ਚੀਨ ਨੇ 75 ਸਾਲ ਲਈ ਪੂਰਾ ਪ੍ਰਸ਼ਾਂਤ ਟਾਪੂ ਲਿਆ ਲੀਜ਼ ''ਤੇ, ਅਮਰੀਕਾ ਵੀ ਹੈਰਾਨ

10/17/2019 12:00:57 PM

ਬੀਜਿੰਗ (ਬਿਊਰੋ)— ਚੀਨ ਨੇ 75 ਸਾਲ ਲਈ ਸੋਲੋਮਨ ਦੇ ਇਕ ਵੱਡੇ ਟਾਪੂ ਨੂੰ ਲੀਜ਼ 'ਤੇ ਲਿਆ ਹੈ। ਕੁਝ ਦਿਨ ਪਹਿਲਾਂ ਹੀ ਸੋਲੋਮਨ ਨੇ ਚੀਨ ਦੇ ਨਾਲ ਆਪਣੇ ਕੂਟਨੀਤਕ ਰਿਸ਼ਤੇ ਸ਼ੁਰੂ ਕੀਤੇ ਹਨ। ਇਸ ਤੋਂ ਕੁਝ ਹਫਤੇ ਪਹਿਲਾਂ ਤੱਕ ਸੋਲੋਮਨ ਪ੍ਰਸ਼ਾਂਤ ਖੇਤਰ ਵਿਚ ਤਾਈਵਾਨ ਦੇ ਪ੍ਰਮੁੱਖ ਸਹਿਯੋਗੀਆਂ ਵਿਚੋਂ ਇਕ ਸੀ। ਭਾਵੇਂਕਿ ਚੀਨ ਦੇ ਇਸ ਬਹੁਤ ਅਭਿਲਾਸ਼ੀ ਅਤੇ ਰਣਨੀਤਕ ਕਦਮ ਨੂੰ ਲੈ ਕੇ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ।

'ਤੁਲਾਗੀ' ਨਾਮ ਦਾ ਇਹ ਟਾਪੂ ਬ੍ਰਿਟੇਨ ਅਤੇ ਜਾਪਾਨ ਦੇ ਦੱਖਣੀ ਪ੍ਰਸ਼ਾਂਤ ਦਾ ਹੈੱਡਕੁਆਰਟਰ ਰਹਿ ਚੁੱਕਾ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਇਸ ਦੇ ਡੂੰਘੇ ਪਾਣੀ ਨੇ ਇਸ ਨੂੰ ਮਜ਼ਬੂਤ ਸੁਰੱਖਿਆ ਦਿੱਤੀ ਸੀ। ਹੁਣ ਇਹ ਬਹੁਤ ਅਹਿਮ ਰਣਨੀਤਕ ਖੇਤਰ ਚੀਨ ਦੇ ਕਬਜ਼ੇ ਵਿਚ ਹੋਵੇਗਾ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ,''ਪਿਛਲੇ ਮਹੀਨੇ ਚੀਨ ਅਤੇ ਸੋਲੋਮਨ ਟਾਪੂ ਦੀ ਸੂਬਾਈ ਸਰਕਾਰ ਦੇ ਵਿਚ ਇਕ ਗੁਪਤ ਸਮਝੌਤਾ ਹੋਇਆ, ਜਿਸ ਦੇ ਤਹਿਤ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਜੁੜੀ ਇਕ ਕੰਪਨੀ ਨੇ ਪੁਰੇ ਤੁਲਾਗੀ ਟਾਪੂ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਦੇ ਵਿਕਾਸ ਕੰਮਾਂ ਲਈ ਅਧਿਕਾਰ ਖਰੀਦ ਲਏ ਹਨ।''

ਉੱਧਰ ਇਸ ਗੁਪਤ ਸਮਝੌਤੇ ਨਾਲ ਤੁਲਾਗੀ ਦੇ ਵਸਨੀਕ ਹੈਰਾਨ ਹਨ। ਉਨ੍ਹਾਂ ਨੇ ਅਮਰੀਕੀ ਅਧਿਕਾਰੀਆਂ ਨੂੰ ਸਾਵਧਾਨ ਕਰ ਦਿੱਤਾ ਹੈ। ਅਮਰੀਕੀ ਇਸ ਟਾਪੂ ਨੂੰ ਦੱਖਣੀ ਪ੍ਰਸ਼ਾਂਤ ਵਿਚ ਚੀਨ ਨੂੰ ਰੋਕਣ ਅਤੇ ਮਹੱਤਵਪੂਰਨ ਸਮੁੰਦਰੀ ਰਸਤਿਆਂ ਦੀ ਸੁਰੱਖਿਆ ਲਈ ਅਹਿਮ ਮੰਨਦੇ ਹਨ। ਨਿਊਜ਼ੀਲੈਂਡ ਦੀ ਕੈਂਟਰਬਰੀ ਯੂਨੀਵਰਸਿਟੀ ਦੇ ਚੀਨੀ ਸ਼ੋਧ ਕਰਤਾ ਐੱਨ ਮੋਰੀ ਬ੍ਰੈਡੀ ਕਹਿੰਦੇ ਹਨ,''ਇਸ ਦੀ ਭੂਗੌਲਿਕ ਸਥਿਤੀ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਕਿੰਨੀ ਵਧੀਆ ਜਗ੍ਹਾ ਹੈ।'' ਇਹ ਖੇਤਰ ਕੁਦਰਤੀ ਸਰੋਤਾਂ ਦੇ ਮਾਮਲੇ ਵਿਚ ਵੀ ਬਹੁਤ ਖੁਸ਼ਹਾਲ ਹੈ ਅਤੇ ਚੀਨ ਦੇ ਨਿਵੇਸ਼ ਨੇ ਅਮਰੀਕਾ-ਆਸਟ੍ਰੇਲੀਆ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਹੁਣ ਬੀਜਿੰਗ ਇੱਥੇ ਸਮੁੰਦਰੀ ਜਹਾਜ਼ਾਂ ਤੋਂ ਲੈ ਕੇ ਹਵਾਈ ਜਹਾਜ਼ ਤੱਕ, ਆਪਣੀ ਮਿਲਟਰੀ ਪਕੜ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਅੱਗੇ ਵੱਧ ਸਕਦਾ ਹੈ।


Vandana

Content Editor

Related News