ਚੀਨ : ਮੰਦਰਾਂ ਤੇ ਚਰਚਾਂ ਦਾ ਮਾਰਗਦਰਸ਼ਨ ਕਰੇਗੀ ਕਮਿਊਨਿਸਟ ਪਾਰਟੀ

Sunday, Jul 14, 2019 - 10:36 AM (IST)

ਚੀਨ : ਮੰਦਰਾਂ ਤੇ ਚਰਚਾਂ ਦਾ ਮਾਰਗਦਰਸ਼ਨ ਕਰੇਗੀ ਕਮਿਊਨਿਸਟ ਪਾਰਟੀ

ਬੀਜਿੰਗ (ਬਿਊਰੋ)— ਚੀਨ ਦੀ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਨੇ ਧਾਰਮਿਕ ਅਦਾਰਿਆਂ ਨੂੰ ਮਾਰਗਦਰਸ਼ਨ ਦੇਣ ਦਾ ਫੈਸਲਾ ਲਿਆ ਹੈ। ਤਾਂ ਜੋ ਉਹ ਸਮਾਜਵਾਦੀ ਦੇਸ਼ ਲਈ ਖੁਦ ਨੂੰ ਬਿਹਤਰ ਤਰੀਕੇ ਨਾਲ ਢਾਲ ਸਕਣ। ਇਹ ਫੈਸਲਾ ਚਾਈਨੀਜ਼ ਪੀਪਲ ਪੌਲੀਟੀਕਲ ਕੰਸਲਟੇਟਿਵ ਕਾਨਫੰਰਸ ਦੀ ਨੈਸ਼ਨਲ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਇਸ ਮੀਟਿੰਗ ਵਿਚ ਚੀਨ ਵਿਚ ਮੰਦਰਾਂ ਅਤੇ ਚਰਚ ਦੇ ਪ੍ਰਬੰਧਨ ਨੂੰ ਲੈ ਕੇ ਚਰਚਾ ਕੀਤੀ ਗਈ। ਇਹ ਜਾਣਕਾਰੀ ਚੀਨ ਦੀ ਇਕ ਸਮਾਚਾਰ  ਏਜੰਸੀ ਨੇ ਦਿੱਤੀ। 

ਕਮਿਊਨਿਸਟ ਪਾਰਟੀ ਦੇ ਪੌਲੀਟੀਕਲ ਬਿਊਰੋ ਦੀ ਸਭ ਤੋਂ ਤਾਕਤਵਰ ਸਟੈਡਿੰਗ ਕਮੇਟੀ ਦੇ ਮੈਂਬਰ ਦੀ ਅਗਵਾਈ ਵਿਚ ਇਹ ਫੈਸਲਾ ਲਿਆ ਗਿਆ। ਕਮੇਟੀ ਦੇ ਮੈਂਬਰ ਨੇ ਕਾਨੂੰਨ ਮੁਤਾਬਕ ਮੰਦਰਾਂ ਅਤੇ ਚਰਚਾਂ ਦੇ ਪ੍ਰਬੰਧਨ ਵਿਚ ਸੁਧਾਰ ਅਤੇ ਨਵੀਨਤਾ ਲਿਆਉਣ ਦੀਆਂ ਕੋਸ਼ਿਸ਼ਾਂ ਲਈ ਕਿਹਾ। ਇਸ ਵਿਚ ਬੌਧ ਅਤੇ ਤਾਓਵਾਦੀ ਮੰਦਰਾਂ ਨੂੰ ਲੈ ਕੇ ਵਿਸ਼ੇਸ਼ ਚਰਚਾ ਕੀਤੀ ਗਈ ਜਿੱਥੇ ਹਾਲ ਹੀ ਦਿਨਾਂ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ।

ਪਾਰਟੀ ਵਿਚ ਇਸ ਗੱਲ 'ਤੇ ਵੀ ਚਰਚਾ ਕੀਤੀ ਗਈ ਕਿ ਅਮੀਰ ਚੀਨੀ ਲੋਕਾਂ ਦਾ ਇਕ ਸਮੂਹ ਰੂਹਾਨੀਅਤ ਵੱਲ ਜ਼ਿਆਦਾ ਦਿਲਚਸਪੀ ਦਿਖਾ ਰਿਹਾ ਹੈ। ਪਿਛਲੇ ਦਿਨੀਂ ਪਾਰਟੀ ਨੇ ਆਪਣੇ ਮੈਂਬਰਾਂ ਨੂੰ ਧਾਰਮਿਕ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਸਬੰਧੀ ਚਿਤਾਵਨੀ ਦਿੱਤੀ ਸੀ। ਕਮੇਟੀ ਵੱਲੋਂ ਧਾਰਮਿਕ ਅਦਾਰਿਆਂ ਦਾ ਮਾਰਗਦਰਸ਼ਨ ਕਰਨ ਦਾ ਫੈਸਲਾ ਇਹ ਦਰਸਾਉਂਦਾ ਹੈ ਕਿ ਪਾਰਟੀ ਸੰਸਥਾਵਾਂ ਦੇ ਕਈ ਫੈਸਲਿਆਂ ਤੋਂ ਖੁਸ਼ ਨਹੀਂ ਹੈ।


author

Vandana

Content Editor

Related News