ਚੀਨ ’ਚ 20 ਦਿਨਾਂ ਵਿਚ 24.8 ਕਰੋੜ ਲੋਕਾਂ ਨੂੰ ਹੋਇਆ ਕੋਰੋਨਾ, ਸਰਕਾਰੀ ਦਸਤਾਵੇਜ਼ ਲੀਕ
Sunday, Dec 25, 2022 - 01:59 AM (IST)
ਪੇਈਚਿੰਗ (ਇੰਟ.)-ਚੀਨ ’ਚ ਕੋਰੋਨਾ ਵਾਇਰਸ ਨੇ ਹੰਗਾਮਾ ਮਚਾਇਆ ਹੋਇਆ ਹੈ। ਰੇਡੀਓ ਫਰੀ ਏਸ਼ੀਆ ਨੇ ਲੀਕ ਸਰਕਾਰੀ ਦਸਤਾਵੇਜ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਜ਼ੀਰੋ ਕੋਵਿਡ ਪਾਲਿਸੀ ਦੇ ਕਮਜ਼ੋਰ ਹੋਣ ਦੇ ਸਿਰਫ 20 ਦਿਨਾਂ ਵਿਚ ਚੀਨ ’ਚ 25 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਇਨਫੈਕਟਿਡ ਹੋ ਗਏ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੀ 20 ਮਿੰਟ ਦੀ ਮੀਟਿੰਗ ’ਚ ਲੀਕ ਹੋਏ ਦਸਤਾਵੇਜ਼ ਦੇ ਮੁਤਾਬਕ 1 ਤੋਂ 20 ਦਸੰਬਰ ਦਰਮਿਆਨ 24.8 ਕਰੋੜ ਲੋਕ ਕੋਵਿਡ-19 ਨਾਲ ਇਨਫੈਕਟਿਡ ਹੋਏ, ਜੋ ਚੀਨ ਦੀ ਆਬਾਦੀ ਦਾ 17.65 ਫੀਸਦੀ ਹਨ।
ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, SHO ਤੇ ASI ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਕੀਤਾ ਗ੍ਰਿਫ਼ਤਾਰ
ਰੇਡੀਓ ਫਰੀ ਏਸ਼ੀਆ ਮੁਤਾਬਕ 20 ਦਸੰਬਰ ਨੂੰ ਸਰਕਾਰੀ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਕੋਵਿਡ ਮਾਮਲਿਆਂ ਦੇ ਅੰਕੜੇ ਅਸਲੀਅਤ ਤੋਂ ਵੱਖਰੇ ਹਨ। ਇਕ ਸੀਨੀਅਰ ਚੀਨੀ ਪੱਤਰਕਾਰ ਨੇ ਵੀਰਵਾਰ ਨੂੰ ਰੇਡੀਓ ਫਰੀ ਏਸ਼ੀਆ ਨੂੰ ਦੱਸਿਆ ਕਿ ਦਸਤਾਵੇਜ਼ ਅਸਲੀ ਸਨ ਅਤੇ ਮੀਟਿੰਗ ’ਚ ਹਿੱਸਾ ਲੈਣ ਵਾਲੇ ਕਿਸੇ ਅਜਿਹੇ ਵਿਅਕਤੀ ਵੱਲੋਂ ਲੀਕ ਕੀਤੇ ਗਏ ਸਨ, ਜੋ ਜਨਤਕ ਹਿੱਤ ’ਚ ਕੰਮ ਕਰ ਰਿਹਾ ਸੀ। ਨਵੇਂ ਅੰਕੜਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਤਰਥੱਲੀ ਮਚ ਗਈ ਹੈ। ਕੋਰੋਨਾ ਨੂੰ ਲੈ ਕੇ ਫਿਰ ਤੋਂ ਸਖ਼ਤੀ ਲਾਗੂ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਤੁਨਿਸ਼ਾ ਸ਼ਰਮਾ ਨੇ ਕੀਤੀ ਖ਼ੁਦਕੁਸ਼ੀ, ਟੀ. ਵੀ. ਸੀਰੀਅਲ ਦੇ ਸੈੱਟ ’ਤੇ ਲਿਆ ਫਾਹਾ
24 ਘੰਟੇ ’ਚ 3.7 ਕਰੋੜ ਨਵੇਂ ਇਨਫੈਕਟਿਡ !
ਚੀਨ ’ਚ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਇਥੇ 24 ਘੰਟਿਆਂ ਦੌਰਾਨ 3 ਕਰੋੜ, 70 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋਏ ਹਨ। ਆਲਮ ਇਹ ਹੈ ਕਿ ਹਸਪਤਾਲਾਂ ’ਚ ਬੈੱਡ, ਦਵਾਈਆਂ, ਡਾਕਟਰਾਂ ਅਤੇ ਨਰਸਿੰਗ ਸਟਾਫ ਦੀ ਭਾਰੀ ਕਮੀ ਆ ਗਈ ਹੈ। ਲੋਕ ਸੜਕ ਕਿਨਾਰੇ ਡ੍ਰਿਪ ਲਗਵਾ ਕੇ ਇਲਾਜ ਕਰਵਾਉਣ ਲਈ ਮਜਬੂਰ ਹਨ। ਹਾਲਾਂਕਿ ਚੀਨ ਨੇ ਆਪਣੀ ਅਧਿਕਾਰਤ ਰਿਪੋਰਟ ’ਚ ਸਿਰਫ 4103 ਇਨਫੈਕਟਿਡਾਂ ਦੇ ਮਿਲਣ ਦੀ ਪੁਸ਼ਟੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, SHO ਤੇ ASI ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਕੀਤਾ ਗ੍ਰਿਫ਼ਤਾਰ
ਇਨਫੈਕਟਿਡ ਲੋਕਾਂ ਦੇ ਚਿਹਰੇ-ਜੀਭਾਂ ਹੋ ਰਹੀਆਂ ਨੇ ਕਾਲੀਆਂ
ਇਕ ਹੋਰ ਵੱਡੀ ਗੱਲ ਜੋ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਪਿਛਲੇ 3 ਮਹੀਨਿਆਂ ’ਚ ਚੀਨ ਵਿਚ ਕੋਰੋਨਾ ਦੇ ਓਮੀਕ੍ਰੋਨ ਦੇ ਇਕ ਜਾਂ ਦੋ ਨਹੀਂ ਸਗੋਂ 130 ਸਬ-ਵੇਰੀਐਂਟ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਵੇਰੀਐਂਟ ਬੀ. ਕਿਊ 1 ਅਤੇ ਐਕਸ. ਬੀ. ਬੀ. ਸਟ੍ਰੇਨ ਦੇ ਹਨ, ਇਹ ਵੇਰੀਐਂਟ ਚੀਨ ਤੋਂ ਇਲਾਵਾ ਅਮਰੀਕਾ, ਬ੍ਰਿਟੇਨ ਅਤੇ ਸਿੰਗਾਪੁਰ ’ਚ ਵੀ ਮਿਲ ਚੁੱਕੇ ਹਨ। ਇਸ ਦਰਮਿਆਨ ਪਤਾ ਲੱਗਾ ਹੈ ਕਿ ਇਨਫੈਕਟਿਡ ਲੋਕਾਂ ਦੇ ਚਿਹਰੇ ਅਤੇ ਜੀਭਾਂ ਕਾਲੀਆਂ ਹੋ ਰਹੀਆਂ ਹਨ।