ਯੂਰਪੀ ਮੈਗਜ਼ੀਨ ਨੇ ਉਠਾਇਆ ਪਾਕਿਸਤਾਨ 'ਚ ਬੱਚਿਆਂ ਦੇ ਜਿਣਸੀ ਸ਼ੋਸ਼ਣ ਦਾ ਮਾਮਲਾ

09/29/2020 3:59:23 PM

ਇਸਲਾਮਾਬਾਦ- ਪਾਕਿਸਤਾਨ ਵਿਚ ਵੱਡੀ ਗਿਣਤੀ ਵਿਚ ਬੱਚੇ ਜਿਣਸੀ ਸ਼ੋਸ਼ਣ ਦੇ ਸ਼ਿਕਾਰ ਹੁੰਦੇ ਹਨ। ਕੰਨਵੈਨਸ਼ਨ ਆਨ ਦਿ ਰਾਈਟ ਆਫ ਚਾਈਲਡ ਮੁਤਾਬਕ ਪਾਕਿਸਤਾਨ ਵਿਚ ਲਗਾਤਾਰ ਬੱਚਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੇ ਤੇ ਬਾਲ ਯੌਨ ਸ਼ੋਸ਼ਣ ਦੀਆਂ ਤਸਵੀਰਾਂ ਤੇ ਵੀਡੀਓਜ਼ ਵੇਚ ਕੇ ਪੈਸੇ ਕਮਾਏ ਜਾ ਰਹੇ ਹਨ। 

ਯੂਰਪੀ ਯੂਨੀਅਨ ਦੀ ਇਕ ਮੈਗਜ਼ੀਨ ਵਿਚ ਇਹ ਦੋਸ਼ ਲਗਾਇਆ ਗਿਆ ਹੈ। ਯੂਰਪੀ ਪਾਰਲੀਮੈਂਟ ਮੈਂਬਰ ਗਿਆਨਾ ਗੈਨਸੀਆ ਨੇ ਇਸ ਮੁੱਦੇ ਨੂੰ ਯੂਰਪੀ ਕਮਿਸ਼ਨ ਅੱਗੇ ਚੁੱਕਿਆ ਹੈ। 

ਇਸ ਵਿਚ ਦੱਸਿਆ ਗਿਆ ਹੈ ਕਿ 2017 ਵਿਚ ਪਾਕਿਸਤਾਨੀ ਵਿਅਕਤੀ ਸਾਦਾਤ ਅਮੀਨ ਨੂੰ ਹਿਰਾਸਤ ਵਿਚ ਲਿਆ ਗਿਆ ਸੀ, ਜਿਸ ਕੋਲੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਤਸਵੀਰਾਂ ਤੇ ਵੀਡੀਓਜ਼ ਮਿਲੀਆਂ ਸਨ। ਪਾਕਿਸਤਾਨੀ ਜਾਂਚ ਅਧਿਕਾਰੀਆਂ ਨੇ ਨਾਰਵੇ ਦੂਤਘਰ ਦੀ ਸ਼ਿਕਾਇਤ ਦੇ ਬਾਅਦ ਮੁਜ਼ਰਮ ਨੂੰ ਫੜਿਆ ਸੀ।

ਜਾਂਚ ਵਿਚ ਪਤਾ ਲੱਗਾ ਸੀ ਕਿ ਅਮੀਨ ਵਿੱਤੀ ਲਾਭ ਲਈ ਕੌਮਾਂਤਰੀ ਨੈੱਟਵਰਕ ਨਾਲ ਕੰਮ ਕਰਦਾ ਸੀ ਤੇ ਬੱਚਿਆਂ ਦੇ ਜਿਣਸੀ ਸ਼ੋਸ਼ਣ ਦੀਆਂ ਤਸਵੀਰਾਂ ਲਿਆਂਉਂਦਾ ਸੀ। ਖ਼ਬਰਾਂ ਮੁਤਾਬਕ ਉਸ ਕੋਲੋਂ 6,50,000 ਤਸਵੀਰਾਂ ਅਤੇ ਵੀਡੀਓਜ਼ ਮਿਲੀਆਂ ਸਨ।  26 ਅਪ੍ਰੈਲ, 2018 ਨੂੰ ਸਦਾਲ ਅਮੀਨ ਨੂੰ 7 ਸਾਲ ਦੀ ਜੇਲ੍ਹ ਸੁਣਾਈ ਗਈ ਸੀ ਪਰ ਮਈ 2020 ਵਿਚ ਲਾਹੌਰ ਉੱਚ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ । ਐਡੀਟੋਰੀਅਲ ਵਿਚ ਸਪੱਸ਼ਟ ਕੀਤਾ ਗਿਆ ਕਿ ਪਾਕਿਸਤਾਨ ਵਿਚ ਬੱਚੀਆਂ ਅਤੇ ਜਨਾਨੀਆਂ ਵਲੋਂ ਉਨ੍ਹਾਂ 'ਤੇ ਹਿੰਸਾ ਕਰਨ ਦਾ ਮੁਕੱਦਮਾ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਦੱਸ ਦਈਏ ਕਿ ਕਈ ਵਾਰ ਬੱਚਿਆਂ ਨੂੰ ਮੌਲਵੀਆਂ ਵਲੋਂ ਹੀ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਬਣਾ ਲਿਆ ਜਾਂਦਾ ਹੈ। ਇਕ ਰਿਪੋਰਟ ਮੁਤਾਬਕ 2019 ਵਿਚ ਪਾਕਿਸਤਾਨ ਵਿਚ ਹਰ ਦਿਨ 8 ਬੱਚੀਆਂ ਦਾ ਜਿਣਸੀ ਸ਼ੋਸ਼ਣ ਹੁੰਦਾ ਹੈ। 


Lalita Mam

Content Editor

Related News