ਚੀਨ ਦੀ Covid ਨੀਤੀ ਮੰਗੋਲੀਆ ਦੀ ਅਰਥਵਿਵਸਥਾ ’ਤੇ ਪੈ ਰਹੀ ਭਾਰੀ : IFFRAS ਰਿਪੋਰਟ

Monday, Mar 21, 2022 - 05:35 PM (IST)

ਚੀਨ ਦੀ Covid ਨੀਤੀ ਮੰਗੋਲੀਆ ਦੀ ਅਰਥਵਿਵਸਥਾ ’ਤੇ ਪੈ ਰਹੀ ਭਾਰੀ : IFFRAS ਰਿਪੋਰਟ

ਬੀਜਿੰਗ : ਚੀਨ ਦੀ ਕੋਵਿਡ ਨੀਤੀ ਨੇ ਆਪਣੇ ਸਭ ਤੋਂ ਵੱਡੇ ਵਿਦੇਸ਼ੀ ਵਪਾਰ ਭਾਈਵਾਲ ਬੀਜਿੰਗ ’ਤੇ ਨਿਰਭਰ ਮੰਗੋਲੀਆ ਦੀ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕੈਨੇਡਾ ਸਥਿਤ ਥਿੰਕ ਟੈਂਕ ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ (IFFRAS) ਦੇ ਅਨੁਸਾਰ ਹਾਲਾਂਕਿ ਦੁਨੀਆ ਕੋਵਿਡ ਮਹਾਮਾਰੀ ਦੇ ਤੀਜੇ ਸਾਲ ਵਿਚ ਦਾਖਲ ਹੋ ਚੁੱਕੀ ਹੈ ਤੇ ਵਪਾਰ ਫਿਰ ਤੋਂ ਖੁੱਲ੍ਹਣ ਕਾਰਨ ਅਰਥਵਿਵਸਥਾ ਵਿਚ ਪਿਛਲੇ ਸਾਲ ਅਪ੍ਰੈਲ ਤੋਂ ਸੁਧਾਰ ਹੋ ਰਿਹਾ ਹੈ ਪਰ ਚੀਨ ਨੇ ਆਪਣੀ ਨੋ ਕੋਵਿਡ ਨੀਤੀ ਤਹਿਤ ਆਪਣੀ ਸਰਹੱਦ ਨੂੰ ਸੀਲ ਕਰ ਦਿੱਤਾ ਹੈ, ਜਿਸ ਦਾ ਖ਼ਮਿਆਜ਼ਾ ਮੰਗੋਲੀਆ ਨੂੰ ਭੁਗਤਣਾ ਪੈ ਰਿਹਾ ਹੈ।

IFFRAS ਦੀ ਰਿਪੋਰਟ ਅਨੁਸਾਰ ਚੀਨ ਵਿਚ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਦਰਮਿਆਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੋਰੋਨਾ ਨਾਲ ਲੜਨ ਦੇ ਆਪਣੇ ਉਪਾਵਾਂ ਦੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਦਾ ਸੰਕਲਪ ਿਲਆ ਹੈ। ਸ਼ੀ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਉਸ ਕੋਵਿਡ ਕੰਟਰੋਲ ਸਟ੍ਰੈਟੇਜੀ ਵਿਚ ਬਦਲਾਅ ਦੇ ਸੰਕੇਤ ਦਿੱਤੇ ਹਨ, ਜਿਸ ਨੇ ਮੌਤ ਦਰ ਨੂੰ ਘੱਟ ਕੀਤਾ ਸੀ ਪਰ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ’ਤੇ ਭਾਰੀ ਪੈ ਰਿਹਾ ਹੈ। ਚੀਨ ਨੇ ਸਖ਼ਤ ਨੀਤੀ ਲਾਗੂ ਕੀਤੀ ਹੈ, ਜਿਸ ਵਿਚ ਸਖ਼ਤ ਲਾਕਡਾਊਨ, ਸਮੂਹਿਕ ਸਿਖਲਾਈ ਤੇ ਰਾਜ ਸਹੂਲਤਾਂ ਵਿਚ ਜ਼ਰੂਰੀ ਕੁਆਰੰਟਾੲੀਨ ਸ਼ਾਮਲ ਹੈ। ਚੀਨ ਦੀ ਕੋਵਿਡ ਨੀਤੀ ਕਾਰਨ ਮੰਗੋਲੀਆ ਵੀ ਪੀੜਤ ਹੈ।

ਰਿਪੋਰਟ ਅਨੁਸਾਰ, ਰਾਸ਼ਟਰੀ ਮਰਦਮਸ਼ੁਮਾਰੀ ਦਫ਼ਤਰ ਦੇ ਮੁਖੀ, ਤਸੇਵੇਨਜਾਵ ਲਖਾਨਾ ਨੇ ਮੰਗੋਲੀਆ ਦੀ ਅਨਿਸ਼ਚਿਤ ਆਰਥਿਕ ਸਥਿਤੀ ਨੂੰ, ‘‘ਸਾਡੇ ਸਭ ਤੋਂ ਵੱਡੇ ਵਿਦੇਸ਼ੀ ਵਪਾਰ ਭਾਈਵਾਲ, ਚੀਨ ’ਤੇ ਅਸਮਾਨ ਤੌਰ ’ਤੇ ਨਿਰਭਰ’ ਦੱਸਿਆ। ਮੰਗੋਲੀਆ ਵਿਚ ਚੀਨ ਸਭ ਤੋਂ ਵੱਡਾ ਨਿਵੇਸ਼ਕ ਹੈ। ਜਦੋਂ ਤੋਂ ਮੰਗੋਲੀਆ ਬੀ. ਆਰ. ਆਈ. ਦਾ ਹਿੱਸਾ ਬਣਿਆ ਹੈ, ਚੀਨ ਵੱਲੋਂ ਨਿਵੇਸ਼ ਹੋਰ ਵੀ ਵਧ ਗਿਆ ਹੈ ਤੇ ਚੀਨ ਨੇ ਵੀ ਕਰਜ਼ਾ ਦਿੱਤਾ ਹੈ। ਵਪਾਰ ਚੀਨ ਤੇ ਮੰਗੋਲੀਆ ਦੇ ਸਬੰਧਾਂ ਦਾ ਇਕ ਪਹਿਲੂ ਹੈ। ਚੀਨ ਮੰਗੋਲੀਆ ਦਾ ਖਣਿਜਾਂ ਦਾ ਸਭ ਤੋਂ ਵੱਡਾ ਆਯਾਤਕ ਹੈ। ਕੈਨੇਡਾ ਸਥਿਤ ਇਕ ਥਿੰਕ ਟੈਂਕ ਦੇ ਅਨੁਸਾਰ ਚੀਨ ਦੇ ਅੰਦਰ, ਜਾਤੀ ਮੰਗੋਲੀਆਈ ਇਕ ਸੱਭਿਆਚਾਰਕ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਮੰਗੋਲੀਆ ਦੇ ਸਕੂਲ ਮੰਦਾਰਿਨ ਤੇ ਹੋਰ ਵਿਦੇਸ਼ੀ ਭਾਸ਼ਾਵਾਂ ਦੇ ਵਿਸ਼ਿਆਂ ਨੂੰ ਛੱਡ ਕੇ ਮੰਗੋਲੀਆਈ ਵਿਚ ਪੜ੍ਹਾਉਂਦੇ ਹਨ।

ਥਿੰਕ ਟੈਂਕ ਨੇ ਕਿਹਾ ਕਿ ਚੀਨ ਆਪਣੀ ਸਿੱਖਿਆ ਨੀਤੀ ਨੂੰ ਤਿੰਨ ਵਿਸ਼ਿਆਂ ਵਿਚ ਬਦਲਣ ਉੱਤੇ ਵਿਚਾਰ ਕਰ ਰਿਹਾ ਹੈ, ਜਿਵੇਂ ਇਤਿਹਾਸ, ਨੈਤਿਕਤਾ ਤੇ ਕਾਨੂੰਨ ਤੇ ਭਾਸ਼ਾ ਅਤੇ ਸਾਹਿਤ ਨੂੰ ਮੰਦਾਰਿਨ ਵਿਚ ਪੜ੍ਹਾਇਆ ਜਾਣਾ ਹੈ। ਇਸ ਤੋਂ ਪਹਿਲਾਂ ਚੀਨ ਦੇ ਨਾਲ ਮੰਗੋਲੀਆ ਦੇ ਸਬੰਧਾਂ ਨੂੰ ਉਦੋਂ ਝਟਕਾ ਲੱਗਿਆ, ਜਦੋਂ ਦਲਾਈਲਾਮਾ ਨੇ ਇਕ ਸੰਮੇਲਨ ਵਿਚ ਹਿੱਸਾ ਲੈਣ ਲਈ ਮੰਗੋਲੀਆ ਜਾਣ ਦੀ ਯੋਜਨਾ ਬਣਾਈ। ਚੀਨ ਨੇ ਇਸ ਯਾਤਰਾ ਦਾ ਸਖ਼ਤ ਵਿਰੋਧ ਕੀਤਾ ਤੇ ਮੰਗੋਲੀਆ ਨੂੰ ਆਪਣੀਆਂ ਬੰਦਰਗਾਹਾਂ ਤਕ ਪਹੁੰਚ ਬੰਦ ਕਰਨ ਦੀ ਧਮਕੀ ਦਿੱਤੀ। ਅਖੀਰ ਮੰਗੋਲੀਆਈ ਸਰਕਾਰ ਨੇ ਯਾਤਰਾ ਰੱਦ ਕਰ ਦਿੱਤੀ ਸੀ।


author

Manoj

Content Editor

Related News