ਚੀਨ ਦੀ ਮੁੜ ਚਮਗਾਦੜ ਥਿਓਰੀ, ਖੋਜੀਆਂ ਨੇ 24 ਤਰ੍ਹਾਂ ਦੇ ਨਵੇਂ ਕੋਰੋਨਾ ਵਾਇਰਸ ਮਿਲਣ ਦਾ ਕੀਤਾ ਦਾਅਵਾ

06/13/2021 5:27:49 PM

ਇੰਟਰਨੈਸ਼ਨਲ ਡੈਸਕ (ਬਿਊਰੋ): ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਹੀ ਇਸ ਦੀ ਉਤਪੱਤੀ ਸੰਬੰਧੀ ਕਈ ਤਰ੍ਹਾਂ ਦੇ ਅਨੁਮਾਨ ਲਗਾਏ ਗਏ ਹਨ। ਪਹਿਲਾਂ ਕਿਹਾ ਗਿਆ ਸੀ ਕਿ ਵੁਹਾਨ ਸੀਫੂਡ ਬਾਜ਼ਾਰ ਕਾਰਨ ਇਙ ਵਾਇਰਸ ਤੇਜ਼ੀ ਨਾਲ ਫੈਲਿਆ। ਭਾਵੇਂਕਿ ਇਕ ਸਾਲ ਬਾਅਦ ਦੇ ਡੂੰਘੇ ਅਧਿਐਨ ਦੇ ਬਾਅਦ ਵੀ ਹੁਣ ਤੱ ਕਕਿਸੇ ਜਾਨਵਰ ਵਿਚ ਇਸ ਵਾਇਰਸ ਦੀ ਪਛਾਣ ਨਹੀਂ ਹੋ ਪਾਈ ਹੈ ਪਰ ਹੁਣ ਚੀਨ ਦੇ ਖੋਜੀਆਂ ਨੇ ਚਮਗਾਦੜਾਂ ਵਿਚ ਇਕ ਨਵੇਂ ਤਰ੍ਹਾਂ ਦੇ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਦਾ ਦਾਅਵਾ ਕੀਤਾ ਹੈ।

ਚਮਗਾਦੜਾਂ ਦੇ ਯੂਰਿਨ ਅਤੇ ਮਲ ਦੀ ਹੋਈ ਜਾਂਚ
ਸੈਲ ਜਨਰਲ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਸ਼ਾਨਡੋਂਗ ਯੂਨੀਵਰਸਿਟੀ ਦੇ ਖੋਜੀਆਂ ਨੇ ਕਿਹਾ ਕਿ ਨਵੀਂ ਖੋਜ ਵਿਚ ਪਤਾ ਚੱਲਿਆ ਹੈ ਕਿ ਚਮਗਾਦੜਾਂ ਵਿਚ ਕਈ ਤਰ੍ਹਾਂ ਦੇ ਕੋਰੋਨਾ ਵਾਇਰਸ ਹੋ ਸਕਦੇ ਹਨ ਜੋ ਇਨਸਾਨਾਂ ਨੂੰ ਬੀਮਾਰ ਕਰ ਸਕਦੇ ਹਨ। ਖੋਜੀਆਂ ਨੇ ਦੱਸਿਆ ਕਿ ਵੱਖ-ਵੱਖ ਪ੍ਰਜਾਤੀਆਂ ਦੇ ਚਮਗਾਦੜਾਂ ਤੋਂ ਅਸੀਂ 24 ਤਰ੍ਹਾਂ ਦੇ ਨੋਵੇਲ ਕੋਰੋਨਾ ਵਾਇਰਸ ਇਕੱਠੇ ਕੀਤੇ ਹਨ ਇਹਨਾਂ ਵਿਚੋਂ ਚਾਰ ਵਾਇਰਸ ਸਾਰਸ-ਕੋਵਿ-2 ਵਰਗੇ ਹਨ। ਇਹ ਸੈਂਪਲ ਮਈ 2019 ਤੋਂ ਨਵੰਬਰ 2020 ਦੇ ਵਿਚਕਾਰ ਛੋਟੇ ਜੰਗਲਾਂ ਵਿਚ ਰਹਿਣ ਵਾਲੇ ਚਮਗਾਦੜਾਂ ਤੋਂ ਇਕੱਠੇ ਕੀਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਚਮਗਾਦੜਾਂ ਦੇ ਯੂਰਿਨ ਅਤੇ ਮਲ ਦੀ ਜਾਂਚ ਦੇ ਨਾਲ-ਨਾਲ ਮੂੰਹ ਦੇ ਸਵੈਬ ਦੇ ਸੈਂਪਲ ਵੀ ਲਏ ਗਏ ਹਨ।

ਪੜ੍ਹੋ ਇਹ ਅਹਿਮ ਖਬਰ- ਪਾਕਿ ਸਰਕਾਰ ਦਾ ਵੱਡਾ ਫ਼ੈਸਲਾ, ਭਾਰਤ ਸਮੇਤ 26 ਦੇਸ਼ਾਂ 'ਤੇ ਲਗਾਈ ਯਾਤਰਾ ਪਾਬੰਦੀ

ਵਿਸ਼ਵ ਸਿਹਤ ਸੰਗਠਨ ਨੇ ਵੀ ਕੀਤਾ ਸੀ ਵੁਹਾਨ ਲੈਬ ਦਾ ਦੌਰਾ
ਚੀਨੀ ਖੋਜੀਆਂ ਮੁਤਾਬਕ ਇਕ ਵਾਇਰਸ ਜੈਨੇਟਿਕ ਤੌਰ 'ਤੇ ਸਾਰਸ-ਕੋਵਿ-2 ਨਾਲ ਬਹੁਤ ਮੇਲ ਖਾਂਦਾ ਹੈ। ਸਾਰਸ-ਕੋਵਿ-2 ਹੀ ਉਹ ਕੋਰੋਨਾ ਵਾਇਰਸ ਹੈ ਜਿਸ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਡੇਢ ਸਾਲ ਬਾਅਦ ਵੀ ਇਹ ਪਤਾ ਨਹੀਂ ਚੱਲ ਪਾਇਆ ਹੈ ਕਿ ਵਾਇਰਸ ਕਿਥੋਂ ਆਇਆ ਸੀ। ਗੌਰਤਲਬ ਹੈ ਕਿ ਵੁਹਾਨ ਲੈਬ ਦਾ ਦੌਰਾ ਕਰਨ ਵਾਲੀ ਵਿਸ਼ਵ ਸਿਹਤ ਸੰਗਠਨ ਵੱਲੋਂ ਗਠਿਤ ਕਮੇਟੀ ਵੀ ਇਸ ਸੰਬੰਧੀ ਕੋਈ ਸਬੂਤ ਲੱਭ ਨਹੀਂ ਪਾਈ ਸੀ। ਕਈ ਪ੍ਰਮੁੱਖ ਵਿਗਿਆਨੀਆਂ ਨੇ ਸਵਾਲ ਕੀਤਾ ਕੀ ਉਸ ਯਾਤਰਾ ਦੌਰਾਨ ਚੀਨ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਸੀ। ਸਾਈਂਸ ਵਿਚ ਮਈ ਵਿਚ ਪ੍ਰਕਾਸ਼ਿਤ ਇਕ ਖੁੱਲ੍ਹੇ ਪੱਤਰ ਵਿਚ ਇਹਨਾਂ ਵਿਗਿਆਨੀਆਂ ਨੇ ਇਸ ਸੰਬੰਧ ਵਿਚ ਹੋਰ ਜਾਂਚ ਦੀ ਅਪੀਲ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ -ਚੀਨ : ਗੈਸ ਪਾਇਪ 'ਚ ਧਮਾਕਾ, 12 ਲੋਕਾਂ ਦੀ ਮੌਤ ਤੇ 100 ਤੋਂ ਵੱਧ ਜ਼ਖਮੀ


Vandana

Content Editor

Related News