ਚੀਨ ''ਚ 71 ਹੋਰ ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਹੋਈ 2,663

02/25/2020 9:34:23 AM

ਬੀਜਿੰਗ (ਭਾਸ਼ਾ): ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਨਾਲ 71 ਹੋਰ ਲੋਕਾਂ ਦੀ ਮੌਤ ਦੇ ਬਾਅਦ ਦੇਸ਼ ਵਿਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 2,663 ਹੋ ਗਈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਦੱਸਿਆ ਕਿ ਇਸ ਦੇ 508 ਨਵੇਂ ਮਾਮਲੇ ਆਉਣ ਦੇ ਬਾਅਦ ਇਸ ਦੇ ਕੁੱਲ 77,658 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਉਸ ਨੇ ਦੱਸਿਆ ਕਿ 71 ਵਿਚੋਂ 68 ਲੋਕਾਂ ਦੀ ਮੌਤ ਹੁਬੇਈ ਸੂਬੇ ਵਿਚ ਹੋਈ ਹੈ, ਜਿੱਥੇ ਇਸ ਵਾਇਰਸ ਦਾ ਸਭ ਤੋਂ ਵੱਧ ਪ੍ਰਕੋਪ ਹੈ। ਉੱਥੇ ਸ਼ਾਨਦੋਂਗ ਵਿਚ 2 ਅਤੇ ਗੁਆਂਗਦੋਗ ਵਿਚ ਇਕ ਵਿਅਕਤੀ ਦੀ ਜਾਨ ਇਸ ਵਾਇਰਸ ਦੇ ਇਨਫੈਕਸ਼ਨ ਕਾਰਨ ਹੋਈ। 

PunjabKesari

ਐੱਨ.ਐੱਚ.ਸੀ. ਨੇ ਭਾਵੇਂ ਕਿਹਾ ਕਿ ਮਾਮਲਿਆਂ ਦੀ ਗਿਣਤੀ ਵਿਚ ਗਿਰਾਵਟ ਆ ਰਹੀ ਹੈ। ਸ਼ਿਨਹੂਆ ਦੀ ਖਬਰ ਦੇ ਮੁਤਾਬਕ ਸੋਮਵਾਰ ਨੂੰ 2,589 ਲੋਕਾਂ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਹ ਗਿਣਤੀ ਉਸੇ ਦਿਨ ਸਾਹਮਣੇ ਆਏ 508 ਨਵੇਂ ਮਾਮਲਿਆਂ ਤੋਂ ਕਾਫੀ ਵੱਧ ਹੈ। ਐੱਨ.ਐੱਚ.ਸੀ. ਨੇ ਦੱਸਿਆ ਕਿ ਐਤਵਾਰ ਤੱਕ ਕੁੱਲ 27,233 ਇਨਫੈਕਟਿਡ ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਏਜੰਸੀ ਨੇ ਕਿਹਾ ਕਿ ਸੋਮਵਾਰ ਨੂੰ ਲਗਾਤਾਰ 6ਵੇਂ ਦਿਨ ਨਵੇਂ ਮਾਮਲਿਆਂ ਦੀ ਗਿਣਤੀ 1000 ਦੇ ਅੰਦਰ ਰਹੀ। 

PunjabKesari

ਚੀਨ ਵਿਚ ਵਿਸ਼ਵ ਸਿਹਤ ਸੰਗਠਨ ਦੇ ਮਿਸ਼ਨ ਦੇ ਮੁਖੀ ਬਰੂਸ ਐਲਵਰਡ ਨੇ ਮਾਮਲਿਆਂ ਵਿਚ ਗਿਰਾਵਟ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੰਭਵ ਤੌਰ 'ਤੇ ਚੀਨ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੇ ਕਾਰਨ ਇਸ ਦੇ ਨਵੇਂ ਮਾਮਲਿਆਂ ਵਿਚ ਗਿਰਾਵਟ ਆਈ ਹੈ।ਉੱਥੇ ਵਿਸ਼ਵ ਸਿਹਤ ਸੰਗਠਨ ਨੇ ਕੱਲ ਸੋਮਵਾਰ ਨੂੰ ਕਿਹਾ ਸੀ ਕਿ ਚੀਨ ਵਿਚ ਕੋਰੋਨਾਵਾਇਸ ਸਿਖਰ 'ਤੇ ਸੀ ਪਰ ਹੁਣ ਇਸ ਦੇ ਨਵੇਂ ਮਾਮਲਿਆਂ ਵਿਚ ਗਿਰਾਵਟ ਆਈ ਹੈ।


Vandana

Content Editor

Related News