ਚੀਨ ਨੇ ਬਣਾਇਆ ਕੋਵਿਡ-19 ਦਾ ਟੀਕਾ, ਇਨਸਾਨਾਂ ''ਤੇ ਪਰੀਖਣ ਸ਼ੁਰੂ
Wednesday, Mar 18, 2020 - 05:27 PM (IST)
ਬੀਜਿੰਗ (ਬਿਊਰੋ): ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਵਿਡ-19 ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਿਹਾ ਹੈ। ਵੱਖ-ਵੱਖ ਦੇਸ਼ਾਂ ਦੇ ਵਿਗਿਆਨੀ ਇਸ ਦੇ ਇਲਾਜ ਲਈ ਦਿਨ-ਰਾਤ ਅਧਿਐਨ ਵਿਚ ਜੁਟੇ ਹੋਏ ਹਨ। ਇਸ ਵਿਚ ਚੀਨ ਨੇ ਦੇਸ਼ ਵਿਚ ਬਣਾਏ ਕੋਰੋਨਾਵਾਇਰਸ ਦੇ ਟੀਕੇ ਦਾ ਇਨਸਾਨਾਂ 'ਤੇ ਪਰੀਖਣ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਚੀਨ ਵੱਲੋਂ ਬਣਾਇਆ ਪਹਿਲਾ ਟੀਕਾ ਹੈ ਜਿਸ ਨੂੰ 'ਟਰਮੀਨੇਟਰ ਆਫ ਇਬੋਲਾ' ਕਹੀ ਜਾਣ ਵਾਲੀ ਦੇਸ਼ ਦੀ ਉੱਚ ਮਿਲਟਰੀ ਜੈਵ ਯੁੱਧ ਮਾਹਰ ਚੇਨ ਵੁਈ ਨੇ ਤਿਆਰ ਕੀਤਾ ਹੈ।
ਵੁਹਾਨ ਤੋਂ ਕੋਰੋਨਾਵਾਇਰਸ ਦੀ ਸ਼ੁਰੂਆਤ ਦੇ ਬਾਅਦ ਚੀਨ ਹੁਣ ਤੱਕ ਇਸ ਬੀਮਾਰੀ ਨਾਲ ਜੂਝ ਰਿਹਾ ਹੈ। ਇਸ ਵਿਚ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਵਿਚ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਦਾ ਦੂਜਾ ਦੌਰ ਸ਼ੁਰੂ ਹੋ ਸਕਦਾ ਹੈ। ਉੱਚ ਸ਼ੋਧਕਤਰਾ ਚੇਨ ਵੁਈ ਨੇ ਮੰਗਲਵਾਰ ਰਾਤ ਨੂੰ ਐਲਾਨ ਕੀਤਾ ਕਿ ਸਰਕਾਰ ਨੇ ਉਹਨਾਂ ਨੂੰ ਟੈਸਟ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਉਹਨਾਂ ਨੇ ਸੀ.ਸੀ.ਟੀ.ਵੀ. ਜ਼ਰੀਏ ਕਿਹਾ,''ਕੋਰੋਨਾਵਾਇਰਸ ਦਾ ਖਾਤਮਾ ਕਰਨ ਲਈ ਟੀਕਾ ਸਭ ਤੋਂ ਵੱਡਾ ਹਥਿਆਰ ਹੈ।''
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਮ੍ਰਿਤਕਾਂ ਦੀ ਗਿਣਤੀ 100 ਦੇ ਪਾਰ, ਦੁਨੀਆ 'ਚ ਅੰਕੜਾ 8,000 ਦੇ ਕਰੀਬ
ਉਹਨਾਂ ਨੇ ਕਿਹਾ,''ਜੇਕਰ ਚੀਨ ਇਸ ਤਰ੍ਹਾਂ ਦਾ ਹਥਿਆਰ ਬਣਾਉਣ ਅਤੇ ਆਪਣੇ ਮਰੀਜ਼ਾਂ ਨੂੰ ਬਚਾਉਣ ਵਿਚ ਸਭ ਤੋਂ ਪਹਿਲਾਂ ਸਫਲ ਹੁੰਦਾ ਹੈ ਤਾਂ ਇਹ ਸਾਡੇ ਦੇਸ਼ ਦੇ ਅਕਸ ਅਤੇ ਵਿਗਿਆਨ ਦੇ ਖੇਤਰ ਵਿਚ ਤਰੱਕੀ ਨੂੰ ਦਰਸਾਉਂਦਾ ਹੈ।'' ਚੇਨ ਨੇ ਕਿਹਾ ਕਿ ਉਹਨਾਂ ਦੀ ਟੀਮ ਨੇ ਇਸ ਟੀਕੇ ਦਾ ਵੱਡੇ ਪੱਧਰ 'ਤੇ ਉਤਪਾਦਨ ਕਰਨ ਦੀ ਤਿਆਰੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦਾ ਇਹ ਟੀਕਾ ਇਕ ਮਹੀਨੇ ਦੀ ਸ਼ੋਧ ਦੇ ਬਾਅਦ ਸਫਲਤਾਪੂਰਵਕ ਤਿਆਰ ਕੀਤਾ ਗਿਆ ਹੈ। ਇਸ ਵਿਚ ਇਬੋਲਾ ਦੇ ਟੀਕਿਆਂ ਦਾ ਵੀ ਅਧਿਐਨ ਕੀਤਾ ਗਿਆ ਹੈ।ਚੀਨ ਦੀ ਸਰਕਾਰੀ ਮੀਡੀਆ ਦੇ ਮੁਤਾਬਕ ਇਹ ਉਹੀ ਚੇਨ ਹੈ ਜਿਹਨਾਂ ਨੇ ਸਾਲ 2003 ਵਿਚ ਸਾਰਸ ਦੇ ਫੈਲਣ ਦੇ ਬਾਅਦ ਮੈਡੀਕਲ ਸਪ੍ਰੇ ਬਣਾਇਆ ਸੀ। ਇਸ ਸਪ੍ਰੇ ਨਾਲ 14 ਹਜ਼ਾਰ ਮੈਡੀਕਲ ਵਰਕਰਾਂ ਦੀ ਜਾਨ ਬਚੀ ਸੀ।