ਚੀਨ : ਹਵਾਈ ਅੱਡੇ ਦਾ ਕਰਮਚਾਰੀ ਕੋਰੋਨਾ ਪਾਜ਼ੇਟਿਵ, 8000 ਤੋਂ ਵੱਧ ਲੋਕਾਂ ਦੀ ਜਾਂਚ
Tuesday, Nov 10, 2020 - 03:27 PM (IST)
ਬੀਜਿੰਗ (ਭਾਸ਼ਾ): ਚੀਨ ਦਾ ਵਿੱਤੀ ਕੇਂਦਰ ਕਹੇ ਜਾਣ ਵਾਲੇ ਸ਼ੰਘਾਈ ਦੇ ਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਇਕ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਮਗਰੋਂ 186 ਲੋਕਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਅਤੇ 8000 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ।
ਪੜ੍ਹੋ ਇਹ ਅਹਿਮ ਖਬਰ- ਚਿੰਤਾ ਦੀ ਖ਼ਬਰ, ਇਟਲੀ 'ਚ 25 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਮਾਮਲੇ
ਸ਼ਹਿਰ ਦੀ ਸਰਕਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਦੇ ਇਲਾਵਾ ਕੋਈ ਹੋਰ ਵਿਅਕਤੀ ਸੰਕ੍ਰਮਿਤ ਨਹੀਂ ਮਿਲਿਆ ਹੈ। ਭਾਵੇਂਕਿ ਹਾਲੇ ਇਹ ਸਪਸ਼ੱਟ ਨਹੀਂ ਹੋ ਪਾਇਆ ਹੈ ਕਿ 51 ਸਾਲਾ ਕਰਮਚਾਰੀ ਕਿਵੇਂ ਸੰਕ੍ਰਮਿਤ ਹੋਇਆ। ਉੱਥੇ ਉੱਤਰੀ ਬੰਦਰਗਾਹ ਸ਼ਹਿਰ ਤਿਆਨਜੀਨ ਵਿਚ ਸਥਾਨਕ ਇਨਫੈਕਸ਼ਨ ਦਾ ਇਕ ਮਾਮਲਾ ਸਾਹਮਣੇ ਆਉਣ ਦੇ ਬਾਅਦ 77,000 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ। ਰਾਸ਼ਟਰੀ ਸਿਹਤ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਦੱਸਿਆ ਕਿ ਜਿੱਥੇ ਵਿਦੇਸ਼ ਤੋਂ ਆਉਣ ਵਾਲੇ 21 ਹੋਰ ਲੋਕ ਸ੍ਰੰਕਮਿਤ ਪਾਏ ਗਏ ਹਨ, ਉੱਥੇ 426 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਚੀਨ ਵਿਚ ਇਸ ਵਾਇਰਸ ਦੇ 86,267 ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚੋਂ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ।