ਚੀਨ ਨੇ ‘ਦਬਾਏ’ ਕੋਰੋਨਾ ਦੇ ਮਾਮਲੇ, ਹੈਲਥ ਵਰਕਰਸ ਨੂੰ ‘ਮਰਨ’ ਦਿੱਤਾ

Sunday, Mar 21, 2021 - 09:50 AM (IST)

ਚੀਨ ਨੇ ‘ਦਬਾਏ’ ਕੋਰੋਨਾ ਦੇ ਮਾਮਲੇ, ਹੈਲਥ ਵਰਕਰਸ ਨੂੰ ‘ਮਰਨ’ ਦਿੱਤਾ

ਪੇਈਚਿੰਗ (ਏ. ਐੱਨ. ਆਈ.) - ਕੋਰੋਨਾ ਵਾਇਰਸ ਦੀ ਉਤਪੱਤੀ ਨੂੰ ਲੈ ਕੇ ਹੁਣ ਤਕ ਕੋਈ ਠੋਸ ਪ੍ਰਮਾਣ ਸਾਹਮਣੇ ਨਹੀਂ ਆਇਆ ਹੈ ਪਰ ਦੁਨੀਆ ਨੂੰ ਚੀਨ ਦੇ ’ਤੇ ਸ਼ੱਕ ਸ਼ੁਰੂ ਤੋਂ ਹੈ।

ਇਹ ਖੁਲਾਸਾ ਇਕ ਨਵੀਂ ਰਿਪੋਰਟ ’ਚ ਹੋਇਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਨੇ ਕੋਰੋਨਾ ਨੂੰ ਲੁਕਾਉਣ ਲਈ ਆਪਣੇ ਹੈਲਥ ਵਰਕਰਸ ਨੂੰ ਜਾਣ-ਬੁੱਝ ਕੇ ਮਰਨ ਲਈ ਛੱਡ ਦਿੱਤਾ। ਫਾਰੇਨ ਪਾਲਿਸੀ ’ਚ ਏਨੀ ਸਪਾਰੋ ਨੇ ਲਿਖਿਆ ਹੈ ਕਿ ਡਾਕਟਰਾਂ ਨੂੰ ਚੁੱਪ ਕਰਾਉਣ ਲਈ ਚੀਨੀ ਕਮਿਊਨਿਸਟ ਪਾਰਟੀ (ਸੀ. ਸੀ. ਪੀ.) ਦੀਆਂ ਕੋਸ਼ਿਸ਼ਾਂ ਨੇ ਨਾ ਸਰਫ ਮਹਾਮਾਰੀ ਨੂੰ ਹਵਾ ਦਿੱਤੀ, ਸਗੋਂ ਇਸ ਖਤਰਨਾਕ ਮਹਾਮਾਰੀ ਨੂੰ ਪਛਾਣਨ ਲਈ ਦੁਨੀਆ ਨੂੰ ਵੀ ਗੁੰਮਰਾਹ ਕੀਤਾ। ਹਾਲਾਂਕਿ, ਚੀਨ ਦੇ ਕੋਰੋਨਾ ਨੂੰ ਲੁਕਾਉਣ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਚੀਨ ਨਹੀਂ ਚਾਹੁੰਦਾ ਸੀ ਕਿ ਉਸਦੀਆਂ ਕੁਝ ਰਾਜਨੀਤਕ ਬੈਠਕਾਂ ਰੱਦ ਹੋ ਜਾਣ ਅਤੇ ਪਬਲਿਕ ਪੈਨਿਕ ਹੋ ਜਾਵੇ, ਇਸ ਕਾਰਨ ਕੋਰੋਨਾ ਦੇ ਮਾਮਲਿਆਂ ਨੂੰ ਕਾਫੀ ਹੱਦ ਤਕ ਦਬਾਇਆ ਗਿਆ ।


author

cherry

Content Editor

Related News