ਚੀਨ : 24 ਘੰਟਿਆਂ ''ਚ 89 ਨਵੇਂ ਮਾਮਲੇ, ਵਿਦੇਸ਼ਾਂ ਤੋਂ ਆਏ ਜ਼ਿਆਦਾਤਰ ਲੋਕ ਪੌਜੀਟਿਵ

04/14/2020 5:46:53 PM

ਬੀਜਿੰਗ (ਭਾਸ਼ਾ): ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਹੋ ਚੁੱਕੇ ਹਨ। ਉੱਧਰ ਚੀਨ ਵਿਚ ਹੌਲੀ-ਹੌਲੀ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਇਸ ਵਿਚ ਕੋਰੋਨਾ ਨੇ ਇਕ ਵਾਰ ਫਿਰ ਇੱਥੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ।ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਕੇਂਦਰ ਵੁਹਾਨ ਵਿਚ ਇਸ ਇਨਫੈਕਸ਼ਨ ਨੂੰ ਕਾਬੂ ਕਰਨ ਦੇ ਬਾਅਦ ਚੀਨ ਵਿਚ ਵਿਦੇਸ਼ਾਂ ਤੋਂ ਆਏ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸੋਮਵਾਰ ਨੂੰ ਦੇਸ਼ ਵਿਚ ਇਨਫੈਕਸ਼ਨ ਦੇ 89 ਮਾਮਲੇ ਸਾਹਮਣੇ ਆਏ। ਚੀਨ ਵਿਚ ਸੋਮਵਾਰ ਤੱਕ ਵਿਦੇਸ਼ ਤੋਂ ਆਏ ਇਨਫੈਕਟਿਡ ਲੋਕਾਂ ਦੇ ਕੁੱਲ 1,464 ਮਾਮਲੇ ਸਾਹਮਣੇ ਆਏ, ਜਿਹਨਾਂ ਵਿਚੋਂ 905 ਦਾ ਹਾਲੇ ਇਲਾਜ ਚੱਲ ਰਿਹਾ ਹੈ। 

ਇਸ ਦੇ ਇਲਾਵਾ ਚੀਨੀ ਸਿਹਤ ਅਧਿਕਾਰੀਆਂ ਦੇ ਲਈ ਅਜਿਹੇ ਇਨਫੈਕਟਿਡ ਮਾਮਲਿਆਂ ਦੀ ਵੱਧਦੀ ਗਿਣਤੀ ਵੀ ਚਿੰਤਾ ਦਾ ਵਿਸ਼ਾ ਹੈ, ਜਿਹਨਾਂ ਵਿਚ ਬੀਮਾਰੀ ਦੇ ਲੱਛਣ ਦਿਖਾਈ ਨਹੀਂ ਦੇ ਰਹੇ। ਇਸ ਤਰ੍ਹਾਂ ਦੇ 54 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਹਨਾਂ ਦੀ ਗਿਣਤੀ ਵੱਧ ਕੇ 1,005 ਹੋ ਗਈ ਹੈ। ਚੀਨ ਵਿਚ ਕੁੱਲ 82,249 ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹਨ, ਜਿਹਨਾਂ ਵਿਚੋਂ 3,341 ਲੋਕਾਂ ਦੀ ਬੀਮਾਰੀ ਨਾਲ ਮੌਤ ਹੋ ਚੁੱਕੀ ਹੈ, 1,170 ਲੋਕਾਂ ਦਾ ਇਲਾਜ ਜਾਰੀ ਹੈ ਅਤੇ 77,738 ਲੋਕਾਂ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੇਸ਼ ਵਿਚ ਇਨਫੈਕਸ਼ਨ ਦੀ ਪਹਿਲੀ ਲਹਿਰ ਨੂੰ ਕਾਬੂ ਕੀਤੇ ਜਾਣ ਦੇ ਬਾਅਦ ਕੋਵਿਡ-19 ਇਨਫੈਕਸ਼ਨ ਦੇ ਮਾਮਲੇ ਫਿਰ ਤੋਂ ਵੱਧ ਰਹੇ ਹਨ ਕਿਉਂਕਿ ਸੈਂਕੜੇ ਚੀਨੀ ਨਾਗਰਿਕ ਯੂਰਪੀ ਦੇਸ਼ਾਂ ਅਮਰੀਕਾ, ਰੂਸ ਅਤੇ ਈਰਾਨ ਸਮੇਤ ਵਿਭਿੰਨ ਦੇਸ਼ਾਂ ਤੋਂ ਵਾਪਸ ਪਰਤ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : 24 ਘੰਟਿਆਂ 'ਚ 1,509 ਮੌਤਾਂ, ਮ੍ਰਿਤਕਾਂ ਦਾ ਅੰਕੜਾ 23 ਹਜ਼ਾਰ ਦੇ ਪਾਰ

ਚੀਨ ਦੇ ਰਾਸ਼ਟਰੀ ਕਮਿਸ਼ਨ ਨੇ ਆਪਣੀ ਦੈਨਿਕ ਰਿਪੋਰਟ ਵਿਚ ਮੰਗਲਵਾਰ ਨੂੰ ਕਿਹਾ ਕਿ ਘਰੇਲੂ ਪੱਧਰ 'ਤੇ ਹੋਏ ਇਨਫੈਕਸ਼ਨ ਦੇ 3 ਮਾਮਲਿਆਂ ਸਮੇਤ ਦੇਸ਼ ਵਿਚ 89 ਹੋਰ ਲੋਕ ਇਨਫੈਕਟਿਡ ਪਾਏ ਗਏ। ਉਸ ਨੇ ਦੱਸਿਆ ਕਿ ਜਿਹੜੇ ਲੋਕ ਦੇਸ਼ ਵਿਚ ਹੀ ਇਨਫੈਕਟਿਡ ਹੋਏ ਹਨ ਉਹ ਤਿੰਨੇ ਗਵਾਂਗਦੋਂਸ ਸੂਬੇ ਦੇ ਹਨ। ਅਧਿਕਾਰੀਆਂ ਨੇਦੱਸਿਆ ਕਿ 2,000 ਚੀਨੀ ਨਾਗਰਿਕਾਂ ਨੂੰ 16 ਚਾਰਟਰਡ ਜਹਾਜ਼ਾਂ ਜ਼ਰੀਏ ਦੇਸ਼ ਵਾਪਸ ਲਿਆਂਦਾ ਗਿਆ। ਇਹਨਾਂ ਲੋਕਾਂ ਦੀ ਬੀਜਿੰਗ ਦੇ ਇਲਾਵਾ ਹੋਰ ਸ਼ਹਿਰਾਂ ਵਿਚ ਜਾਂਚ ਕੀਤੀ ਜਾ ਰਹੀ ਹੈ। ਚੀਨ ਨੇ ਸਾਰੇ ਮੌਜੂਦਾ ਵੀਜ਼ਾ ਰੱਦ ਕਰ ਕੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ।


Vandana

Content Editor

Related News