ਡਾਕਟਰਾਂ ਦਾ ਕਮਾਲ : 66 ਦਿਨ ਦੀ ਬੱਚੀ ਦਾ ਕੀਤਾ ਸਫਲ ਹਾਰਟ ਟਰਾਂਸਪਲਾਂਟ

09/22/2019 2:20:44 PM

ਬੀਜਿੰਗ (ਬਿਊਰੋ)— ਚੀਨ ਦੇ ਵੁਹਾਨ ਸ਼ਹਿਰ ਦੇ ਯੂਨੀਅਨ ਹਸਪਤਾਲ ਵਿਚ 66 ਦਿਨ ਦੀ ਅਤੇ 3 ਕਿਲੋ ਵਜ਼ਨੀ ਬੱਚੀ ਰੂਈਰੂਈ ਦਾ ਸਫਲ ਹਾਰਟ ਟਰਾਂਸਪਲਾਂਟ ਕੀਤਾ ਗਿਆ। ਮਾਂ-ਧੀ ਦੀ ਭਾਵੁਕ ਕਰ ਦੇਣ ਵਾਲੀ ਉਕਤ ਤਸਵੀਰ ਇਸ ਲਈ ਵੀ ਖਾਸ ਹੈ ਕਿਉਂਕਿ ਰੂਈਰੂਈ ਏਸ਼ੀਆ ਵਿਚ ਸਭ ਤੋਂ ਛੋਟੀ ਉਮਰ ਅਤੇ ਘੱਟ ਵਜ਼ਨੀ ਬੱਚੀ ਹੈ ਜਿਸ ਦਾ ਸਫਲ ਹਾਰਟ ਟਰਾਂਸਪਲਾਂਟ ਹੋਇਆ ਹੈ। ਵੀਰਵਾਰ ਨੂੰ ਡਾਕਟਰਾਂ ਨੇ ਇਸ ਦੀ ਜਾਣਕਾਰੀ ਦਿੱਤੀ। 

ਸਰਜੀਕਲ ਟੀਮ ਦੀ ਅਗਵਾਈ ਕਰਨ ਵਾਲੇ ਡਾਕਟਰ ਡੋਂਗ ਨਿਆਂਗੁਓ ਮੁਤਾਬਕ ਬੱਚੀ ਨੂੰ 4 ਸਾਲ ਦੇ ਬੱਚੇ ਟੋਂਗਟੋਂਗ ਦਾ ਹਾਰਟ ਟਰਾਂਸਪਲਾਂਟ ਕੀਤਾ ਗਿਆ ਹੈ। ਟੋਂਗਟੋਂਗ ਦੀ ਮੌਤ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਹੋਈ ਸੀ। ਕਿਉਂਕਿ ਡੋਨਰ ਕੇ ਏਓਰਟਾ ਦਾ ਵਿਆਸ ਵੱਡਾ ਸੀ ਅਜਿਹੇ ਵਿਚ ਟਰਾਂਸਪਲਾਂਟ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਡਾਕਟਰਾਂ ਨੇ ਕਿਹਾ,''ਸ਼ੇਡੋਂਗ ਸੂਬੇ ਦੀ ਬੱਚੀ ਰੂਈਰੂਈ ਆਪਰੇਸ਼ਨ ਦੇ ਬਾਅਦ ਹੋਣ ਵਾਲੇ ਇਨਫੈਕਸ਼ਨ ਤੋਂ ਮੁਕਤ ਹੈ। ਉਸ ਨੂੰ 3 ਮਹੀਨੇ ਦੀ ਦੇਖਭਾਲ ਲਈ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ।''

ਬੱਚੀ ਨੂੰ ਗੁਆਂਗਡੋਂਗ ਸੂਬੇ ਦੇ ਗਵਾਂਗਝੂ ਵਿਚ ਰਹਿਣ ਵਾਲੇ ਟੋਂਗਟੋਂਗ ਨਾਮ ਦੇ 4 ਸਾਲ ਦੇ ਮੁੰਡੇ ਦਾ ਹਾਰਟ ਟਰਾਂਸਪਲਾਂਟ ਕੀਤਾ ਗਿਆ ਹੈ। ਟੋਂਗਟੋਂਗ ਦੀ ਮੌਤ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਹੋਈ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਮੁੰਡੇ ਦੇ ਮਾਤਾ-ਪਿਤਾ ਨੂੰ ਇਸ ਗੱਲ ਲਈ ਰਾਜ਼ੀ ਕੀਤਾ ਕਿ ਉਹ ਆਪਣੇ ਬੱਚੇ ਦੇ ਅੰਗਾਂ ਨੂੰ ਦਾਨ ਕਰ ਦੇਣ ਕਿਉਂਕਿ ਬੱਚਿਆਂ ਲਈ ਅੰਗਾਂ ਦੇ ਦਾਨਦਾਤਾ ਬਹੁਤ ਮੁਸ਼ਕਲ ਨਾਲ ਮਿਲਦੇ ਹਨ। ਬੱਚੀ ਦੇ ਪਰਿਵਾਰ ਨੇ ਆਪਰੇਸ਼ਨ ਤੋਂ ਪਹਿਲਾਂ ਇਸ ਪਰਿਵਾਰ ਨਾਲ ਕਈ ਘੰਟੇ ਗੱਲਬਾਤ ਕੀਤੀ ਸੀ। ਉਨ੍ਹਾਂ ਦੀ ਕਾਊਂਸਲਿੰਗ ਦੇ ਬਾਅਦ ਪਰਿਵਾਰ ਆਪਰੇਸ਼ਨ ਲਈ ਤਿਆਰ ਹੋਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2014 ਵਿਚ ਚੀਨ ਦੇ ਵੁਹਾਨ ਵਿਚ ਹੀ 113 ਦਿਨ ਦੇ ਬੱਚੇ ਦਾ ਹਾਰਟ ਟਰਾਂਸਪਲਾਂਟ ਹੋਇਆ ਸੀ। ਉਸ ਬੱਚੇ ਦਾ ਵਜ਼ਨ 4.25 ਕਿਲੋ ਸੀ। 


Vandana

Content Editor

Related News