ਸੰਯੁਕਤ ਰਾਸ਼ਟਰ ਪ੍ਰੀਸ਼ਦ ''ਚ ਭਾਰਤ ਦੀ ਜ਼ੋਰਦਾਰ ਜਿੱਤ ''ਤੇ ਚੀਨ ਦੀ ਠੰਡੀ ਪ੍ਰਤੀਕਿਰਿਆ

06/19/2020 10:08:05 PM

ਬੀਜਿੰਗ (ਭਾਸ਼ਾ): ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅਸਥਾਈ ਮੈਂਬਰਤਾ ਦੇ ਲਈ ਭਾਰਤ ਦੀ ਚੋਣ 'ਤੇ ਚੀਨ ਨੇ ਸ਼ੁੱਕਰਵਾਰ ਨੂੰ ਗਰਮਜੋਸ਼ੀ ਨਾ ਦਿਖਾਉਂਦੇ ਹੋਏ ਕਿਹਾ ਕਿ ਇਕ ਸਥਾਈ ਮੈਂਬਰ ਦੇ ਤੌਰ 'ਤੇ ਉਹ ਸੰਯੁਕਤ ਰਾਸ਼ਟਰ ਦੀ ਚੋਟੀ ਦੀ ਸੰਸਥਾ ਦੇ ਸਾਰੇ ਨਵੇਂ ਚੁਣੇ ਮੈਂਬਰਾਂ ਦੇ ਨਾਲ ਸਹਿਯੋਗ ਵਧਾਉਣਾ ਚਾਹੇਗਾ।

ਭਾਰਤ-ਚੀਨ ਦੇ ਵਿਚਾਲੇ ਮੌਜੂਦਾ ਫੌਜੀ ਤਣਾਅ ਦੇ ਵਿਚਾਲੇ ਸੰਯੁਕਤ ਰਾਸ਼ਟਰ ਦੇ 192 ਮੈਂਬਰਾਂ ਵਿਚੋਂ 184 ਦਾ ਸਮਰਥਨ ਹਾਸਲ ਕਰਕੇ ਵੱਡੇ ਬਹੁਮਤ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅਸਥਾਈ ਮੈਂਬਰਤਾ ਦੇ ਲਈ ਭਾਰਤ ਦੀ ਜਿੱਤ 'ਤੇ ਪ੍ਰਤੀਕਿਰਿਆ ਪੁੱਛੇ ਜਾਣ 'ਤੇ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲੀਜਿਆਨ ਨੇ ਭਾਰਤ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ। ਝਾਓ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਐਲਾਨ-ਪੱਤਰ ਮੁਤਾਬਕ ਸੁਰੱਖਿਆ ਪ੍ਰੀਸ਼ਦ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਬਰਕਰਾਰ ਰੱਖਣ ਦੇ ਲਈ ਇਕ ਮਹੱਤਵਪੂਰਨ ਤੰਤਰ ਹੈ। ਉਨ੍ਹਾਂ ਕਿਹਾ ਕਿ ਇਕ ਸਥਾਈ ਮੈਂਬਰ ਦੇ ਤੌਰ 'ਤੇ ਚੀਨ ਸੁਰੱਖਿਆ ਪ੍ਰੀਸ਼ਦ ਦੇ ਨਵੇਂ ਚੁਣੇ ਅਸਥਾਈ ਮੈਂਬਰਾਂ ਸਣੇ ਸਾਰੇ ਪੱਖਾਂ ਦੇ ਨਾਲ ਸਹਿਯੋਗ ਵਧਾਉਣਾ ਚਾਹੇਗਾ ਜਿਸ ਨਾਲ ਸੰਯੁਕਤ ਰਾਸ਼ਟਰ ਐਲਾਨ-ਪੱਤਰ ਦੇ ਤਹਿਤ ਮਿਲੀ ਜ਼ਿੰਮੇਦਾਰੀ ਦਾ ਸੰਯੁਕਤ ਰੂਪ ਨਾਲ ਪ੍ਰਵਾਹ ਕੀਤਾ ਜਾ ਸਕੇ। ਜਰਮਨੀ, ਨਾਰਵੇ ਤੇ ਯੂਕਰੇਨ ਜਿਹੇ ਦੇਸ਼ਾਂ ਨੇ ਜਿਥੇ ਸ਼ਾਨਦਾਰ ਜਿੱਤ ਲਈ ਭਾਰਤ ਨੂੰ ਵਧਾਈ ਦਿੱਤੀ ਉਥੇ ਹੀ ਚੀਨ ਵਲੋਂ ਨਾ ਤਾਂ ਅਜਿਹਾ ਕੀਤਾ ਗਿਆ ਤੇ ਨਾ ਹੀ ਉਸ ਨੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਨਾਂ ਲੈ ਕੇ ਭਾਰਤ ਦਾ ਜ਼ਿਕਰ ਕੀਤਾ।

ਚੀਨ ਕਈ ਸਾਲਾਂ ਤੋਂ ਸੰਯੁਕਤ ਰਾਸ਼ਟਰ ਦੀ ਇਸ ਸ਼ਕਤੀਸ਼ਾਲੀ ਸੰਸਥਾ ਦਾ ਮੈਂਬਰ ਬਣਨ ਦੀ ਭਾਰਤ ਦੀ ਰਾਹ ਦਾ ਰੋੜੇ ਦਾ ਕੰਮ ਕਰਦਾ ਰਿਹਾ ਹੈ ਜਦਕਿ ਚਾਰ ਹੋਰ ਸਥਾਈ ਮੈਂਬਰਾਂ ਅਮਰੀਕਾ, ਬ੍ਰਿਟੇਨ, ਫਰਾਂਸ ਤੇ ਰੂਸ ਉਸ ਦੀ ਮੈਂਬਰਤਾ ਦਾ ਸਮਰਥਨ ਕਰਨ ਦੇ ਇਰਾਦਾ ਜ਼ਾਹਿਰ ਕਰ ਚੁੱਕਿਆ ਹੈ। ਚੀਨ ਨੇ ਪਹਿਲਾਂ ਕਿਹਾ ਸੀ ਕਿ ਸੁਰੱਖਿਆ ਪ੍ਰੀਸ਼ਦ ਵਿਚ ਸੁਧਾਰਾਂ ਨੂੰ ਲੈ ਕੇ ਮੈਂਬਰਾਂ ਵਿਚ ਬਹੁਤ ਮਤਭੇਦ ਹਨ ਤੇ ਸਾਰੇ ਪੱਖਾਂ ਦੇ ਹਿੱਤਾਂ ਤੇ ਚਿੰਤਾਵਾਂ ਨੂੰ ਥਾਂ ਦੇਣ ਦੇ ਲਈ ਵਿਆਪਕ ਹੱਲ ਤਲਾਸ਼ਿਆ ਜਾਣਾ ਚਾਹੀਦਾ ਹੈ। ਏਸ਼ੀਆ-ਪ੍ਰਸ਼ਾਂਤ ਰਾਸ਼ਟਰਾਂ ਦੇ ਸਮੂਹ ਵਲੋਂ ਸਮਰਥਿਤ ਉਮੀਦਵਾਰ ਭਾਰਤ ਨੂੰ ਬੁੱਧਵਾਰ ਨੂੰ ਹੋਈ ਚੋਣ ਵਿਚ ਸੁਰੱਖਿਆ ਪ੍ਰੀਸ਼ਦ ਦੀ ਅਸਥਾਈ ਮੈਂਬਰਤਾ ਲਈ ਪਈਆਂ ਕੁੱਲ 192 ਵੋਟਾਂ ਵਿਚੋਂ 184 ਵੋਟਾਂ ਮਿਲੀਆਂ ਸਨ। ਭਾਰਤ ਦੇ ਨਾਲ ਨਾਰਵੇ, ਆਇਰਲੈਂਡ ਤੇ ਮੈਕਸੀਕੋ ਇਕ ਜਨਵਰੀ 2021 ਤੋਂ ਅਗਲੇ ਦੋ ਸਾਲ ਦੇ ਲਈ ਸੁਰੱਖਿਆ ਪ੍ਰੀਸ਼ਦ ਦੇ ਅਸਥਾਈ ਮੈਂਬਰ ਦੇ ਤੌਰ 'ਤੇ ਚੁਣੇ ਗਏ ਹਨ। ਇਹ 8ਵਾਂ ਮੌਕਾ ਹੈ ਜਦੋਂ ਭਾਰਤ ਨੂੰ ਪ੍ਰੀਸ਼ਦ ਦੀ ਮੈਂਬਰਤਾ ਲਈ ਚੁਣਿਆ ਗਿਆ ਹੈ।


Baljit Singh

Content Editor

Related News