ਚੀਨ ''ਚ ਕੋਰੋਨਾਵਾਇਰਸ ਦੇ 16 ਨਵੇਂ ਮਾਮਲੇ

05/20/2020 6:00:11 PM

ਬੀਜਿੰਗ (ਭਾਸ਼ਾ): ਚੀਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 16 ਨਵੇਂ ਮਾਮਲੇ ਸਾਹਮਣੇ ਆਏ ਹਨ।ਇਹਨਾਂ ਵਿਚ ਬਿਨਾਂਲੱ ਛਣ ਵਾਲੇ 15 ਮਾਮਲੇ ਗਲੋਬਲ ਮਹਾਮਾਰੀ ਦਾ ਕੇਂਦਰ ਰਹੇ ਵੁਹਾਨ ਤੋਂ ਹਨ। ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਵੁਹਾਨ ਦੀ 1.12 ਕਰੋੜ ਦੀ ਪੂਰੀ ਆਬਾਦੀ ਦੀ ਕੋਰੋਨਾਵਾਇਰਸ ਜਾਂਚ ਕੀਤੀ ਜਾ ਰਹੀ ਹੈ ਅਤੇ ਇਸੇ ਪ੍ਰਕਿਰਿਆ ਦੇ ਤਹਿਤ ਨਵੇਂ ਮਾਮਲੇ ਸਾਹਮਣੇ ਆਏ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਦੱਸਿਆ ਕਿ ਮੰਗਲਵਾਰ ਨੂੰ 5 ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 16 ਅਜਿਹੇ ਮਾਮਲੇ ਸਾਹਮਣੇ ਆਏ ਜਿਹਨਾਂ ਵਿਚ ਬੀਮਾਰੀ ਦੇ ਲੱਛਣ ਨਹੀਂ ਸਨ। 

ਜਿਲਿਨ ਸੂਬੇ ਵਿਚ ਸਥਾਨ ਪੱਧਰ 'ਤੇ ਇਨਫੈਕਸ਼ਨ ਦੇ  ਚਾਰ ਮਾਮਲੇ ਸਾਹਮਣੇ ਆਏ। ਮੰਗਲਵਾਰ ਤੱਕ ਜਿਲਿਨ ਸੂਬੇ ਵਿਚ ਸਥਾਨਕ ਪੱਧਰ ''ਤੇ ਇਨਫੈਕਸ਼ਨ ਦੇ 133 ਮਾਮਲੇ ਸਾਹਮਣੇ ਆਏ ਜਿਹਨਾਂ ਵਿਚੋਂ 2 ਲੋਕਾਂ ਦੀ ਮੌਤ ਹੋ ਗਈ ਅਤੇ 106 ਲੋਕਾਂ ਨੂੰ ਸਿਹਤਮੰਦ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸਥਾਨਕ ਸਿਹਤ ਕਮਿਸ਼ਨ ਨੇ ਦੱਸਿਆ ਕਿ ਹਸਪਤਾਲ ਵਿਚ ਰਾਲੇ ਵੀ 25 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਜਿਹਨਾਂ ਵਿਚੋਂ 3 ਦੀ ਹਾਲਤ ਗੰਭੀਰ ਹੈ ਅਤੇ ਸਾਰੇ ਵਿਭਿੰਨ ਸ਼ਹਿਰਾਂ ਦੇ ਹਨ।ਨਾਲ ਹੀ ਇਨਫੈਕਟਿਡ ਲੋਕਾਂ ਦੇ ਸੰਪਰਕ ਵਿਚ ਆਏ 1181 ਲੋਕ ਨਿਗਰਾਨੀ ਵਿਚ ਹਨ। 

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਮੁੜ ਕੋਰੋਨਾ ਦੀ ਦਸਤਕ, 2 ਸ਼ਹਿਰਾਂ 'ਚ ਸਖਤ ਲਾਕਡਾਊਨ ਲਾਗੂ

ਮੰਗਲਵਾਰ ਨੂੰ ਬਿਨਾਂ ਲੱਛਣ ਵਾਲੇ 16 ਨਵੇਂ ਮਾਮਲੇ ਸਾਹਮਣੇ ਆਏ ਜਿਹਨਾਂ ਵਿਚੋਂ 15 ਮਾਮਲੇ ਵੁਹਾਨ ਤੋਂ ਹਨ। ਐੱਨ.ਐੱਚ.ਸੀ. ਨੇ ਦੱਸਿਆ ਕਿ 368 ਬਿਨਾਂ ਲੱਛਣ ਵਾਲੇ ਲੋਕ ਨਿਗਰਾਨੀ ਵਿਚ ਹਨ। ਬਿਨਾਂ ਲੱਛਣ ਵਾਲੇ ਮਾਮਲਿਆਂ ਨੂੰ ਜ਼ਿਆਦਾ ਗੰਭੀਰ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਵਿਚ ਵਿਅਕਤੀ ਇਨਫੈਕਟਿਡ ਤਾਂ ਹੁੰਦਾ ਹੈ ਪਰ ਉਹਨਾਂ ਵਿਚ ਬੁਖਾਰ, ਖੰਘ ਜਾਂ ਗਲੇ ਵਿਚ ਸੋਜ ਜਿਹੇ ਕੋਈ ਲੱਛਣ ਨਹੀਂ ਦਿਸਦੇ ਅਤੇ ਉਹਨਾਂ ਨਾਲ ਦੂਜਿਆਂ ਵਿਚ ਇਨਫੈਕਸ਼ਨ ਫੈਲਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਬੀਮਾਰੀ ਨਾਲ ਚੀਨ ਵਿਚ 4634 ਲੋਕਾਂ ਦੀ ਮੌਤ ਹੋ ਚੁੱਕੀ ਹੈ।


Vandana

Content Editor

Related News