਦ ਕਾਮਿਆਂ ਲਈ ਆਸਟ੍ਰੇਲੀਆ ਦੀ ਪੀ.ਆਰ. ਲੈਣੀ ਹੋਵੇਗੀ ਸੌਖੀ, ਕੀਤੇ ਇਹ ਬਦਲਾਅ

ਪ੍ਰਸ਼ਾਸਨ ਨੇ ਇਹ ਹੁਕਮ ਤਾਪਮਾਨ ਵਿੱਚ ਵਾਧੇ ਅਤੇ ਜਲ ਭੰਡਾਰਾਂ ਵਿੱਚ ਪਾਣੀ ਦੀ ਕਮੀ ਦੇ ਵਿਚਕਾਰ ਏਅਰ ਕੰਡੀਸ਼ਨਿੰਗ ਲਈ ਬਿਜਲੀ ਦੀ ਵਧਦੀ ਮੰਗ ਤੋਂ ਬਾਅਦ ਦਿੱਤਾ ਹੈ। ਮੰਗਲਵਾਰ ਨੂੰ ਜਾਰੀ ਹੁਕਮਾਂ 'ਚ ਸੂਬਾਈ ਸਰਕਾਰ ਨੇ ਕਿਹਾ ਕਿ ਬਿਜਲੀ ਆਮ ਲੋਕਾਂ 'ਤੇ ਛੱਡ ਦਿੱਤੀ ਜਾਵੇ। ਸਿਚੁਆਨ ਦੇ ਆਰਥਿਕ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਅਨੁਸਾਰ ਪ੍ਰਾਂਤ ਦੀ ਆਬਾਦੀ 9.4 ਕਰੋੜ ਹੈ ਅਤੇ ਇਸ ਮਹੀਨੇ ਪਣ-ਬਿਜਲੀ ਦੇ ਭੰਡਾਰਾਂ ਦਾ ਪੱਧਰ ਲਗਭਗ ਅੱਧਾ ਰਹਿ ਗਿਆ ਹੈ। ਸ਼ੰਘਾਈ ਦੇ ਅਖ਼ਬਾਰ 'ਦਿ ਪੇਪਰ' ਨੇ ਖਬਰ ਦਿੱਤੀ ਕਿ ਸਿਚੁਆਨ ਸ਼ਹਿਰ ਦਾਝਾਓ 'ਚ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਨੇ ਇਸ ਹਫਤੇ ਢਾਈ ਘੰਟੇ ਦਾ ਬਿਜਲੀ ਕੱਟ ਲਗਾਇਆ ਸੀ ਪਰ ਬੁੱਧਵਾਰ ਨੂੰ ਇਹ ਕੱਟ ਵਧਾ ਕੇ ਤਿੰਨ ਘੰਟੇ ਕਰ ਦਿੱਤਾ ਗਿਆ। ਅਖ਼ਬਾਰ ‘ਸਿਕਿਓਰਿਟੀ ਟਾਈਮਜ਼’ ਮੁਤਾਬਕ ਚੇਂਗਦੂ ਸ਼ਹਿਰ ਦੇ ਦਫਤਰਾਂ ਨੂੰ ਆਪਣੇ ਏਅਰ ਕੰਡੀਸ਼ਨ ਬੰਦ ਕਰਨ ਲਈ ਕਿਹਾ ਗਿਆ ਹੈ।


Vandana

Content Editor

Related News