ਚੀਨ : ਇਮਾਰਤ ''ਚ ਧਮਾਕਾ, ਇਕ ਦੀ ਮੌਤ, ਤਿੰਨ ਜ਼ਖਮੀ
Thursday, May 23, 2024 - 11:20 AM (IST)
ਬੀਜਿੰਗ (ਏਜੰਸੀ): ਉੱਤਰੀ-ਪੂਰਬੀ ਚੀਨ ਦੇ ਹਰਬਿਨ ਸ਼ਹਿਰ ‘ਚ ਵੀਰਵਾਰ ਸਵੇਰੇ ਇਕ ਇਮਾਰਤ ‘ਚ ਧਮਾਕਾ ਹੋ ਗਿਆ। ਇਸ ਧਮਾਕੇ ‘ਚ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਹਾਰਬਿਨ ਚੀਨ ਦੇ ਉੱਤਰ-ਪੂਰਬੀ ਸੂਬੇ ਹੇਲੋਂਗਜਿਆਂਗ ਦੀ ਰਾਜਧਾਨੀ ਹੈ। ਸੋਸ਼ਲ ਮੀਡੀਆ 'ਤੇ ਜਾਰੀ ਵੀਡੀਓ 'ਚ ਹਰਬਿਨ 'ਚ ਇਕ ਪੰਜ ਮੰਜ਼ਿਲਾ ਇਮਾਰਤ ਦਾ ਕੁਝ ਹਿੱਸਾ ਨੁਕਸਾਨਿਆ ਨਜ਼ਰ ਆ ਰਿਹਾ ਹੈ ਅਤੇ ਧਮਾਕੇ ਨਾਲ ਇਕ ਘਰ ਦੀ ਬਾਲਕੋਨੀ ਪੂਰੀ ਤਰ੍ਹਾਂ ਉੱਡ ਗਈ।
ਪੜ੍ਹੋ ਇਹ ਅਹਿਮ ਖ਼ਬਰ-ਪੰਨੂ ਮਾਮਲੇ 'ਚ ਨਿਖਿਲ ਗੁਪਤਾ ਦੀ ਵਧੀ ਮੁਸੀਬਤ, ਕੋਰਟ ਨੇ ਦਿੱਤਾ ਵੱਡਾ ਝਟਕਾ
ਅਧਿਕਾਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਧਮਾਕਾ ਕੁਦਰਤੀ ਗੈਸ ਟੈਂਕ ਤੋਂ ਹੋਣ ਦਾ ਸ਼ੱਕ ਹੈ। 'ਜਿੰਮੂ ਨਿਊਜ਼' ਮੁਤਾਬਕ ਧਮਾਕੇ 'ਚ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਇੰਟਰਨੈੱਟ 'ਤੇ ਸਾਹਮਣੇ ਆਈ ਇਕ ਵੀਡੀਓ 'ਚ ਇਕ ਵਿਅਕਤੀ ਨੂੰ ਐਂਬੂਲੈਂਸ 'ਚ ਲਿਜਾਂਦੇ ਦੇਖਿਆ ਜਾ ਸਕਦਾ ਹੈ, ਜਦਕਿ ਸੜਕਾਂ 'ਤੇ ਮਲਬੇ ਦੇ ਢੇਰ ਲੱਗੇ ਹੋਏ ਹਨ। ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਇਕ ਖਬਰ ਵਿਚ ਕਿਹਾ ਕਿ ਧਮਾਕਾ ਸਵੇਰੇ ਕਰੀਬ 7 ਵਜੇ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।