ਹਾਂਗਕਾਂਗ ''ਚ ਪਹਿਲੀ ਵਾਰ ਚੀਨ ਦੀ ਫੌਜ ਹੋਈ ਦਾਖਲ, ਕੀਤਾ ਇਹ ਕੰਮ

11/17/2019 3:45:34 PM

ਬੀਜਿੰਗ (ਬਿਊਰੋ): ਹਾਂਗਕਾਂਗ ਵਿਚ ਬੀਤੇ 5 ਮਹੀਨੇ ਤੋਂ ਜਾਰੀ ਪ੍ਰਸਤਾਵਿਤ ਹਵਾਲਗੀ ਕਾਨੂੰਨ ਦੇ ਵਿਰੋਧ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿਚ ਪਹਿਲੀ ਵਾਰ ਸ਼ਨੀਵਾਰ ਨੂੰ ਚੀਨ ਨੇ ਆਪਣੇ ਜਵਾਨਾਂ ਨੂੰ ਤਾਇਨਾਤ ਕੀਤਾ। ਸਾਦੇ ਕੱਪੜਿਆਂ ਵਿਚ ਫੌਜ ਦੇ ਜਵਾਨ ਸੜਕਾਂ ਨੂੰ ਸਾਫ ਕਰਦੇ ਨਜ਼ਰ ਆਏ। ਦੁਨੀਆ ਦੀ ਸਭ ਤੋਂ ਵੱਡੀ ਫੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਹਾਂਗਕਾਂਗ ਗੈਰੀਸਨ ਦੇ ਫੌਜੀਆਂ ਨੂੰ ਹਾਂਗਕਾਂਗ ਵਿਚ 5 ਮਹੀਨੇ ਤੋਂ ਵੱਧ ਸਮੇਂ ਤੋਂ ਜਾਰੀ ਅਸ਼ਾਂਤੀ ਦੇ ਵਿਚ ਪਹਿਲੀ ਵਾਰ ਤਾਇਨਾਤ ਕੀਤਾ ਗਿਆ ਹੈ। ਦਰਜਨਾਂ ਜਵਾਨਾਂ ਨੇ ਸੜਕਾਂ ਨੂੰ ਰੋਕਣ ਵਾਲੀਆਂ ਚੀਜ਼ਾਂ ਨੂੰ ਹਟਾਉਣ ਵਿਚ ਮਦਦ ਕਰਨ ਲਈ ਮਾਰਚ ਕੀਤਾ।

PunjabKesari

ਇਕ ਸਾਲ ਤੋਂ ਵੱਧ ਸਮੇਂ ਵਿਚ ਇਹ ਪਹਿਲੀ ਵਾਰ ਸੀ ਕਿ ਪੀ.ਐੱਲ.ਏ. ਦੇ ਸਥਾਨਕ ਗੈਰੀਸਨ ਨੂੰ ਜਨਤਕ ਕੰਮ ਵਿਚ ਲਗਾਇਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਫੌਜੀ ਹਰੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀਆਂ ਕਮੀਜ਼ਾਂ ਪਹਿਨੇ ਹੋਏ ਲਾਲ ਰੰਗ ਦੀ ਬਾਲਟੀਆਂ ਲੈ ਕੇ ਬੈਪਟਿਸਟ ਯੂਨੀਵਰਸਿਟੀ ਦੇ ਕੈਂਪਸ ਨੇੜੇ ਸੜਕਾਂ 'ਤੇ ਪਏ ਪਰਚੇ, ਸੜੇ ਹੋਏ ਟਾਇਰ, ਇੱਟਾਂ ਆਦਿ ਹਟਾਉਣ ਲਈ ਪੀ.ਐੱਲ.ਏ. ਦੇ ਨੋਲੂਨ ਟੋਂਗ ਬੈਰਕ ਤੋਂ ਕਰੀਬ 4 ਵਜੇ ਨਿਕਲੇ। ਇਕ ਫੌਜੀ ਨੇ ਕਿਹਾ ਕਿ ਉਨ੍ਹਾਂ ਦੀ ਕਾਰਵਾਈ ਦਾ ਹਾਂਗਕਾਂਗ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 

PunjabKesari

ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂਰਵਰਤੇ ਗਏ ਇਕ ਵਾਕੰਸ਼ ਦੇ ਹਵਾਲੇ ਨਾਲ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਦੀ ਸ਼ੁਰੂਆਤ ਕੀਤੀ ਹੈ, ਹਿੰਸਾ ਨੂੰ ਰੋਕਣਾ ਅਤੇ ਅਰਾਜਕਤਾ ਨੂੰ ਖਤਮ ਕਰਨਾ ਸਾਡੀ ਜ਼ਿੰਮੇਵਾਰੀ ਹੈ। ਅੱਗ ਬੁਝਾਊ ਕਰਮੀ ਅਤੇ ਪੁਲਸ ਅਧਿਕਾਰੀ ਵੀ ਫੌਜੀਆਂ ਨਾਲ ਇਸ ਕੰਮ ਵਿਚ ਸ਼ਾਮਲ ਹੋ ਗਏ ਸਨ। ਇਸ ਤੋਂ ਪਹਿਲਾਂ ਹਾਂਗਕਾਂਗ ਦੇ ਸੁਰੱਖਿਆ ਸਕੱਤਰ ਜੌਨ ਲੀ ਕਾ-ਚੀ ਨੇ ਕਿਹਾ ਕਿ ਪੀ.ਐੱਲ.ਏ. ਸੁਤੰਤਰ ਰੂਪ ਨਾਲ ਇਹ ਫੈਸਲਾ ਲੈ ਸਕਦਾ ਹੈ ਕਿ ਫੌਜੀਆਂ ਨੂੰ ਮਿਲਟਰੀ ਸਾਈਟਾਂ ਦੇ ਬਾਹਰ ਵਾਲੰਟੀਅਰ ਦੇ ਰੂਪ ਵਿਚ ਸੇਵਾ ਕਰਨ ਲਈ ਭੇਜਿਆ ਜਾਵੇ ਜਾਂ ਨਹੀਂ।

PunjabKesari

ਸਥਾਨਕ ਸਰਕਾਰ ਦੇ ਕੋਲ ਇਹ ਰਿਕਾਰਡ ਨਹੀਂ ਹੈ ਕਿ ਅਜਿਹਾ ਕਿੰਨੀ ਵਾਰ ਹੋਇਆ ਹੈ। ਇੱਥੇ ਦੱਸ ਦਈਏ ਕਿ ਪਿਛਲੇ ਸਾਲ ਅਕਤੂਬਰ ਵਿਚ ਟਾਈਫੂਨ ਮੰਗਖੁਟ ਦੇ ਦੌਰਾਨ ਉਖੜੇ ਰੁੱਖਾਂ ਨੂੰ ਹਟਾਉਣ ਵਿਚ ਮਦਦ ਲਈ 400 ਤੋਂ ਵੱਧ ਫੌਜੀਆਂ ਨੂੰ ਹਾਂਗਕਾਂਗ ਦੇ ਕੰਟਰੀ ਮਾਰਕਸ ਵਿਚ ਟੁੱਕੜੀਆਂ ਵਿਚ ਭੇਜਿਆ ਗਿਆ ਸੀ।

PunjabKesari

ਚੀਨ ਨੇ ਪਹਿਲਾਂ ਹੀ ਕਿਹਾ ਸੀ ਕਿ ਸ਼ਹਿਰ ਦੇ ਗੈਰੀਸਨ ਲਾਅ ਅਤੇ ਬੇਸਿਕ ਲਾਅ ਦੀ ਧਾਰਾ ਓਅ ਦੇ ਤਹਿਤ (ਸ਼ਹਿਰ ਦਾ ਮਿੰਨੀ ਸੰਵਿਧਾਨ) ਪੀ.ਐੱਲ.ਏ. ਨੂੰ ਸਥਾਨਕ ਮਾਮਲਿਆਂ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਪਰ ਸਥਾਨਕ ਸਰਕਾਰ ਵੱਲੋਂ ਅਪੀਲ ਕੀਤੇ ਜਾਣ ਦੇ ਬਾਅਦ ਆਫਤ ਰਾਹਤ ਵਿਚ ਮਦਦ ਲਈ ਫੌਜੀਆਂ ਨੂੰ ਬੁਲਾਇਆ ਜਾ ਸਕਦਾ ਹੈ।  


Vandana

Content Editor

Related News