ਅਮਰੀਕਾ ''ਚ ਮਾਰੇ ਗਏ ਭਾਰਤੀ ਜੋੜੇ ਦੇ ਬੱਚਿਆਂ ਨੂੰ ਕ੍ਰਾਊਡਫੰਡਿੰਗ ਰਾਹੀਂ ਮਿਲੀ 6,20,000 ਡਾਲਰ ਦੀ ਸਹਾਇਤਾ
Sunday, Jan 11, 2026 - 09:31 AM (IST)
ਮੈਰੀਲੈਂਡ (ਰਾਜ ਗੋਗਨਾ) : ਅਮਰੀਕਾ ਵਿੱਚ ਉੱਤਰੀ ਕੈਰੋਲੀਨਾ 'ਚ ਰਹਿਣ ਵਾਲਾ ਇੱਕ ਭਾਰਤੀ ਜੋੜਾ, ਜੋ 4 ਜਨਵਰੀ ਨੂੰ ਮੈਰੀਲੈਂਡ ਵਿੱਚ ਇੱਕ ਸੜਕ ਹਾਦਸੇ ਵਿੱਚ ਮਾਰਿਆ ਗਿਆ ਸੀ, ਇਸ ਭਾਰਤੀ ਜੋੜੇ ਦੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਲੋਕਾਂ ਨੇ 6,20,000 ਡਾਲਰ (ਲਗਪਗ 5 ਕਰੋੜ ਰੁਪਏ ਤੋਂ ਵੱਧ) ਦਾ ਦਾਨ ਦਿੱਤਾ ਹੈ। ਪਰਿਵਾਰ ਦੀ ਮਦਦ ਲਈ ਇੱਕ ਗੌਫੰਡ ਮੀ ਭੀੜ ਫੰਡਿੰਗ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜੋ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਨੇ ਪ੍ਰਤੀ ਮਹੀਨਾ 4,500 ਇਕੱਠੇ ਕਰਨ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਭੀੜ ਫੰਡਿੰਗ ਮੁਹਿੰਮ ਦੇ ਦੋ ਦਿਨਾਂ ਦੇ ਅੰਦਰ 6.25 ਮਿਲੀਅਨ ਡਾਲਰ ਇਕੱਠੇ ਕੀਤੇ ਗਏ।
ਇਹ ਵੀ ਪੜ੍ਹੋ : ਅਮਰੀਕੀ ਫ਼ੌਜ ਨੇ ਸੀਰੀਆ 'ਚ ISIS ਵਿਰੁੱਧ ਕੀਤਾ ਵੱਡਾ ਹਮਲਾ, ਕਈ ਟਿਕਾਣਿਆਂ 'ਤੇ ਏਅਰਸਟ੍ਰਾਈਕ
ਉੱਤਰੀ ਕੈਰੋਲੀਨਾ ਵਿੱਚ ਰਹਿਣ ਵਾਲੀ ਆਸ਼ਾ ਖੰਨਾ ਅਤੇ ਉਨ੍ਹਾਂ ਦੇ ਪਤੀ ਕ੍ਰਿਸ਼ਨਾ ਕਿਸ਼ੋਰ ਆਪਣੇ ਦੋ ਬੱਚਿਆਂ ਨਾਲ ਇੱਕ ਕਾਰ ਵਿੱਚ ਜਾ ਰਹੇ ਸਨ, ਜਦੋਂ ਇਹ ਹਾਦਸਾ ਇੱਕ ਸ਼ਰਾਬੀ ਡਰਾਈਵਰ ਦੀ ਗਲਤੀ ਕਾਰਨ ਵਾਪਰ ਗਿਆ। ਮ੍ਰਿਤਕ ਜੋੜੇ ਦੇ ਬੱਚਿਆਂ ਵਿੱਚ ਇੱਕ 21 ਸਾਲਾ ਧੀ ਅਤੇ ਇੱਕ 16 ਸਾਲਾ ਪੁੱਤਰ ਸ਼ਾਮਲ ਹੈ।
