ਕੋਰੋਨਾਵਾਇਰਸ ਦੇ ਨਾਲ ਭਿਆਨਕ ਸੋਕੇ ਦੀ ਵੀ ਮਾਰ ਝੱਲ ਰਿਹੈ ਇਹ ਦੇਸ਼ (ਤਸਵੀਰਾਂ)

Sunday, Apr 05, 2020 - 01:34 PM (IST)

ਕੋਰੋਨਾਵਾਇਰਸ ਦੇ ਨਾਲ ਭਿਆਨਕ ਸੋਕੇ ਦੀ ਵੀ ਮਾਰ ਝੱਲ ਰਿਹੈ ਇਹ ਦੇਸ਼ (ਤਸਵੀਰਾਂ)

ਲਾਗੋ ਪੇ ਉਲਾਸ- ਦੁਨੀਆ ਭਰ ਵਿਚ ਕੋਰੋਨਾਵਾਇਰਸ ਕਾਰਣ ਲੋਕਾਂ ਨੂੰ ਭਾਰੀ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚਾਲੇ ਚਿਲੀ ਵਿਚ ਇਤਿਹਾਸਿਕ ਰੂਪ ਨਾਲ ਨਦੀਆਂ ਦੇ ਘੱਟ ਵਹਾਅ ਤੇ ਤਲਾਬਾਂ ਦੇ ਸੁੱਕਣ ਕਾਰਣ ਮੱਧ ਚਿਲੀ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਚਿਲੀ ਫਿਲਹਾਲ ਕੋਰੋਨਾ ਸੰਕਟ ਨਾਲ ਲੜ ਰਿਹਾ ਹੈ। ਸਾਲਾਂ ਤੋਂ ਕੁਦਰਤੀ ਸੰਸਾਧਨਾਂ ਦੇ ਸ਼ੋਸ਼ਣ ਕਾਰਣ ਦੇਸ਼ ਦੇ ਇਸ ਹਿੱਸੇ ਦੇ ਵਧੇਰੇ ਤਲਾਬ ਸੁੱਕਣ ਕੰਢੇ ਹਨ।

PunjabKesari

ਚਿਲੀ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 3700 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ, ਉਥੇ ਹੀ ਇਸ ਨਾਲ 22 ਲੋਕਾਂ ਦੀ ਮੌਤ ਵੀ ਹੋਈ ਹੈ। ਪਾਣੀ, ਧਰਤੀ ਤੇ ਵਾਤਾਵਰਣ ਦੀ ਸੁਰੱਖਿਆ ਦੇ ਲਈ ਅੰਦੋਲਨ ਦੇ ਬੁਲਾਰੇ ਨੇ ਏ.ਐਫ.ਪੀ. ਨੂੰ ਦੱਸਿਆ ਕਿ ਚਿਲੀ ਵਿਚ ਤਕਰੀਬਨ 4 ਲੱਖ ਪਰਿਵਾਰ ਤੇ ਤਕਰੀਬਨ 15 ਲੱਖ ਲੋਕ ਹਨ, ਜਿਹਨਾਂ ਨੂੰ ਇਕ ਦਿਨ ਵਿਚ 50 ਲੀਟਰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ, ਜੋ ਕਿ ਟੈਂਕਰਾਂ 'ਤੇ ਨਿਰਭਰ ਹੈ।

PunjabKesari

ਕੋਰੋਨਾਵਾਇਰਸ ਖਿਲਾਫ ਲੜਾਈ ਵਿਚ ਸਭ ਤੋਂ ਜ਼ਰੂਰੀ ਸਲਾਹ ਵਿਚ ਲਗਾਤਾਰ ਹੱਥ ਧੋਣਾ ਸ਼ਾਮਲ ਹੈ। ਅਜਿਹੇ ਵਿਚ ਚਿਲੀ ਵਿਚ ਪਾਣੀ ਦਾ ਸੰਕਟ ਵਧਿਆ ਹੈ। ਵਾਲਪਰਾਈਸੋ ਦੇ ਸਮੁੰਦਰੀ ਕਿਨਾਰੇ ਦੀ ਤਕਰੀਬਨ 22 ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰ ਅਲ ਮੇਲਨ ਦੇ ਨੇੜੇ ਪਹਾੜੀਆਂ ਵਿਚੋਂ ਇਕ 'ਤੇ ਆਪਣੇ ਬੱਚਿਆਂ ਨਾਲ ਰਹਿਣ ਵਾਲੀ ਡਿਲਮਾ ਕੈਸਟਿਲਾ ਨੇ ਕਿਹਾ ਕਿ ਪਾਣੀ ਤੋਂ ਬਿਨਾਂ ਜ਼ਿੰਦਗੀ ਭਿਆਨਕ ਹੈ।

PunjabKesari

ਸੈਂਟਿਆਗੋ ਖੇਤਰ ਤੇ ਵਾਲਪਾਰਾਸਿਯੋ ਵਿਚ ਪਿਛਲੇ ਸਾਲ ਲਗਭਗ 80 ਫੀਸਦੀ ਘੱਟ ਵਰਖਾ ਰਿਕਾਰਡ ਕੀਤੀ ਗਈ ਸੀ। ਕੋਕਵਿੰਬੋ ਦੇ ਉੱਤਰੀ ਖੇਤਰ ਵਿਚ ਇਹ 90 ਫੀਸਦੀ ਤੋਂ ਹੇਠਾਂ ਹੈ। ਪਾਣੀ ਦੇ ਟੈਂਕਰ ਕਈ ਘਰਾਂ ਵਿਚ ਸਪਲਾਈ ਦਿੰਦੇ ਹਨ, ਜਿਹਨਾਂ ਦੇ ਨਿਵਾਸੀ ਡਰੱਮ ਭਰਨ ਲਈ ਬਾਹਰ ਆਉਂਦੇ ਹਨ।

PunjabKesari


author

Baljit Singh

Content Editor

Related News