ਚੀਨ ਨੇ WHO ਦੇ 2 ਮਾਹਰਾਂ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਵੁਹਾਨ ’ਚ ਦਾਖ਼ਲ ਹੋਣ ਤੋਂ ਰੋਕਿਆ
Friday, Jan 15, 2021 - 03:58 PM (IST)
ਬੀਜਿੰਗ/ਵੁਹਾਨ : ਕੋਰੋਨਾ ਵਾਇਰਸ ਦੀ ਉਤਪਤੀ ਦਾ ਪਤਾ ਲਗਾਉਣ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ 13 ਅੰਤਰਰਾਸ਼ਟਰੀ ਮਾਹਰ ਵੀਰਵਾਰ ਨੂੰ ਚੀਨ ਦੇ ਵੁਹਾਨ ਪੁੱਜੇ, ਉਥੇ ਹੀ 2 ਹੋਰ ਕੋਰੋਨਾ ਵਾਇਰਸ ਐਂਟੀਬਾਡੀ ਲਈ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਸਿੰਗਾਪੁਰ ਤੋਂ ਵੁਹਾਨ ਲਈ ਰਵਾਨਾ ਨਹੀਂਹੋਏ।
ਇਹ ਵੀ ਪੜ੍ਹੋ: ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ’ਚ ਬੰਗਲਾਦੇਸ਼ ਦੀ ਫ਼ੌਜ ਲਵੇਗੀ ਹਿੱਸਾ, 122 ਫ਼ੌਜੀਆਂ ਦਾ ਦਲ ਪੁੱਜਾ ਭਾਰਤ
ਡਬਲਯੂ.ਐਚ.ਓ. ਨੇ ਇਕ ਟਵੀਟ ਵਿਚ ਕਿਹਾ, ‘ਕੋਵਿਡ-19 ਲਈ ਜ਼ਿੰਮੇਦਾਰ ਵਾਇਰਸ ਦੀ ਉਤਪਤੀ ਦੀ ਜਾਂਚ ਕਰ ਰਿਹਾ 13 ਵਿਗਿਆਨੀਆਂ ਦਾ ਅੰਤਰਰਾਸ਼ਟਰੀ ਦਲ ਵੀਰਵਾਰ ਨੂੰ ਚੀਨ ਦੇ ਵੁਹਾਨ ਪਹੁੰਚ ਗਿਆ। ਮਾਹਰ ਤੁਰੰਤ ਆਪਣਾ ਕੰਮ ਸ਼ੁਰੂ ਕਰਣਗੇ ਅਤੇ ਅੰਤਰਰਾਸ਼ਟਰੀ ਮੁਸਾਫਰਾਂ ਲਈ ਦੋ ਹਫ਼ਤੇ ਇਕਾਂਤਵਾਸ ਵਿਚ ਰਹਿਣ ਦੇ ਨਿਯਮ ਦੀ ਪਾਲਣਾ ਕਰਦੇ ਹੋਏ ਇਸ ਨੂੰ ਪੂਰਾ ਕਰਣਗੇ।’ ਟਵੀਟ ਮੁਤਾਬਕ, ‘ਦੋ ਵਿਗਿਆਨੀ ਅਜੇ ਵੀ ਸਿੰਗਾਪਰ ਵਿਚ ਹਨ ਅਤੇ ਕੋਵਿਡ-19 ਸਬੰਧੀ ਜਾਂਚ ਕਰਾ ਰਹੇ ਹਨ। ਟੀਮ ਦੇ ਸਾਰੇ ਮੈਬਰਾਂ ਦੀ ਯਾਤਰਾ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਦੇਸ਼ਾਂ ਵਿਚ ਕਈ ਪੀ.ਸੀ.ਆਰ. ਅਤੇ ਐਂਟੀਬਾਡੀ ਜਾਂਚ ਹੋਈ ਸੀ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਸੀ।’ ਉਸ ਨੇ ਕਿਹਾ, ‘ਸਿੰਗਾਪੁਰ ਵਿਚ ਉਨ੍ਹਾਂ ਦੀ ਦੁਬਾਰਾ ਜਾਂਚ ਕੀਤੀ ਗਈ ਅਤੇ ਪੀ.ਸੀ.ਆਰ. ਜਾਂਚ ਵਿਚ ਕਿਸੇ ਵਿਚ ਇੰਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ ਪਰ 2 ਮੈਬਰਾਂ ਦੀ ਆਈ.ਜੀ.ਐਮ. ਐਂਟੀਬਾਡੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੀ ਆਈ.ਜੀ.ਐਮ. ਅਤੇ ਆਈ.ਜੀ.ਜੀ. ਐਂਟੀਬਾਡੀ ਦੀ ਫਿਰ ਤੋਂ ਜਾਂਚ ਕੀਤੀ ਜਾ ਰਹੀ ਹੈ।’
ਇਹ ਵੀ ਪੜ੍ਹੋ: ਫਰਜ਼ੀ ਲੋਨ ਐਪਸ ’ਤੇ ਗੂਗਲ ਦੀ ਸਖ਼ਤ ਕਾਰਵਾਈ, ਪਲੇ ਸਟੋਰ ਤੋਂ ਹਟਾਏ ਕਈ ਐਪਸ
ਵਾਲ ਸਟਰੀਟ ਜਰਨਲ ਨੇ ਲਿਖਿਆ ਹੈ ਕਿ 2 ਮਾਹਰ ਸਕਰੀਨਿੰਗ ਪ੍ਰਕਿਰਿਆ ਵਿਚ ਇੰਫੈਕਸ਼ਨ ਮੁਕਤ ਨਹੀਂ ਨਿਕਲੇ ਅਤੇ ਉਨ੍ਹਾਂ ਨੂੰ ਚੀਨ ਯਾਤਰਾ ਤੋਂ ਰੋਕ ਦਿੱਤਾ ਗਿਆ। ਰਿਪੋਰਟ ਮੁਤਾਬਕ, ‘ਸਕਰੀਨਿੰਗ ਪ੍ਰਕਿਰਿਆ ਵਿਚ ਸ਼ਾਮਿਲ ਚੀਨੀ ਅਧਿਕਾਰੀਆਂ ਨੇ ਪ੍ਰਤੀਨਿਧੀਮੰਡਲ ਦੇ 2 ਮੈਬਰਾਂ ਨੂੰ ਵੁਹਾਨ ਦੀ ਉਨ੍ਹਾਂ ਦੀ ਉਡਾਣ ਵਿਚ ਚੜ੍ਹਣ ਤੋਂ ਰੋਕ ਦਿੱਤਾ। ਦੋਵਾਂ ਦੀ ਸਿੰਗਾਪੁਰ ਵਿਚ ਹੋਈ ਖੂਨ ਦੀ ਸੀਰੋਲਾਜੀ ਜਾਂਚ ਵਿਚ ਕੋਵਿਡ-19 ਦੇ ਐਂਟੀਬਾਡੀ ਲਈ ਕੀਤੀ ਗਈ ਜਾਂਚ ਦੀ ਰਿਪੋਰਟ ਪਾਜ਼ੇਟਿਵ ਆਈ।’
ਬੀਜਿੰਗ ਵਿਚ ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਦੋਵਾਂ ਵਿਗਿਆਨੀਆਂ ਨੂੰ ਯਾਤਰਾ ਦੀ ਆਗਿਆ ਨਾ ਦਿੱਤੇ ਜਾਣ ਦਾ ਬਚਾਅ ਕਰਦੇ ਹੋਏ ਕਿਹਾ ਕਿ ਮਹਾਮਾਰੀ ਅਤੇ ਕਾਬੂ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।’ ਉਨ੍ਹਾਂ ਨੇ ਮੀਡੀਆ ਬਰੀਫਿੰਗ ਵਿਚ ਇਸ ਬਾਰੇ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ, ‘ਅਸੀਂ ਡਬਲਯੂ.ਐਚ.ਓ. ਦੇ ਮਾਹਰਾਂ ਨੂੰ ਚੀਨ ਯਾਤਰਾ ਲਈ ਮਦਦ ਦੇਵਾਂਗੇ ਅਤੇ ਸਹੂਲਤ ਪ੍ਰਦਾਨ ਕਰਾਂਗੇ।’
ਇਹ ਵੀ ਪੜ੍ਹੋ: ਨਟਰਾਜਨ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਅੰਤਰਰਾਸ਼ਟਰੀ ਕ੍ਰਿਕਟ ’ਚ ਅਜਿਹਾ ਕਰਣ ਵਾਲੇ ਬਣੇ ਪਹਿਲੇ ਭਾਰਤੀ
ਚੀਨ ਵਿਚ 14 ਦਿਨ ਦੇ ਇਕਾਂਤਵਾਸ ਵਿਚ ਰਹਿਣ ਦੌਰਾਨ 13 ਮਾਹਰ ਖੋਜ ਸੰਸਥਾਨਾਂ, ਹਸਪਤਾਲਾਂ ਦੇ ਲੋਕਾਂ ਤੋਂ ਸਵਾਲ-ਜਵਾਬ ਕਰਣਗੇ ਅਤੇ ਇੰਫੈਕਸ਼ਨ ਦੇ ਸ਼ੁਰੂਆਤੀ ਕਹਿਰ ਨਾਲ ਜੁੜੇ ਪਾਏ ਗਏ ਸਮੁੰਦਰੀ ਜੀਵਾਂ ਅਤੇ ਜਾਨਵਰਾਂ ਦੇ ਬਾਜ਼ਾਰ ਵਿਚ ਵੀ ਲੋਕਾਂ ਨਾਲ ਗੱਲਬਾਤ ਕਰਣਗੇ। ਡਬਲਯੂ.ਐਚ.ਓ. ਦੇ ਦਲ ਵਿਚ ਅਮਰੀਕਾ, ਆਸਟਰੇਲੀਆ, ਜਾਪਾਨ, ਬ੍ਰਿਟੇਨ, ਰੂਸ, ਨੀਦਰਲੈਂਡ, ਕਤਰ ਅਤੇ ਵਿਅਤਨਾਮ ਦੇ ਮਾਹਰ ਹਨ।
ਵੁਹਾਨ ਸ਼ਹਿਰ ਵਿਚ ਹੀ ਸਭ ਤੋਂ ਪਹਿਲਾਂ ਦਸੰਬਰ 2019 ਵਿਚ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਸ ਦੇ ਬਾਅਦ ਇਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐਨ.ਐਚ.ਸੀ.) ਮੁਤਾਬਕ ਡਬਲਯੂ.ਐਚ.ਓ. ਦੀ ਟੀਮ ਕੰਮ ਸ਼ੁਰੂ ਕਰਣ ਦੇ ਪਹਿਲੇ ਮਹਾਮਾਰੀ ਕਾਬੂ ਲਈ ਦੇਸ਼ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਕਾਂਤਵਾਸ ਪ੍ਰਕਿਰਿਆਨੂੰ ਪੂਰਾ ਕਰੇਗੀ। ਐਨ.ਐਚ.ਸੀ. ਦੇ ਅਧਿਕਾਰੀਆਂ ਨੇ ਬੀਜਿੰਗ ਵਿਚ ਮੀਡੀਆ ਨੂੰ ਦੱਸਿਆ ਕਿ ਵਾਇਰਸ ਦੀ ਸ਼ੁਰੂਆਤ ਕਿੱਥੇ ਹੋਈ, ਇਹ ਇਕ ਵਿਗਿਆਨੀ ਸਵਾਲ ਹੈ ਅਤੇ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਸ ਦੇ ਲਈ ਮਾਹਰਾਂ ਨੂੰ ਦੂਜੇ ਦੇਸ਼ਾਂ ਦਾ ਵੀ ਦੌਰਾ ਕਰਣਾ ਚਾਹੀਦਾ ਹੈ। ਡਬਲਯੂ.ਐਚ.ਓ. ਦੀ ਟੀਮ ਨੂੰ ਦੌਰੇ ਲਈ ਦੇਰੀ ਨਾਲ ਇਜਾਜ਼ਤ ਦੇਣ ’ਤੇ ਵੀ ਸਵਾਲ ਉਠੇ।
ਇਹ ਵੀ ਪੜ੍ਹੋ: ਵਿਰੁਸ਼ਕਾ ਨੂੰ ਮਾਤਾ-ਪਿਤਾ ਬਣਨ ਦੀ ਅਮੂਲ ਨੇ ਦਿੱਤੀ ਵਧਾਈ ਪਰ ਲੋਕਾਂ ਨੇ ਲਗਾ ਦਿੱਤੀ ਕਲਾਸ, ਜਾਣੋ ਵਜ੍ਹਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।