ਆਸੀਆਨ, ਚੀਨ ਸਮੇਤ 15 ਦੇਸ਼ ਕਰਨਗੇ ਵਿਸ਼ਵ ਦਾ ਸਭ ਤੋਂ ਵੱਡਾ ਵਪਾਰ ਸਮਝੌਤਾ

11/15/2020 10:06:43 AM

ਹਨੋਈ (ਭਾਸ਼ਾ): ਚੀਨ ਅਤੇ 14 ਹੋਰ ਦੇਸ਼ਾਂ ਨੇ ਵਿਸ਼ਵ ਦੇ ਸਭ ਤੋਂ ਵੱਡੇ ਵਪਾਰਕ ਗੁੱਟ ਦੇ ਗਠਨ 'ਤੇ ਸਹਿਮਤੀ ਜ਼ਾਹਰ ਕੀਤੀ ਹੈ। ਜਿਸ ਦੇ ਦਾਇਰੇ ਵਿਚ ਕਰੀਬ ਇਕ ਤਿਹਾਈ ਆਰਥਿਕ ਗਤੀਵਿਧੀਆਂ ਆਉਣਗੀਆਂ। ਏਸ਼ੀਆ ਵਿਚ ਕਈ ਦੇਸ਼ਾਂ ਨੂੰ ਆਸ ਹੈ ਕਿ ਇਸ ਸਮਝੌਤੇ ਨਾਲ ਕੋਰੋਨਾਵਾਇਰਸ ਮਹਾਮਾਰੀ ਦੀ ਮਾਰ ਤੋਂ ਤੇਜ਼ੀ ਨਾਲ ਉਭਰਨ ਵਿਚ ਮਦਦ ਮਿਲੇਗੀ। 

ਖੇਤਰੀ ਕੰਪੋਜ਼ਿਟ ਆਰਥਿਕ ਹਿੱਸੇਦਾਰੀ (ਆਰ.ਸੀ.ਈ.ਪੀ.) 'ਤੇ 10 ਰਾਸ਼ਟਰਾਂ ਵਾਲੇ ਦੱਖਣ ਪੂਰਬ ਏਸ਼ੀਆਈ ਰਾਸ਼ਟਰ ਸੰਘ (ASEAN) ਦੇ ਸਲਾਲਾ ਸਿਖਰ ਸੰਮੇਲਨ ਦੇ ਇਲਾਵਾ ਐਤਵਾਰ ਨੂੰ ਡਿਜੀਟਲ ਮਾਧਿਅਮ ਨਾਲ ਦਸਤਖਤ ਕੀਤੇ ਜਾਣਗੇ। ਮਲੇਸ਼ੀਆ ਦੇ ਅੰਤਰਰਾਸ਼ਟਰੀ ਵਪਾਰ ਅਤੇ ਉਦਯੋਗ ਮੰਤਰੀ ਮੁਹੰਮਦ ਆਜ਼ਮੀਨ ਅਲੀ ਨੇ ਕਿਹਾ,''8 ਸਾਲ ਦੀ ਸਖਤ ਮਿਹਨਤ ਦੇ ਬਾਅਦ ਆਖਰਕਾਰ ਉਹ ਪਲ ਆ ਗਿਆ, ਜਦੋਂ ਅਸੀਂ ਆਰ.ਸੀ.ਈ.ਪੀ. ਸਮਝੌਤੇ 'ਤੇ ਦਸਤਖਤ ਕਰਾਂਗੇ।'' ਉਹਨਾਂ ਨੇ ਕਿਹਾ ਕਿ ਇਹ ਸਮਝੌਤਾ ਸੰਕੇਤ ਦਿੰਦਾ ਹੈ ਕਿ ਆਰ.ਸੀ.ਈ.ਪੀ. ਦੇਸ਼ਾਂ ਨੇ ਇਸ ਮੁਸ਼ਕਲ ਸਮੇਂ ਵਿਚ ਸੁਰੱਖਿਆਵਾਦੀ ਕਦਮ ਚੁੱਕਣ ਦੀ ਬਜਾਏ ਆਪਣੇ ਬਜ਼ਾਰਾਂ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਹੈ। 

ਇਸ ਸਮਝੌਤੇ ਵਿਚ ਆਸੀਆਨ ਦੇ 10 ਦੇਸ਼ਾਂ ਦੇ ਇਲਾਵਾ ਚੀਨ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਸਮਝੌਤੇ ਵਿਚ ਭਾਰਤ ਦੇ ਮੁੜ ਸ਼ਾਮਲ ਹੋ ਸਕਣ  ਦੇ ਲਈ ਦਰਵਾਜ਼ੇ ਖੁੱਲ੍ਹ ਗਏ ਹਨ। ਸਮਝੌਤੇ ਦੇ ਤਹਿਤ ਆਪਣੇ ਬਾਜ਼ਾਰ ਨੂੰ ਖੋਲ੍ਹਣ ਦੀ ਲੋੜ ਦੇ ਕਾਰਨ ਘਰੇਲੂ ਪੱਧਰ 'ਤੇ ਵਿਰੋਧ ਦੇ ਕਾਰਨ ਭਾਰਤ ਇਸ ਤੋਂ ਬਾਹਰ ਨਿਕਲ ਗਿਆ ਸੀ। ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸਮਝੌਤੇ ਵਿਚ ਭਵਿੱਖ ਵਿਚ ਭਾਰਤ ਦੀ ਵਾਪਸੀ ਦੀ ਸੰਭਾਵਨ ਸਮੇਤ ਸੁਤੰਤਰ ਅਤੇ ਨਿਰਪੱਖ ਆਰਥਿਕ ਖੇਤਰ ਦੇ ਵਿਸਥਾਰ ਨੂੰ ਸਮਰਥਨ ਦਿੰਦੀ ਹੈ। ਉਹਨਾਂ ਨੂੰ ਇਸ ਵਿਚ ਹੋਰ ਦੇਸ਼ਾਂ ਤੋਂ ਸਮਰਥਨ ਮਿਲਣ ਦੀ ਵੀ ਆਸ ਹੈ।


Vandana

Content Editor

Related News