ਚੀਨ ਨੇ ਕੋਰੋਨਾ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ਕੀਤੀ ਪ੍ਰਦਰਸ਼ਿਤ

Monday, Sep 07, 2020 - 06:42 PM (IST)

ਚੀਨ ਨੇ ਕੋਰੋਨਾ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ਕੀਤੀ ਪ੍ਰਦਰਸ਼ਿਤ

ਬੀਜਿੰਗ (ਬਿਊਰੋ): ਚੀਨ ਨੇ ਪਹਿਲੀ ਵਾਰ ਆਪਣੇ ਦੇਸ਼ ਵਿਚ ਤਿਆਰ ਕੋਰੋਨਾ ਵੈਕਸੀਨ ਨੂੰ ਇਕ ਵਪਾਰ ਮੇਲੇ ਵਿਚ ਪੇਸ਼ ਕੀਤਾ ਹੈ। ਸੋਮਵਾਰ ਨੂੰ ਬੀਜਿੰਗ ਵਿਚ ਆਯੋਜਿਤ ਇਵੈਂਟ ਵਿਚ ਚੀਨੀ ਕੰਪਨੀ ਸਿਨੋ ਬਾਇਓਟੇਕ ਅਤੇ ਸਿਨੋਫਾਰਮ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਪ੍ਰਦਰਸ਼ਨ ਦੇ ਲਈ ਰੱਖੀ ਗਈ। ਹੁਣ ਤੱਕ ਦੋਵੇਂ ਵੈਕਸੀਨ ਬਾਜ਼ਾਰ ਵਿਚ ਨਹੀਂ ਆਈਆਂ ਹਨ। 

PunjabKesari

ਸਿਨੋਵੈਕ ਬਾਇਓਟੇਕ ਅਤੇ ਸਿਨੋਫਾਰਮ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਦਾ ਫਿਲਹਾਲ ਕਈ ਦੇਸ਼ਾਂ ਵਿਚ ਫੇਜ਼-3 ਟ੍ਰਾਇਲ ਚੱਲ ਰਿਹਾ ਹੈ। ਕੁਝ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਵਿਚ ਪਹਿਲਾਂ ਹੀ ਕੁਝ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਸਿਨੋਵੈਕ ਕੰਪਨੀ ਦੇ ਇਕ ਅਧਿਕਾਰੀ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਕੰਪਨੀ ਨੇ ਪਹਿਲਾਂ ਹੀ ਫੈਕਟਰੀ ਦਾ ਨਿਰਮਾਣ ਪੂਰਾ ਕਰ ਲਿਆ ਹੈ ਜੋ ਇਕ ਸਾਲ ਵਿਚ ਵੈਕਸੀਨ ਦੀਆਂ 30 ਕਰੋਫ ਖੁਰਾਕਂ ਤਿਆਰ ਕਰਨ ਵਿਚ ਸਮਰੱਥ ਹੈ। 

PunjabKesari

ਬੀਜਿੰਗ ਵਿਚ ਆਯੋਜਿਤ ਵਪਾਰ ਮੇਲੇ ਵਿਚ ਵੈਕਸੀਨ ਨੂੰ ਦੇਖਣ ਦੇ ਲਈ ਵੱਡੀ ਗਿਣਤੀ ਵਿਚ ਲੋਕ ਜੁਟੇ।ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਦੇ ਕਾਰਨ ਚੀਨ ਨੂੰ ਵਿਭਿੰਨ ਦੇਸ਼ਾਂ ਵੱਲੋਂ ਜ਼ੋਰਦਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਪਰ ਹੁਣ ਚੀਨ ਆਪਣੇ ਅਕਸ ਨੂੰ ਬਦਲਣ ਵਿਚ ਜੁਟ ਗਿਆ ਹੈ। ਮਈ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਹ ਵੀ ਕਿਹਾ ਸੀ ਕਿ ਚੀਨ ਵਿਚ ਤਿਆਰ ਕੀਤੀ ਗਈ ਕੋਈ ਵੀ ਕੋਰੋਨਾ ਵੈਕਸੀਨ ਜਨਤਾ ਦੀ ਭਲਾਈ ਦੀ ਚੀਜ਼ ਹੋਵੇਗੀ।

PunjabKesari

ਪੜ੍ਹੋ ਇਹ ਖਬਰ- ਭਾਰਤੀ ਕਲਾਕਾਰ ਨੇ ਮਸਕਟ 'ਚ ਕੀਤੀ ਖੁਦਕੁਸ਼ੀ

ਸਿਨੋਫਾਰਮ ਕੰਪਨੀ ਨੇ ਕਿਹਾ ਹੈ ਕਿ ਉਸ ਦੀ ਕੋਰੋਨਾ ਵੈਕਸੀਨ ਨਾਲ ਤਿਆਰ ਹੋਈ ਐਂਟੀਬੌਡੀਜ਼ ਵਿਅਕਤੀ ਦੇ ਸਰੀਰ ਵਿਚ ਇਕ ਤੋਂ 3 ਸਾਲ ਤੱਕ ਰਹਿ ਸਕਦੀ ਹੈ। ਭਾਵੇਂਕਿ ਆਖਰੀ ਨਤੀਜੇ ਆਉਣੇ ਬਾਕੀ ਹਨ। ਪਿਛਲੇ ਮਹੀਨੇ ਚੀਨ ਦੇ ਅਖਬਾਰ ਗਲੋਬਲ ਟਾਈਮਜ਼ ਨੇ ਕਿਹਾ ਸੀ ਕਿ ਵੈਕਸੀਨ ਦੀ ਕੀਮਤ ਜ਼ਿਆਦਾ ਨਹੀਂ ਹੋਵੇਗੀ। 
 


author

Vandana

Content Editor

Related News