ਚੀਨ ''ਚ ਹੁਣ ਤੱਕ 3,158 ਲੋਕਾਂ ਦੀ ਮੌਤ, ਦੁਨੀਆ ਭਰ ''ਚ ਗਿਣਤੀ 5 ਹਜ਼ਾਰ ਦੇ ਕਰੀਬ
Wednesday, Mar 11, 2020 - 11:58 AM (IST)
ਬੀਜਿੰਗ (ਬਿਊਰੋ): ਚੀਨ ਵਿਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਇੱਥੇ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3,158 ਹੋ ਚੁੱਕੀ ਹੈ ਜਦਕਿ 80,770 ਲੋਕ ਇਨਫੈਕਟਿਡ ਹਨ। ਜਾਣਕਾਰੀ ਮੁਤਾਬਕ 61,000 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰਾਜ ਸਿਹਤ ਕਮੇਟੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਮੇਟੀ ਨੇ ਕਿਹਾ,''ਰਾਜ ਸਿਹਤ ਕਮੇਟੀ ਨੂੰ ਦੇਸ਼ ਦੇ 31 ਸੂਬਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਕਰੀਬ 80,778 ਲੋਕਾਂ ਦੇ ਕੋਰੋਨਾਵਾਇਰਸ ਨਾਲ ਇਨਫਕੈਟਿਡ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਕਰੀਬ 16,145 ਮਰੀਜ਼ ਸਖਤ ਨਿਗਰਾਨੀ ਵਿਚ ਹਨ ਜਿਹਨਾਂ ਵਿਚੋਂ 4,492 ਦੀ ਹਾਲਤ ਗੰਭੀਰ ਹੈ। ਕਰੀਬ 61,745 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।'' ਕਮੇਟੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਭਾਵੇਂਕਿ ਦੇਸ਼ਭਰ ਵਿਚ ਕੋਰੋਨਾਵਾਇਰਸ ਦੇ 24 ਮਾਮਲੇ ਹੀ ਦਰਜ ਕੀਤੇ ਗਏ ਹਨ ਅਤੇ 1,578 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਦੌਰਾਨ 22 ਲੋਕਾਂ ਦੀ ਮੌਤ ਹੋਈ ਹੈ। ਕਈ ਲੋਕਾਂ ਨੂੰ ਹਾਲੇ ਵੀ ਨਿਗਰਾਨੀ ਵਿਚ ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ - ਚੀਨ ਹੋਟਲ ਹਾਦਸਾ : ਮਲਬੇ 'ਚੋਂ 69 ਘੰਟੇ ਬਾਅਦ ਜ਼ਿੰਦਾ ਕੱਢਿਆ ਗਿਆ ਸ਼ਖਸ
ਗੌਰਤਲਬ ਹੈ ਕਿ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਫੈਲਣ ਵਾਲੇ ਜਾਨਲੇਵਾ ਕੋਰੋਨਾਵਾਇਰਸ ਦੀ ਚਪੇਟ ਵਿਚ 104 ਤੋਂ ਵੱਧ ਦੇਸ਼ ਆ ਚੁੱਕੇ ਹਨ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 4,292 ਹੋ ਚੁੱਕੀ ਹੈ ਜਦਕਿ 118,229 ਲੋਕ ਵਾਇਰਸ ਨਾਲ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਇੰਨਾ ਜ਼ਿਆਦਾ ਫੈਲ ਚੁੱਕਾ ਹੈ ਕਿ ਆਮ ਲੋਕਾਂ ਦੇ ਨਾਲ-ਨਾਲ ਸਿਹਤ ਮੰਤਰੀ ਅਤੇ ਮੰਤਰੀ ਵੀ ਇਸ ਦੇ ਸ਼ਿਕਾਰ ਬਣਦੇ ਜਾ ਰਹੇ ਹਨ। ਬ੍ਰਿਟੇਨ ਦੀ ਸਿਹਤ ਮੰਤਰੀ ਨਡੀਨੇ ਡੋਰਿਸ ਨੇ ਕੋਰੋਨਾਵਾਇਰਸ ਇਨਫੈਕਟਿਡ ਹੋਣ ਦੀ ਪੁਸ਼ਟੀ ਕੀਤੀ ਹੈ।
ਕੰਜ਼ਰਵੇਟਿਵ ਸਾਂਸਦ ਨੇ ਕਿਹਾ,''ਮੈਂ ਪੁਸ਼ਟੀ ਕਰ ਸਕਦੀ ਹਾਂ ਕਿ ਮੈਂ ਕੋਰੋਨਾਵਾਇਰਸ ਦੀ ਜਾਂਚ ਵਿਚ ਪੌਜੀਟਿਵ ਪਾਈ ਗਈ ਹਾਂ ਅਤੇ ਹੁਣ ਮੈਂ ਖੁਦ ਨੂੰ ਘਰ ਵਿਚ ਵੱਖਰੇ ਰੱਖ ਲਿਆ ਹੈ।'' ਉਹਨਾਂ ਨੇ ਦੱਸਿਆ ਕਿ ਸਿਹਤ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਇਨਫੈਕਸ਼ਨ ਦੀ ਚਪੇਟ ਵਿਚ ਕਿੱਥੋਂ ਆਈ ਅਤੇ ਉਹਨਾਂ ਦੇ ਸੰਪਰਕ ਵਿਚ ਕਿਹੜੇ-ਕਿਹੜੇ ਲੋਕ ਆਏ ਹਨ। ਡੋਰਿਸ ਬ੍ਰਿਟੇਨ ਦੀ ਪਹਿਲੀ ਨੇਤਾ ਹਨ ਜੋ ਕੋਵਿਡ-19 ਨਾਲ ਇਨਫੈਕਟਿਡ ਪਾਈ ਗਈ ਹੈ।
ਪੜ੍ਹੋ ਇਹ ਅਹਿਮ ਖਬਰ - ਆਪਣੇ 'ਤੇ ਕਰਵਾਓ ਕੋਰੋਨਾ ਦਵਾਈ ਦਾ ਟੈਸਟ, ਮਿਲਣਗੇ ਲੱਖਾਂ ਰੁਪਏ