ਚੀਨ : ਗੈਸ ਪਾਇਪ ''ਚ ਧਮਾਕਾ, 12 ਲੋਕਾਂ ਦੀ ਮੌਤ ਤੇ 100 ਤੋਂ ਵੱਧ ਜ਼ਖਮੀ
Sunday, Jun 13, 2021 - 07:32 PM (IST)
ਬੀਜਿੰਗ (ਭਾਸ਼ਾ): ਮੱਧ ਚੀਨ ਦੇ ਰਿਹਾਇਸ਼ੀ ਇਲਾਕੇ ਵਿਚ ਐਤਵਾਰ ਸਵੇਰੇ ਭਿਆਨਕ ਗੈਸ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅਧਿਕਾਰਤ ਮੀਡੀਆ ਨੇ ਇਹ ਖ਼ਬਰ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਪਾਕਿ ਦੀ 'ਮੈਂਗੋ ਡਿਪਲੋਮੈਸੀ' ਹੋਈ ਅਸਫਲ, ਚੀਨ ਅਤੇ ਅਮਰੀਕਾ ਨੇ ਵਾਪਸ ਕੀਤੇ ਅੰਬ
ਇਹ ਧਮਾਕਾ ਹੁਬੇਈ ਸੂਬੇ ਦੇ ਝਾਂਗਵਾਨ ਜ਼ਿਲ੍ਹੇ ਦੇ ਸ਼ਿਆਨ ਸ਼ਹਿਰ ਵਿਚ ਸਵੇਰੇ ਕਰੀਬ 6:30 ਵਜੇ ਹੋਇਆ। ਖ਼ਬਰਾਂ ਮੁਤਾਬਕ ਜ਼ਿਲ੍ਹੇ ਵਿਚ ਇਕ ਬਾਜ਼ਾਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਆਪਣੀ ਖ਼ਬਰ ਵਿਚ ਦੱਸਿਆ ਕਿ ਧਮਾਕੇ ਵਿਚ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਲਾਕੇ ਤੋਂ 150 ਲੋਕਾਂ ਨੂੰ ਕੱਢਿਆ ਹੈ ਜਿਹਨਾਂ ਵਿਚੋਂ 39 ਗੰਭੀਰ ਰੂਪ ਨਾਲ ਜ਼ਖਮੀ ਹਨ। ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਸੀਰੀਆ : ਹਸਪਤਾਲ 'ਤੇ ਮਿਜ਼ਾਈਲ ਹਮਲਾ, 2 ਸਿਹਤ ਵਰਕਰਾਂ ਸਮੇਤ 13 ਲੋਕਾਂ ਦੀ ਮੌਤ
ਸੋਸ਼ਲ ਮੀਡੀਆ ਪਲੇਟਫਾਰਮ 'ਵੀਬੋ' 'ਤੇ ਪ੍ਰਸਾਰਿਤ ਤਸਵੀਰਾਂ ਅਤੇ ਵੀਡੀਓ ਫੁਟੇਜ ਵਿਚ ਘਰ ਢਹਿ-ਢੇਰੀ ਦਿਸੇ ਅਤੇ ਬਚਾਅ ਕਰਮੀ ਇਹਨਾਂ ਨੁਕਸਾਨੇ ਗਏ ਘਰਾਂ ਤੋਂ ਵੱਡੇ ਪੱਧਰ 'ਤੇ ਮਲਬਾ ਹਟਾਉਂਦੇ ਦਿਸੇ। ਖ਼ਬਰ ਵਿਚ ਦੱਸਿਆ ਗਿਆ ਹੈ ਕਿ ਜ਼ਖਮੀ ਹੋਏ ਲੋਕਾਂ ਦੀ ਸਹੀ ਗਿਣਤੀ ਦੀ ਪੁਸ਼ਟੀ ਕੀਤੀ ਜਾਣੀ ਬਾਕੀ ਹੈ ਕਿਉਂਕਿ ਤਲਾਸ਼ ਅਤੇ ਬਚਾਅ ਕੰਮ ਜਾਰੀ ਹੈ।