ਚੀਨ ''ਚ ਤੂਫਾਨ ਨੇ ਮਚਾਈ ਤਬਾਹੀ, 10 ਲੋਕਾਂ ਦੀ ਮੌਤ ਤੇ ਚਾਰ ਹੋਰ ਜ਼ਖਮੀ (ਤਸਵੀਰਾਂ)

09/20/2023 4:18:25 PM

ਬੀਜਿੰਗ (ਏਪੀ)- ਪੂਰਬੀ ਚੀਨ ‘ਚ ਆਏ ਤੂਫਾਨ ਨੇ ਤਬਾਹੀ ਮਚਾ ਦਿੱਤੀ ਹੈ। ਤੂਫਾਨ ਆਉਣ ਕਾਰਨ ਦੋ ਘੰਟਿਆਂ ਦੇ ਅੰਦਰ 10 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜ ਪ੍ਰਸਾਰਕ ਸੀਸੀਟੀਵੀ ਨੇ ਕਿਹਾ ਕਿ ਪਹਿਲਾ ਤੂਫਾਨ ਮੰਗਲਵਾਰ ਦੁਪਹਿਰ ਨੂੰ ਜਿਆਂਗਸੂ ਸੂਬੇ ਦੇ ਸੁਕਿਆਨ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਆਇਆ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਸ ਝੱਖੜ ਦੇ ਪ੍ਰਭਾਵ ਕਾਰਨ 137 ਘਰਾਂ ਦੇ ਨੁਕਸਾਨੇ ਜਾਣ ਅਤੇ ਫਸਲਾਂ ਤੇ ਸੂਰ ਫਾਰਮਾਂ ਨੂੰ ਭਾਰੀ ਨੁਕਸਾਨ ਹੋਣ ਦੀ ਵੀ ਖ਼ਬਰ ਹੈ। 

PunjabKesari

ਸੀਸੀਟੀਵੀ ਦੇ ਅਨੁਸਾਰ ਦੂਜਾ ਤੂਫਾਨ ਮੰਗਲਵਾਰ ਸ਼ਾਮ ਨੂੰ ਜਿਆਂਗਸੂ ਸੂਬੇ ਦੇ ਸੁਕਿਆਨ ਤੋਂ ਲਗਭਗ 190 ਕਿਲੋਮੀਟਰ ਦੱਖਣ-ਪੂਰਬ ਵਿੱਚ ਯਾਨਚੇਂਗ ਸ਼ਹਿਰ ਵਿੱਚ ਆਇਆ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਆਨਲਾਈਨ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਦਿਖਾਇਆ ਗਿਆ ਕਿ ਕਾਰਾਂ ਹਵਾ ਵਿੱਚ ਉੱਡ ਗਈਆਂ, ਜਦੋਂ ਕਿ ਇੱਕ ਕਾਰ ਹਵਾ ਦੇ ਤੇਜ਼ ਰਫ਼ਤਾਰ ਕਾਰਨ ਪਲਟ ਗਈ ਸੀ। ਵੀਡੀਓ ਵਿੱਚ ਮਲਬਾ ਇੱਕ ਬਹੁ-ਮੰਜ਼ਿਲਾ ਇਮਾਰਤ ਉੱਪਰ ਹਵਾ ਵਿੱਚ ਮਲਬਾ ਉੱਡਦਾ ਵੀ ਨਜ਼ਰ ਆ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਪੋਲੈਂਡ 'ਚ 3 ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ, ਕਤਲ ਦੇ ਦੋਸ਼ 'ਚ 2 ਲੋਕ ਗ੍ਰਿਫਤਾਰ

PunjabKesari

ਸੀਸੀਟੀਵੀ ਨੇ ਕਿਹਾ ਕਿ ਸੁਕਿਆਨ ਖੇਤਰ ਵਿੱਚ ਬਿਜਲੀ ਅਤੇ ਟਰਾਂਸਪੋਰਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਚੀਨ ਵਿੱਚ ਤੂਫ਼ਾਨ ਇੱਕ ਦੁਰਲੱਭ ਘਟਨਾ ਹੈ, ਪਰ ਹਾਲ ਹੀ ਦੇ ਸਾਲਾਂ ਵਿੱਚ ਜਿਆਂਗਸੂ ਵਿੱਚ ਕਈ ਮੌਤਾਂ ਹੋਈਆਂ ਹਨ। ਪਿਛਲੇ ਸਾਲ ਤੂਫਾਨ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਸੂਬੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 2021 ਵਿੱਚ ਚਾਰ ਲੋਕ ਮਾਰੇ ਗਏ ਸਨ। ਉਸੇ ਸਾਲ ਵੁਹਾਨ ਸ਼ਹਿਰ ਵਿੱਚ ਆਏ ਤੂਫ਼ਾਨ ਕਾਰਨ ਅੱਠ ਲੋਕਾਂ ਦੀ ਜਾਨ ਚਲੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News