ਕੋਵਿਡ ਦੇ ਡਰ ਤੋਂ ਯਾਤਰੀਆਂ ’ਤੇ ਸਖ਼ਤੀ ਕਰਨ ’ਤੇ ਭੜਕਿਆ ਚੀਨ, ਦਿੱਤੀ ਧਮਕੀ

01/04/2023 1:32:46 AM

ਬੀਜਿੰਗ : ਕੋਵਿਡ-19 ਮਾਮਲਿਆਂ ’ਚ ਵਾਧੇ ਦੇ ਮੱਦੇਨਜ਼ਰ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵੱਲੋਂ ਚੀਨੀ ਯਾਤਰੀਆਂ ’ਤੇ ਪਾਬੰਦੀਆਂ ਲਗਾਉਣ ਤੋਂ ਨਾਰਾਜ਼ ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਪਾਬੰਦੀਆਂ ਪੱਖਪਾਤੀ ਹਨ। ਇਸ ਦੇ ਨਾਲ ਹੀ ਉਸ ਨੇ ਜਵਾਬੀ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ। ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਭਾਰਤ, ਇਜ਼ਰਾਈਲ, ਮਲੇਸ਼ੀਆ, ਮੋਰੱਕੋ, ਕਤਰ, ਦੱਖਣੀ ਕੋਰੀਆ, ਤਾਈਵਾਨ, ਜਾਪਾਨ ਅਤੇ ਯੂਰਪੀਅਨ ਯੂਨੀਅਨ ਦੇ ਕਈ ਦੇਸ਼ਾਂ ਨੇ ਆਪਣੇ ਜਹਾਜ਼ਾਂ ’ਚ ਸਵਾਰ ਹੋਣ ਤੋਂ ਪਹਿਲਾਂ ਚੀਨੀ ਯਾਤਰੀਆਂ ਨੂੰ  ਕੋਵਿਡ-19 ਟੈਸਟ ਰਿਪੋਰਟ ਦਿਖਾਉਣ ਦਾ ਨਿਰਦੇਸ਼ ਦਿੱਤਾ ਹੈ, ਜਦਕਿ ਵੱਡੀ ਗਿਣਤੀ ’ਚ ਚੀਨੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਾਲੇ ਦੇਸ਼ ਮੋਰੱਕੋ ਨੇ ਵੀ ਚੀਨੀ ਯਾਤਰੀਆਂ ਦੇ ਦੇਸ਼ ’ਚ ਦਾਖ਼ਲੇ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਅਜਬ-ਗਜ਼ਬ : ਦੁਨੀਆ ਦੀ ਅਜਿਹੀ ਜਗ੍ਹਾ, ਜਿਥੇ ਦੂਜਿਆਂ ਦੀ ਘਰਵਾਲੀ ‘ਚੋਰੀ’ ਕਰਕੇ ਕਰਵਾਇਆ ਜਾਂਦਾ ਵਿਆਹ

ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਓ ਨਿੰਗ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਸਾਡਾ ਮੰਨਣਾ ਹੈ ਕਿ ਚੀਨ ਨੂੰ ਨਿਸ਼ਾਨਾ ਬਣਾ ਕੇ ਕੁਝ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦਾ ਵਿਗਿਆਨਕ ਆਧਾਰ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਇਨ੍ਹਾਂ ’ਚੋਂ ਕੁਝ ਉਪਾਅ ਅਨੁਪਾਤਹੀਣ ਹਨ ਅਤੇ ਬਿਲਕੁਲ ਅਸਵੀਕਾਰਨਯੋਗ ਹਨ। ਅਸੀਂ ਸਿਆਸੀ ਉਦੇਸ਼ਾਂ ਲਈ ਕੋਵਿਡ ਪਾਬੰਦੀਆਂ ਲਾਉਣ ਨੂੰ ਜ਼ੋਰਦਾਰ ਢੰਗ ਨਾਲ ਅਸਵੀਕਾਰ ਕਰਦੇ ਹਾਂ ਅਤੇ ਪਾਰਸਪਰਿਕਤਾ ਦੇ ਸਿਧਾਂਤ ਜ਼ਰੀਏ ਇਸ ਤਰ੍ਹਾਂ ਦੇ ਕਦਮ ਚੁੱਕਾਂਗੇ।

ਇਹ ਖ਼ਬਰ ਵੀ ਪੜ੍ਹੋ : ਪੱਛਮੀ ਬੰਗਾਲ ’ਚ ਲਗਾਤਾਰ ਦੂਜੇ ਦਿਨ ‘ਵੰਦੇ ਭਾਰਤ ਐਕਸਪ੍ਰੈੱਸ’ ’ਤੇ ਹੋਇਆ ਪਥਰਾਅ, ਟੁੱਟੇ ਸ਼ੀਸ਼ੇ

ਨਿੰਗ ਨੇ ਕਿਹਾ, ‘‘ਕਈ ਦੇਸ਼ਾਂ ਦੇ ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਫਿਲਹਾਲ ਚੀਨ ’ਚ ਫੈਲਣ ਵਾਲਾ ਮੁੱਖ ਵੇਰੀਐਂਟ ਪਹਿਲਾਂ ਕਿਤੇ ਹੋਰ ਪਾਇਆ ਗਿਆ ਸੀ ਅਤੇ ਗ੍ਰਹਿ ’ਤੇ ਕਿਤੇ ਵੀ ਇਕ ਨਵਾਂ ਵੇਰੀਐਂਟ ਉੱਭਰ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਚੀਨ ਨੂੰ ਨਿਸ਼ਾਨਾ ਬਣਾ ਕੇ ਪਾਬੰਦੀਆਂ ਲਾਉਣਾ ਬੇਲੋੜਾ ਹੈ।’’ ਉਨ੍ਹਾਂ ਕਿਹਾ, “ਚੀਨ ਦਾ ਹਮੇਸ਼ਾ ਇਹ ਮੰਨਣਾ ਹੈ ਕਿ ਸਾਰੇ ਦੇਸ਼ਾਂ ਦੇ ਕੋਵਿਡ ਰੋਕਥਾਮ ਉਪਾਅ ਵਿਗਿਆਨ-ਆਧਾਰਿਤ ਅਤੇ ਅਨੁਪਾਤਕ ਹੋਣੇ ਚਾਹੀਦੇ ਹਨ। ਇਨ੍ਹਾਂ ਦੀ ਵਰਤੋਂ ਸਿਆਸੀ ਉਦੇਸ਼ਾਂ ਲਈ ਨਹੀਂ ਕੀਤੀ ਜਾਣੀ ਚਾਹੀਦੀ। ਕੁਝ ਦੇਸ਼ਾਂ ਦੇ ਖ਼ਿਲਾਫ਼ ਪੱਖਪਾਤੀ ਕਦਮ ਨਹੀਂ ਚੁੱਕੇ ਜਾਣੇ ਚਾਹੀਦੇ ਅਤੇ ਇਨ੍ਹਾਂ ਕਦਮਾਂ ਨਾਲ ਆਮ ਯਾਤਰੀਆਂ ਅਤੇ ਲੋਕਾਂ ਨੂੰ ਪ੍ਰਭਾਵਤ ਨਹੀਂ ਹੋਣਾ ਚਾਹੀਦਾ।’’

ਇਹ ਖ਼ਬਰ ਵੀ ਪੜ੍ਹੋ : ਪੱਛਮੀ ਬੰਗਾਲ ’ਚ ‘ਵੰਦੇ ਭਾਰਤ ਐਕਸਪ੍ਰੈੱਸ’ ’ਤੇ ਪਥਰਾਅ, PM ਮੋਦੀ ਨੇ ਮਾਂ ਦੇ ਸਸਕਾਰ ਮਗਰੋਂ ਦਿਖਾਈ ਸੀ ਹਰੀ ਝੰਡੀ


Manoj

Content Editor

Related News