ਇਸ ਦੇਸ਼ ਦੇ ਰਾਸ਼ਟਰਪਤੀ ਨੇ ਬੀਬੀ ਨਾਲ ਖਿਚਵਾਈ ਬਿਨਾਂ ਮਾਸਕ ਦੇ ਫੋਟੋ, ਪਿਆ ਭਾਰੀ ਜੁਰਮਾਨਾ

Monday, Dec 21, 2020 - 02:20 AM (IST)

ਸੈਂਟਆਗੋ-ਚਿਲੀ ਦੇ ਰਾਸ਼ਟਰਪਤੀ ਸੇਬੇਸਟੀਅਨ ਪਿਨੇਰਾ ਨੂੰ 3,500 ਡਾਲਰ ਭਾਵ 2.57 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਉਨ੍ਹਾਂ ’ਤੇ ਇਹ ਜੁਰਮਾਨਾ ਕੋਰੋਨਾ ਵਾਇਰਸ ਦੇ ਨਿਯਮਾਂ ਦੇ ਉਲੰਘਣ ਕਾਰਣ ਲਾਇਆ ਗਿਆ ਹੈ। ਰਾਸ਼ਟਰਪਤੀ ਦਾ ਦੋਸ਼ ਹੈ ਕਿ ਉਨ੍ਹਾਂ ਨੇ ਸਮੁੰਦਰ ਤੱਟ ’ਤੇ ਬਿਨਾਂ ਮਾਸਕ ਬੀਬੀ ਨਾਲ ਫੋਟੋ ਖਿਚਵਾਈ ਸੀ। ਇਹ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਅਤੇ ਚਿਲੀ ਦੇ ਸਿਹਤ ਵਿਭਾਗ ਨੇ ਸਖਤੀ ਵਰਤਦੇ ਹੋਏ ਰਾਸ਼ਟਰਪਤੀ ਨੂੰ ਵੀ ਨਹੀਂ ਬਖਸ਼ਿਆ ਅਤੇ ਉਨ੍ਹਾਂ ’ਤੇ ਵੀ ਜੁਰਮਾਨਾ ਲੱਗਾ ਦਿੱਤਾ।

ਇਹ ਵੀ ਪੜ੍ਹੋ -‘ਕੋਰੋਨਾ ਕਾਰਣ ਬੀਬੀਆਂ ਦੇ ਮੁਕਾਬਲੇ ਮਰਦਾਂ ਨੂੰ ਵਧੇਰੇ ਖਤਰਾ’

ਕੋਰੋਨਾ ਵਾਇਰਸ ਦੇ ਨਿਯਮਾਂ ਦੇ ਉਲੰਘਣ ’ਤੇ ਜੇਲ ਦਾ ਪ੍ਰਬੰਧ
ਰਾਸ਼ਟਰਪਤੀ ਪਿਨੇਰਾ ਨੇ ਆਪਣੀ ਬਿਨਾਂ ਮਾਸਕ ਫੋਟੋ ਵਾਇਰਲ ਹੋਣ ਤੋਂ ਬਾਅਦ ਜਨਤਕ ਤੌਰ ’ਤੇ ਮੁਆਫੀ ਵੀ ਮੰਗੀ ਸੀ। ਇਸ ਦੇ ਬਾਵਜੂਦ ਸਿਹਤ ਵਿਭਾਗ ਨੇ ਲੋਕਾਂ ਨੂੰ ਸੰਦੇਸ਼ ਦੇਣ ਦੀ ਲਈ ਰਾਸ਼ਟਰਪਤੀ ’ਤੇ ਸਿਹਤ ਵਿਭਾਗ ਨੇ ਭਾਰੀ ਜੁਰਮਾਨਾ ਲਾਇਆ ਹੈ। ਚਿਲੀ ’ਚ ਕੋਰੋਨਾ ਵਾਇਰਸ ਦੇ ਨਿਯਮਾਂ ਦੇ ਉਲੰਘਣ ’ਤੇ ਜੁਰਮਾਨੇ ਦੇ ਨਾਲ-ਨਾਲ ਜੇਲ ਦਾ ਵੀ ਪ੍ਰਬੰਧ ਹੈ।


ਇਹ ਵੀ ਪੜ੍ਹੋ -ਅਮਰੀਕਾ : ਦੇਸ਼ ਭਰ ’ਚ ਮਾਡਰਨਾ ਦੇ ਕੋਵਿਡ-19 ਟੀਕੇ ਭੇਜਣ ਦੀ ਤਿਆਰੀ

ਮਾਸਕ ਨਾ ਲਾਉਣ ’ਤੇ ਰਾਸ਼ਟਰਪਤੀ ਦੀ ਹੋਈ ਕਾਫੀ ਆਲੋਚਨਾ
ਰਾਸ਼ਟਰਪਤੀ ਦੇ ਮਾਸਕ ਨਾ ਲਾਉਣ ’ਤੇ ਉਨ੍ਹਾਂ ਦੀ ਸੋਸ਼ਲ ਮੀਡੀਆ ਅਤੇ ਰਵਾਇਤੀ ਮੀਡੀਆ ਨੇ ਕਾਫੀ ਆਲੋਚਨਾ ਕੀਤੀ। ਇਸ ਦੇ ਬਾਰੇ ’ਚ ਰਾਸ਼ਟਰਪਤੀ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਘਰ ਦੇ ਨੇੜੇ ਸਮੁੰਦਰ ਤੱਟ ’ਤੇ ਇਕੱਲੇ ਘੁੰਮ ਰਹੇ ਸਨ ਤਾਂ ਉਸੇ ਵੇਲੇ ਇਕ ਬੀਬੀ ਉਨ੍ਹਾਂ ਕੋਲ ਆਈ ਅਤੇ ਸੈਲਫੀ ਲੈਣ ਦੀ ਅਪੀਲ ਕਰਨ ਲੱਗੀ। ਰਾਸ਼ਟਰਪਤੀ ਮੁਤਾਬਕ ਉਹ ਬੀਬੀ ਦੀ ਅਪੀਲ ਨੂੰ ਅਸਵੀਕਾਰ ਨਾ ਕਰ ਸਕੇ।
 

ਇਹ ਵੀ ਪੜ੍ਹੋ -ਅਮਰੀਕਾ : ਦੇਸ਼ ਭਰ ’ਚ ਮਾਡਰਨਾ ਦੇ ਕੋਵਿਡ-19 ਟੀਕੇ ਭੇਜਣ ਦੀ ਤਿਆਰੀ

ਪਿੱਜ਼ਾ ਪਾਰਟੀ ਦੀ ਵੀ ਹੋਈ ਸੀ ਕਿਰਕਿਰੀ
ਰਾਸ਼ਟਰਪਤੀ ਸੇਬੇਸਟੀਅਨ ਪਿਨੇਰਾ ਦਾ ਵਿਵਾਦਾਂ ਨਾਲ ਨੇੜਲੇ ਸੰਬੰਧ ਰਹੇ ਹਨ। ਇਹ ਕਾਰਣ ਹੈ ਕਿ ਉਨ੍ਹਾਂ ਨੂੰ ਕਈ ਵਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਕੋਰੋਨਾ ਮਹਾਮਾਰੀ ਨੂੰ ਲੈ ਕੇ ਲੋਕ ਜਦ ਘਰਾਂ ’ਚ ਰਹਿਣ ਲਈ ਮਜ਼ਬੂਰ ਹੋਏ ਸਨ ਤਾਂ ਰਾਸ਼ਟਰਪਤੀ ਨੇ ਸਕੁਆਇਰ ’ਤੇ ਜਾ ਕੇ ਫੋਟੋ ਖਿਚਵਾਈ। ਇਹ ਫੋਟੋ ਵਾਇਰਲ ਹੋਈ ਅਤੇ ਉਨ੍ਹਾਂ ਦੀ ਖੂਬ ਆਲੋਚਨਾ ਹੋਈ। ਸਾਲ 2019 ’ਚ ਸੈਂਟੀਆਗੋ ’ਚ ਅਸਮਾਨਤਾ ਨੂੰ ਲੈ ਕੇ ਵਿਰੋਧ-ਪ੍ਰਦਰਸ਼ਨ ਹੋ ਰਹੇ ਸਨ ਅਤੇ ਰਾਸ਼ਟਰਪਤੀ ਪਿੱਜ਼ਾ ਪਾਰਟੀ ’ਚ ਰੁੱਝੇ ਹੋਏ ਸਨ। ਰਾਸ਼ਟਰਪਤੀ ਦੀ ਪਿੱਜ਼ਾ ਪਾਰਟੀ ਵਾਲੀ ਫੋਟੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈ ਸੀ ਅਤੇ ਉਨ੍ਹਾਂ ਦੀ ਕਾਫੀ ਕਿਰਕਿਰੀ ਹੋਈ ਸੀ।

ਇਹ ਵੀ ਪੜ੍ਹੋ -ਐਲਰਜੀ ਦੀ ਰਿਪੋਰਟ ਤੋਂ ਬਾਅਦ ਅਮਰੀਕਾ ’ਚ ਕੋਰੋਨਾ ਟੀਕਾਕਰਣ ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News