ਦੌੜ ''ਚ ਅਚਾਨਕ ਸ਼ਾਮਲ ਹੋਏ ਕੁੱਤੇ ਨੇ ਹਾਸਲ ਕੀਤਾ ਤੀਜਾ ਸਥਾਨ
Sunday, May 26, 2019 - 12:29 PM (IST)

ਬੀਜਿੰਗ (ਬਿਊਰੋ)— ਚੀਨ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਯੋਜਿਤ ਇਕ 100 ਮੀਟਰ ਦੀ ਦੌੜ ਮੁਕਾਬਲੇ ਵਿਚ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ। ਅਸਲ ਵਿਚ ਵਿਦਿਆਰਥੀਆਂ ਦੀ ਦੌੜ ਵਿਚ ਇਕ ਕੁੱਤਾ ਅਚਾਨਕ ਸ਼ਾਮਲ ਹੋ ਗਿਆ। ਉਹ ਮੁਕਾਬਲੇਬਾਜ਼ਾਂ ਨਾਲ ਦੌੜਨ ਲੱਗਾ ਅਤੇ ਤੀਜੇ ਨੰਬਰ 'ਤੇ ਆਇਆ।
ਇਹ 100 ਮੀਟਰ ਦੀ ਦੌੜ 23 ਮਈ ਨੂੰ ਚੀਨ ਦੇ ਨਿੰਗਸ਼ੀਆ ਵਿਚ ਬੀਫਾਂਗ ਯੂਨੀਵਰਸਿਟੀ ਸਪੋਰਟਸ ਇਵੈਂਟ ਦੇ ਤਹਿਤ ਆਯੋਜਿਤ ਕੀਤੀ ਗਈ ਸੀ। ਇਸ ਦੌੜ ਵਿਚ 8 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਅਚਾਨਕ ਦੌੜ ਵਿਚ ਸ਼ਾਮਲ ਹੋਣ ਵਾਲਾ ਕੁੱਤਾ ਯੂਨੀਵਰਸਿਟੀ ਕੈਮਪਸ ਵਿਚ ਪਿਛਲੇ 4 ਸਾਲਾਂ ਤੋਂ ਰਹਿ ਰਿਹਾ ਹੈ।
ਇਵੈਂਟ ਪ੍ਰਾਯੋਜਕਾਂ ਨੇ ਦੱਸਿਆ ਕਿ ਕੁੱਤਾ ਅਚਾਨਕ ਦੌੜ ਵਿਚ ਸ਼ਾਮਲ ਹੋਇਆ ਸੀ। ਇਹ ਸਭ ਕੁਝ ਕੈਮਰੇ ਵਿਚ ਕੈਦ ਹੋ ਗਿਆ। ਕੁੱਤੇ ਨੇ ਦੌੜ ਪੂਰੀ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।