ਸ਼ਰਮਨਾਕ! ਨਸ਼ੇ ਦੀ ਤਲਬ ਦੂਰ ਕਰਨ ਲਈ ਜੋੜੇ ਨੇ ਵੇਚਿਆ ਆਪਣਾ ਨਵਜੰਮਾ ਬੱਚਾ
Sunday, Jun 21, 2020 - 05:58 PM (IST)

ਬੀਜਿੰਗ (ਬਿਊਰੋ): ਚੀਨ ਵਿਚ ਇਕ ਨੌਜਵਾਨ ਵਿਆਹੁਤਾ ਜੋੜੇ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਜੋੜਾ ਨਸ਼ਾ ਲੈਣ ਦਾ ਆਦੀ ਹੈ। ਜਦੋਂ ਜੋੜੇ ਕੋਲ ਆਪਣੇ ਨਸ਼ੇ ਦੀ ਤਲਬ ਦੂਰ ਕਰਨ ਲਈ ਪੈਸੇ ਨਹੀਂ ਸਨ ਤਾਂ ਉਸ ਨੇ ਪੈਸੇ ਜੁਟਾਉਣ ਲਈ ਆਪਣੇ ਨਵਜੰਮੇ ਬੱਚੇ ਨੂੰ ਮਤਲਬ ਜਨਮ ਦੇ ਕੁਝ ਘੰਟੇ ਬਾਅਦ ਹੀ ਵੇਚ ਦਿੱਤਾ। ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇਕ ਅਜਿਹੇ ਜੋੜੇ ਨਾਲ ਸੰਪਰਕ ਕੀਤਾ ਜੋ ਮਾਤਾ-ਪਿਤਾ ਬਣਨ ਵਿਚ ਸਮਰੱਥ ਨਹੀਂ ਸੀ। ਉਸ ਬੇਔਲਾਦ ਜੋੜੇ ਨੂੰ ਬੱਚਾ 7000 ਪੌਂਡ (ਲੱਗਭਗ 6 ਲੱਖ 60 ਹਜ਼ਾਰ ਰੁਪਏ) ਵਿਚ ਵੇਚਿਆ ਗਿਆ।
ਨਸ਼ੇ ਦੇ ਆਦੀ ਇਸ ਜੋੜੇ ਨੇ ਆਪਣੇ ਨਵਜੰਮੇ ਬੱਚੇ ਨੂੰ ਵੇਚ ਕੇ ਜਿਹੜੀ ਰਾਸ਼ੀ ਹਾਸਲ ਕੀਤੀ, ਉਸ ਨਾਲ ਬਹੁਤ ਸਾਰਾ ਡਰੱਗਜ਼ ਅਤੇ ਨਵੇਂ ਫੋਨ ਖਰੀਦੇ। ਇਸ ਜੋੜੇ 'ਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਕਾਰਨ ਕਈ ਕੇਸ ਦਰਜ ਹਨ, ਜਿਸ ਕਾਰਨ ਉਹ ਪੁਲਸ ਦੇ ਨਿਸ਼ਾਨੇ 'ਤੇ ਸਨ। ਪੁਲਸ ਨੂੰ ਇਕ ਹੋਟਲ ਵਿਚ ਇਹਨਾਂ ਦੇ ਠਿਕਾਣੇ ਦੇ ਬਾਰੇ ਵਿਚ ਪਤਾ ਚੱਲਿਆ। ਇੱਥੇ ਉਹਨਾਂ ਕੋਲੋਂ ਡਰੱਗਜ਼ ਦੀਆਂ ਕਈ ਬੋਤਲਾਂ ਅਤੇ ਨਕਦੀ ਦੇ ਢੇਰ ਬਰਾਮਦ ਕੀਤੇ ਗਏ।
ਪੜ੍ਹੋ ਇਹ ਅਹਿਮ ਖਬਰ- ਚੀਨੀ ਯੂਨੀਵਰਸਿਟੀ ਵੱਲੋਂ ਭਾਰਤੀ ਵਿਦਿਆਰਥੀ ਵਿਰੁੱਧ ਕਾਰਵਾਈ ਕਰਨ ਦੀ ਧਮਕੀ
ਪੁਲਸ ਮੁਤਾਬਕ ਦੱਖਣੀ-ਪੱਛਮੀ ਚੀਨੀ ਸ਼ਹਿਰ ਨੇਈਜਿਯਾਂਗ ਦੇ ਰਹਿਣ ਵਾਲੇ ਵਾਂਗ ਅਤੇ ਝੋਂਗ ਲੰਬੇ ਸਮੇ ਤੋਂ ਡਰੱਗ ਦੇ ਆਦੀ ਸਨ ਅਤੇ ਇਸੇ ਕਾਰਨ ਕਰਜ਼ੇ ਵਿਚ ਦੱਬੇ ਸਨ। ਇਸ ਜੋੜੇ ਨੂੰ ਬਾਲ ਤਸਕਰੀ ਦੇ ਦੋਸ਼ ਵਿਚ ਸਜ਼ਾ ਸੁਣਾਈ ਗਈ ਹੈ। ਪੁਲਸ ਨੇ ਦੱਸਿਆ ਕਿ ਜੋੜੇ ਦੇ ਬੱਚੇ ਨੂੰ ਬਚਾ ਲਿਆ ਗਿਆ ਹੈ ਅਤੇ ਹੁਣ ਉਸ ਦੀ ਦੇਖਭਾਲ ਦਾਦਾ-ਦਾਦੀ ਕਰ ਰਹੇ ਹਨ।