ਚੀਨ ''ਚ ਰਹੱਸਮਈ ਵਾਇਰਸ ਦੇ 17 ਨਵੇਂ ਮਾਮਲੇ ਦਰਜ

Sunday, Jan 19, 2020 - 10:21 AM (IST)

ਚੀਨ ''ਚ ਰਹੱਸਮਈ ਵਾਇਰਸ ਦੇ 17 ਨਵੇਂ ਮਾਮਲੇ ਦਰਜ

ਬੀਜਿੰਗ (ਭਾਸ਼ਾ): ਚੀਨ ਵਿਚ ਐੱਸ.ਏ.ਆਰ.ਐੱਸ. ਵਰਗੇ ਵਾਇਰਸ ਨਾਲ ਇਨਫੈਕਟਿਡ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਇਸ ਦੇ 17 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿਚੋਂ 3 ਦੀ ਹਾਲਤ ਗੰਭੀਰ ਹੈ। ਵਾਇਰਸ ਨਾਲ ਇਨਫੈਕਟਿਡ ਹੋਣ ਦੇ ਇਹ ਨਵੇਂ ਮਾਮਲੇ ਵੁਹਾਨ ਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਇਰਸ ਦਾ ਕੇਂਦਰ ਵੀ ਵੁਹਾਨ ਸ਼ਹਿਰ ਹੀ ਹੈ। ਇਹ ਵਾਇਰਸ ਐੱਸ.ਏ.ਆਰ.ਐੱਸ. (severe acute Respiratory Syndrome)ਵਰਗਾ ਹੈ। ਸ਼ਹਿਰ ਪ੍ਰਸ਼ਾਸਨ ਨੇ ਕਿਹਾ ਕਿ ਵੁਹਾਨ ਵਿਚ ਵਾਇਰਸ ਨਾਲ ਹੁਣ ਤੱਕ 62 ਲੋਕ ਇਨਫੈਕਟਿਡ ਹਨ ਜਿਹਨਾਂ ਵਿਚੋਂ 8 ਦੀ ਹਾਲਤ ਗੰਭੀਰ ਹੈ। ਉੱਥੇ 19 ਲੋਕਾਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਬਾਕੀ ਇਨਫੈਕਟਿਡ ਲੋਕਾਂ ਦਾ ਇਕਾਂਤ ਸਥਾਨ 'ਤੇ ਇਲਾਜ ਚੱਲ ਰਿਹਾ ਹੈ। 

ਇਸ ਵਾਇਰਸ ਨਾਲ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਨਾਲ ਇਨਫੈਕਟਿਡ ਲੋਕਾਂ ਵਿਚ ਨਿਮੋਨੀਆ ਜਿਹੇ ਲੱਛਣ ਹੋ ਜਾਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਹ ਸ਼ਹਿਰ ਭਰ ਵਿਚ ਨਿਮੋਨੀਆ ਦੇ ਮਾਮਲਿਆਂ ਦੀ ਜਾਂਚ ਵਧਾ ਰਹੇ ਹਨ ਤਾਂ ਜੋ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਪਛਾਣ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਲੰਡਨ ਦੇ ਇੰਮਪੀਰੀਅਲ ਕਾਲਜ ਦੇ ਵਿਗਿਆਨੀਆਂ ਨੇ 'ਐੱਮ.ਆਰ.ਸੀ. ਸੈਂਟਰ ਫੌਰ ਗਲੋਬਲ ਇੰਫੈਕਸ਼ੀਅਸ ਡਿਸੀਜ਼ ਐਨਾਲਿਸਿਸ' ਦੇ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਇਕ ਅਨੁਸੰਧਾਨ ਪੱਤਰ ਪ੍ਰਕਾਸ਼ਿਤ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਵਿਚ ਇਸ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 1700 ਤੱਕ ਹੋ ਸਕਦੀ ਹੈ । ਇਹ ਵਾਇਰਸ ਖਤਰੇ ਦੀ ਘੰਟੀ ਹੈ ਕਿਉਂਕਿ 2002-03 ਵਿਚ ਮੁੱਖ ਭੂਮੀ ਚੀਨ ਵਿਚ ਇਸ ਨਾਲ 349 ਲੋਕ ਅਤੇ ਹਾਂਗਕਾਂਗ ਵਿਚ 299 ਲੋਕ ਮਾਰੇ ਗਏ ਸਨ।


author

Vandana

Content Editor

Related News