ਕੋਵਿਡ-19 : ਚੀਨ ''ਚ ਇਕ ਦਿਨ ''ਚ 63 ਨਵੇਂ ਮਾਮਲੇ, ਮੁੜ ਮੰਡਰਾ ਰਿਹੈ ਖਤਰਾ
Thursday, Apr 09, 2020 - 06:03 PM (IST)
ਬੀਜਿੰਗ (ਬਿਊਰੋ): ਚੀਨ ਵਿਚ ਕੁਝ ਸਮਾਂ ਪਹਿਲਾਂ ਤੱਕ ਨਵੇਂ ਮਾਮਲੇ ਆਉਣੇ ਬੰਦ ਹੋ ਗਏ ਸਨ। ਲਗਾਤਾਰ 3 ਦਿਨ ਤੱਕ ਤਾਂ ਕੋਈ ਵੀ ਘਰੇਲੂ ਮਰੀਜ਼ ਨਹੀਂ ਮਿਲਿਆ ਸੀ ਪਰ ਦੇਸ਼ ਵਿਚ ਇਕ ਵਾਰ ਫਿਰ ਤੋਂ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਚੀਨ ਵਿਚ ਕੋਰੋਨਾਵਾਇਰਸ ਦੇ 63 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚ 2 ਘਰੇਲੂ ਮਰੀਜ਼ ਅਤੇ 61 ਆਯਤਿਤ ਮਰੀਜ਼ (ਦੂਜੇ ਦੇਸ਼ਾਂ ਤੋਂ ਆਏ ਚੀਨੀ) ਸ਼ਾਮਲ ਹਨ। 63 ਨਵੇਂ ਮਾਮਲਿਆਂ ਦੇ ਨਾਲ ਚੀਨ ਵਿਚ ਇਕ ਵਾਰ ਫਿਰ ਤੋਂ ਕੋਰੋਨਾਵਾਇਰਸ ਫੈਲਣ ਦਾ ਸੰਕਟ ਮੰਡਰਾਉਣ ਲੱਗਾ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਕੰਪਨੀ ਅਮਰੀਕਾ ਨੂੰ 34 ਲੱਖ 'ਹਾਈਡ੍ਰੋਕਸੀਕਲੋਰੋਕਵਿਨ' ਦਵਾਈ ਕਰੇਗੀ ਦਾਨ
ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਵਿਚ ਬੁੱਧਵਾਰ ਨੂੰ 11 ਹਫਤੇ ਦੇ ਬਾਅਦ ਲਾਕਡਾਊਨ ਹਟਾਇਆ ਗਿਆ ਪਰ ਨਵੇਂ ਮਾਮਲਿਆਂ ਨਾਲ ਦੇਸ਼ ਦੀ ਚਿੰਤਾ ਵੱਧਣ ਲੱਗੀ ਹੈ। ਸਿਹਤ ਅਥਾਰਿਟੀ ਨੇ ਕਿਹਾ ਕਿ ਦੇਸ਼ ਵਿਚ 2 ਲੋਕਾਂ ਦੀ ਮੌਤ ਦੇ ਨਾਲ ਕੁੱਲ ਮੌਤਾਂ ਦਾ ਅੰਕੜਾ 3,335 ਹੋ ਗਿਆ ਹੈ। ਉੱਥੇ ਕੁੱਲ ਕੋਰੋਨਾ ਇਨਫੈਕਟਿਡ ਦੇ ਮਾਮਲੇ 81,865 ਤੱਕ ਪਹੁੰਚ ਚੁੱਕੇ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਬੁੱਧਵਾਰ ਨੂੰ 63 ਨਵੇਂ ਮਾਮਲਿਆਂ ਦੀ ਪੌਜੀਟਿਵ ਰਿਪੋਰਟ ਮਿਲੀ, ਜਿਹਨਾਂ ਵਿਚੋਂ 61 ਆਯਤਿਤ ਹਨ। 63 ਨਵੇਂ ਮਰੀਜ਼ ਮਿਲਣ ਦੇ ਬਾਅਦ ਹੁਣ ਚੀਨ ਵਿਚ ਫਿਰ ਤੋਂ ਮਾਮਲਿਆਂ ਦੀ ਗਿਣਤੀ 1,104 ਹੋ ਗਈ ਹੈ।