ਚੀਨ-ਮਿਆਂਮਾਰ BRI ਨਾਲ ਜੁੜੇ ਬੁਨਿਆਦੀ ਪ੍ਰੋਜੈਕਟਾਂ ’ਚ ਤੇਜ਼ੀ ਲਿਆਉਣ ਲਈ ਹੋਏ ਸਹਿਮਤ

Thursday, Jul 07, 2022 - 04:51 PM (IST)

ਇੰਟਰਨੈਸ਼ਨਲ ਡੈਸਕ—ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਨੂੰ ਮਿਆਂਮਾਰ ਦੇ ਵਿਦੇਸ਼ ਮੰਤਰੀ ਵੁੰਨਾ ਮੋਂਗ ਲਵਿਨ ਨਾਲ ਮੁਲਾਕਾਤ ਕੀਤੀ। ਨਿੱਕੇਈ ਏਸ਼ੀਆ ਦੀ ਰਿਪੋਰਟ ਅਨੁਸਾਰ ਇਸ ਦੌਰਾਨ ਚੀਨ-ਮਿਆਂਮਾਰ ਆਰਥਿਕ ਗਲਿਆਰੇ ਬੀਜਿੰਗ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਨਾਲ ਜੁੜੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ’ਤੇ ਕੰਮ ’ਚ ਤੇਜ਼ੀ ਲਿਆਉਣ ਤੇ ਆਪਣੇ-ਆਪਣੇ ਪਾਵਰ ਗਰਿੱਡ ਨੂੰ ਜੋੜਨ ਲਈ ਅੱਗੇ ਵਧਣ ’ਤੇ ਸਹਿਮਤ ਹੋਏ। ਹਾਲਾਂਕਿ ਫ਼ੌਜ ਤੇ ਹਥਿਆਰਬੰਦ ਵਿਰੋਧ ਵਿਚਾਲੇ ਸੰਘਰਸ਼ ਚੀਨੀ ਨਿਵੇਸ਼ ਯੋਜਨਾਵਾਂ ’ਚ ਰੁਕਾਵਟ ਹੈ ਤੇ ਚੀਨ ਨੂੰ ਕੋਈ ਵੱਡਾ ਪ੍ਰਾਜੈਕਟ ਸ਼ੁਰੂ ਕਰਨ ਤੋਂ ਰੋਕ ਰਿਹਾ ਹੈ। ਐਤਵਾਰ ਨੂੰ ਦੋਪੱਖੀ ਬੈਠਕ ਵਿਚ ਵੱਡੇ ਪੈਮਾਨੇ ’ਤੇ ਬੁਨਿਆਦੀ ਢਾਂਚੇ ਦਾ ਬਹੁਤ ਘੱਟ ਜ਼ਿਕਰ ਕੀਤਾ ਗਿਆ। ਮਿਆਂਮਾਰ ’ਚ ਇੰਸਟੀਚਿਊਟ ਫਾਰ ਸਟ੍ਰੈਟੇਜੀ ਐਂਡ ਪਾਲਿਸੀ ਦੇ ਨਾਨ ਲਵਿਨ ਨੇ ਕਿਹਾ ਕਿ ਗੱਲਬਾਤ ਜਾਰੀ ਹੈ ਪਰ ਬੀਜਿੰਗ ਸਾਵਧਾਨ ਹੈ ਕਿਉਂਕਿ ਸੁਰੱਖਿਆ ਮਾਹੌਲ ਵਿਗੜਦਾ ਹੈ ਅਤੇ ਚੀਨ ਪ੍ਰਤੀ ਭਾਵਨਾ ਖਟਾਸ ਆਉਂਦੀ ਹੈ।

ਨਿੱਕੇਈ ਏਸ਼ੀਆ ਦੀ ਰਿਪੋਰਟ ਦੇ ਅਨੁਸਾਰ ਮਿਆਂਮਾਰ ਦੇ ਸਾਗਾਇੰਗ ਖੇਤਰ ਵਿਚ ਲੇਟਪਾਡਾਉਂਗ ਤਾਂਬੇ ਦੀ ਖਾਨ, ਜੋ ਚੀਨ ਦੇ ਵਾਨਬਾਓ ਮਾਈਨਿੰਗ ਦੀ ਇਕ ਸਹਾਇਕ ਕੰਪਨੀ ਵੱਲੋਂ ਸੰਚਾਲਿਤ ਹੈ, ਨੇ ਮਿਆਂਮਾਰ ਸਰਕਾਰ ਦੀ ਸੁਰੱਖਿਆ ਬਲਾਂ ਦੇ ਖ਼ਿਲਾਫ਼ ਹਥਿਆਰਬੰਦ ਵਿਰੋਧ ਸਮੂਹਾਂ ਵੱਲੋਂ ਵਾਰ-ਵਾਰ ਹਮਲੇ ਦੇਖੇ ਹਨ। ਵਾਨਬਾਓ ਨੇ ਪਿਛਲੇ ਮਹੀਨੇ ਇਕ ਬਿਆਨ ਜਾਰੀ ਕਰ ਹਮਲਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਨਾਲ ਕਮਰਚਾਰੀਆਂ ਦੀ ਸੁਰੱਖਿਆ ਨੂੰ ਖ਼ਤਰਾ ਹੈ। ਚੀਨ ਨੇ ਬੁਨਿਆਦੀ ਢਾਂਚੇ ਅਤੇ ਹੋਰ ਖੇਤਰਾਂ ’ਚ ਸਹਿਯੋਗ ’ਤੇ ਚਰਚਾ ਕਰਨ ਲਈ 2015 ’ਚ ਲੰਕਾਂਗ-ਮੇਕਾਂਗ ਢਾਂਚੇ ਦੇ ਗਠਨ ਦੀ ਅਗਵਾਈ ਕੀਤੀ। ਇਸ ਦਾ ਨਾਂ ਦੱਖਣ-ਪੂਰਬ ਏਸ਼ੀਆ ਦੀ ਸਭ ਤੋਂ ਲੰਬੀ ਨਦੀ ਦੇ ਨਾਂ ’ਤੇ ਰੱਖਿਆ ਗਿਆ ਹੈ, ਜਿਸ ਦੇ ਚੀਨੀ ਹਿੱਸੇ ਨੂੰ ਲੰਕਾਂਗ ਕਿਹਾ ਜਾਂਦਾ ਹੈ। ਚੀਨ ਅਤੇ ਪੰਜ ਮੇਕਾਂਗ ਡੈਲਟਾ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸੋਮਵਾਰ ਨੂੰ ਮਿਆਂਮਾਰ ਦੇ ਸੈਰ-ਸਪਾਟਾ ਸਥਾਨ ਬਾਗਾਨ ’ਚ ਆਰਥਿਕ ਸਹਿਯੋਗ ’ਤੇ ਚਰਚਾ ਕੀਤੀ, ਜੋੋ ਪਿਛਲੇ ਸਾਲ ਦੇ ਫੌਜੀ ਕਬਜ਼ੇ ਤੋਂ ਬਾਅਦ ਦੇਸ਼ ’ਚ ਆਯੋਜਿਤ ਪਹਿਲੀ ਬਹੁ-ਰਾਸ਼ਟਰੀ ਮੰਤਰੀ ਪੱਧਰੀ ਬੈਠਕ ਸੀ।
 


Manoj

Content Editor

Related News