ਭਾਰਤ ਨੂੰ ''ਘਟੀਆ ਕਵਾਲਿਟੀ'' ਦੇ ਆਕਸੀਜਨ ਕੰਸਨਟ੍ਰੇਟਰ ਭੇਜ ਰਿਹਾ ਚੀਨ, ਕੀਮਤ ਵੀ ਲੈ ਰਿਹਾ ਵੱਧ
Friday, May 14, 2021 - 09:24 AM (IST)
ਬੀਜਿੰਗ (ਬਿਊਰੋ): ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਆਉਂਦਾ ਨਹੀਂ ਦਿਸ ਰਿਹਾ ਹੈ। ਭਾਰਤ ਵਿਚ ਜਾਰੀ ਕੋਰੋਨਾ ਦੀ ਦੂਜੀ ਭਿਆਨਕ ਲਹਿਰ ਦੌਰਾਨ ਚੀਨ ਨੇ ਕਈ ਵਾਰ ਦਾਅਵਾ ਕੀਤਾ ਕਿ ਉਹ ਮੁਸ਼ਕਲ ਸਮੇਂ ਵਿਚ ਭਾਰਤ ਦੀ ਪੂਰੀ ਮਦਦ ਕਰੇਗਾ ਪਰ ਇਸ ਮਦਦ ਦੀ ਜਗ੍ਹਾ ਉਹ ਭਾਰਤ ਨੂੰ ਸਿਰਫ ਧੋਖਾ ਦੇ ਰਿਹਾ ਹੈ। ਇਸ ਧੋਖੇ ਵਿਚ ਚੀਨ ਵੱਲੋਂ ਭਾਰਤ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਖ਼ਬਰ ਮਿਲੀ ਹੈ ਕਿ ਚੀਨ ਵੱਲੋਂ ਭਾਰਤ ਨੂੰ ਘਟੀਆ ਕਵਾਲਿਟੀ ਦੇ ਆਕਸੀਜਨ ਕੰਨਸਟ੍ਰੇਟਰ ਭੇਜੇ ਜਾ ਰਹੇ ਹਨ। ਭਾਵੇਂ ਕਵਾਲਿਟੀ ਵਿਚ ਇਹ ਕੰਸਨਟ੍ਰੇਟਰ ਘਟੀਆ ਹਨ ਪਰ ਚੀਨ ਵੱਲੋਂ ਇਹਨਾਂ ਦੀ ਕੀਮਤ ਵੀ ਕਾਫੀ ਜ਼ਿਆਦਾ ਵਧਾ ਦਿੱਤੀ ਗਈ ਹੈ।
ਇੰਡੀਆ ਟੁਡੇ ਦੇ ਹੱਥ ਉਹ ਦਸਤਾਵੇਜ਼ ਲੱਗੇ ਹਨ ਜਿਹਨਾਂ ਨੂੰ ਦੇਖ ਕੇ ਸਾਫ ਸਮਝਿਆ ਜਾ ਸਕਦਾ ਹੈ ਕਿ ਚੀਨ ਵੱਲੋਂ ਸਿਰਫ ਆਕਸੀਜਨ ਕੰਸਨਟ੍ਰੇਟਰ ਦੀਆਂ ਕੀਮਤਾਂ ਹੀ ਨਹੀਂ ਵਧਾਈਆਂ ਗਈਆਂ ਸਗੋਂ ਕਈ ਜ਼ਰੂਰੀ ਹਿੱਸਿਆਂ ਨੂੰ ਵੀ ਬਦਲ ਦਿੱਤਾ ਗਿਆ ਹੈ, ਜਿਸ ਕਾਰਨ ਉਹਨਾਂ ਦੀ ਕਵਾਲਿਟੀ ਕਾਫੀ ਘੱਟ ਗਈ ਹੈ। ਹੁਣ ਜਦੋਂ ਦੇਸ਼ ਵਿਚ ਇਹਨਾਂ ਘਟੀਆ ਆਕਸੀਜਨ ਕੰਸਨਟ੍ਰੇਟਰਾਂ ਦੀ ਵਰਤੋਂ ਹੋਵੇਗਾ ਤਾਂ ਵੱਡੇ ਪੱਧਰ 'ਤੇ ਤਬਾਹੀ ਮਚ ਸਕਦੀ ਹੈ। ਕਈ ਲੋਕਾਂ ਦੀ ਜਾਨ ਜਾਣ ਦਾ ਵੀ ਖਤਰਾ ਖੜ੍ਹਾ ਹੋ ਸਕਦਾ ਹੈ।
ਉਂਝ ਕਹਿਣ ਨੂੰ ਤਾਂ ਚੀਨ ਵਿਚ ਕਈ ਕੰਪਨੀਆਂ ਇਸ ਸਮੇਂ ਆਕਸੀਜਨ ਕੰਸਨਟ੍ਰੇਟਰ ਬਣਾ ਰਹੀਆਂ ਹਨ ਪਰ ਸਾਰਿਆਂ ਨੇ ਕੀਮਤਾਂ ਬਿਲਕੁੱਲ ਵੱਖਰੀਆਂ ਰੱਖੀਆਂ ਹਨ। ਗੱਲ ਜੇਕਰ ਸਿਰਫ 5 ਤੋਂ 10 ਲੀਟਰ ਵਾਲੇ ਕੰਸਨਟ੍ਰੇਟਰ ਦੀ ਕਰੀਏ ਤਾਂ ਉੱਥੇ ਵੀ ਕੀਮਤਾਂ ਵਿਚ ਕਾਫੀ ਫਰਕ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦੋ ਹਫ਼ਤਿਆਂ ਤੋਂ ਤਾਂ ਸਿਰਫ ਕੀਮਤਾਂ ਵਿਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਚੀਨ ਵੱਲੋਂ ਭਾਰਤ ਨੂੰ ਲਗਾਤਾਰ ਮਦਦ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਚੀਨੀ ਦੂਤ ਵੱਲੋਂ ਟਵੀਟ ਕਰ ਕੇ ਕਿਹਾ ਗਿਆ ਸੀ ਕਿ ਚੀਨ ਦੀਆਂ ਕੰਪਨੀਆਂ ਨੇ ਇਨਸਾਨੀਅਤ ਦਿਖਾਈ ਹੈ, ਲੋਕਾਂ ਦੀ ਜਾਨ ਬਚਾਉਣ 'ਤੇ ਜ਼ੋਰ ਦਿੱਤਾ ਹੈ, ਉਹ ਭਾਰਤ ਦੇ ਇਸ ਮੁਸ਼ਕਲ ਸਮੇਂ ਵਿਚ ਮਦਦ ਕਰਨਾ ਚਾਹੁੰਦੀ ਹੈ। ਇਹ ਉਹਨਾਂ ਦੀ ਭਾਰਤ ਪ੍ਰਤੀ ਸਦਭਾਵਨਾ ਹੈ ਜੋ ਉਹਨਾਂ ਨੇ ਦਿਖਾਈ ਹੈ। ਉਹ ਤਾਰੀਫ਼ ਦੇ ਕਾਬਲ ਹਨ।
ਨੋਟ- ਭਾਰਤ ਨੂੰ 'ਘਟੀਆ ਕਵਾਲਿਟੀ' ਦੇ ਆਕਸੀਜਨ ਕੰਸਨਟ੍ਰੇਟਰ ਭੇਜ ਰਿਹਾ ਚੀਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।