ਚੀਨ ਦੇ ਕਾਰਗੋ ਜਹਾਜ਼ ''ਚ ਲੱਗੀ ਅੱਗ, 11 ਲੋਕ ਬਚਾਏ ਗਏ
Thursday, Jan 31, 2019 - 04:32 PM (IST)

ਬੀਜਿੰਗ (ਵਾਰਤਾ)— ਚੀਨ ਦੇ ਜਿਆਂਗਸੂ ਸੂਬੇ ਦੇ ਤੱਟ 'ਤੇ ਵੀਰਵਾਰ ਸਵੇਰੇ ਇਕ ਕਾਰਗੋ ਜਹਾਜ਼ ਵਿਚ ਅੱਗ ਲੱਗ ਗਈ। ਕਾਰਗੋ ਜਹਾਜ਼ ਦੇ ਨੇੜਿਓਂ ਲੰਘ ਰਹੇ ਜਹਾਜ਼ਾਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਬਚਾਅ ਕੇਂਦਰ ਨੇ ਮਦਦ ਲਈ ਇਕ ਹੈਲੀਕਾਪਟਰ ਭੇਜਿਆ। ਹੈਲੀਕਾਪਟਰ ਦੀ ਮਦਦ ਨਾਲ ਸਾਰੇ ਮੈਂਬਰਾਂ ਨੂੰ ਬਚਾ ਲਿਆ ਗਿਆ। ਸਮੁੰਦਰੀ ਤਲਾਸ਼ੀ ਅਤੇ ਬਚਾਅ ਕੇਂਦਰ ਮੁਤਾਬਕ ਜਿਆਂਗਸੂ ਸੂਬੇ ਦੇ ਯਾਨਚੇਂਗ ਸ਼ਹਿਰ ਦੇ ਪੂਰਬੀ ਤੱਟ ਤੋਂ 100 ਸਮੁੰਦਰੀ ਮੀਲ ਦੀ ਦੂਰੀ 'ਤੇ ਸਥਾਨਕ ਸਮੇਂ ਮੁਤਾਬਕ ਸਵੇਰੇ 6:45 'ਤੇ ਕਾਰਗੋ ਜਹਾਜ਼ ਵਿਚ ਅੱਗ ਲੱਗ ਗਈ ਸੀ। ਜਾਣਕਾਰੀ ਮੁਤਾਬਕ ਅੱਗ 'ਤੇ ਵੀ ਕਾਬੂ ਪਾ ਲਿਆ ਗਿਆ ਹੈ।