ਅਮਰੀਕਾ ’ਚ ਸਮੇਂ ਤੋਂ 3 ਹਫਤੇ ਪਹਿਲਾਂ ਪੈਦਾ ਹੋ ਰਹੇ ਬੱਚੇ, ਵਿਗਿਆਨੀ ਵੀ ਹੈਰਾਨ

Thursday, Feb 08, 2024 - 11:27 AM (IST)

ਅਮਰੀਕਾ ’ਚ ਸਮੇਂ ਤੋਂ 3 ਹਫਤੇ ਪਹਿਲਾਂ ਪੈਦਾ ਹੋ ਰਹੇ ਬੱਚੇ, ਵਿਗਿਆਨੀ ਵੀ ਹੈਰਾਨ

ਜਲੰਧਰ (ਇੰਟ.) - ਅਮਰੀਕਾ ’ਚ ਨਿਰਧਾਰਿਤ ਸਮੇਂ ਤੋਂ 3 ਹਫਤੇ ਪਹਿਲਾਂ ਬੱਚਿਆਂ ਦਾ ਜਨਮ ਹੋ ਰਿਹਾ ਹੈ। ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਨੇ ਇਸ ਸਬੰਧੀ ਇਕ ਅਧਿਐਨ ਰਿਪੋਰਟ ਜਾਰੀ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ 40 ਹਫ਼ਤਿਆਂ ਦੀ ਗਰਭ ਅਵਸਥਾ ਅਮਰੀਕਾ ਵਿਚ ਹੁਣ ਘਟ ਕੇ 37 ਹਫ਼ਤੇ ਰਹਿ ਗਈ ਹੈ। ਵਿਗਿਆਨੀ ਵੀ ਇਸ ਘਟਨਾਕ੍ਰਮ ਤੋਂ ਹੈਰਾਨ ਹਨ ਅਤੇ ਇਸ ਦੇ ਕਾਰਨਾਂ ਦੀ ਖੋਜ ਕਰ ਰਹੇ ਹਨ।

ਇਹ ਵੀ ਪੜ੍ਹੋ :    ਸਚਿਨ ਤੇਂਦੁਲਕਰ, ਜੈਕੀ ਸ਼ਰਾਫ ਅਤੇ ਨੀਰਵ ਮੋਦੀ ਸਮੇਤ 380 ਭਾਰਤੀਆਂ ’ਤੇ ਵਿੱਤੀ ਬੇਨਿਯਮੀਆਂ ਦਾ ਸ਼ੱਕ

ਸਮੇਂ ਤੋਂ ਪਹਿਲਾਂ ਜਨਮ ਦਰ 12 ਫੀਸਦੀ ਵਧੀ

ਰਿਪੋਰਟ ਮੁਤਾਬਕ 2014 ਤੋਂ 2022 ਦਰਮਿਆਨ ਸਮੇਂ ਤੋਂ ਪਹਿਲਾਂ ਬੱਚਿਆਂ ਦੇ ਪੈਦਾ ਹੋਣ ਦੀ ਜਨਮ ਦਰ 12 ਫੀਸਦੀ ਵਧੀ ਹੈ। ਇਸ ਕਾਰਨ ਬੱਚੇ ਅਤੇ ਮਾਂ ਦੋਵਾਂ ਨੂੰ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੇਂ ਤੋਂ ਪਹਿਲਾਂ ਪੈਦਾ ਹੋਏ ਨਵ-ਜੰਮੇ ਬੱਚਿਆਂ ਨੂੰ ਇਨਫੈਕਸ਼ਨ, ਸਾਹ ਅਤੇ ਪੇਟ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਔਰਤਾਂ ਦੀ ਉਮਰ ਜ਼ਿਆਦਾ ਹੈ, ਉਨ੍ਹਾਂ ਦੇ ਬੱਚੇ ਪੈਦਾ ਕਰਨ ਦੀ ਸਮਰਥਾ ਘੱਟ ਗਈ ਹੈ।

ਇਹ ਵੀ ਪੜ੍ਹੋ :    ਵੱਡੀ ਖ਼ਬਰ : H-1B ਵੀਜ਼ਾ ਹੋਲਡਰਾਂ ਦੇ ਇਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਮਿਲੇਗੀ ਅਮਰੀਕਾ ’ਚ ਕੰਮ ਕਰਨ ਦੀ ਇਜਾਜ਼ਤ

ਕੀ ਕਹਿੰਦੇ ਹਨ ਅੰਕੜੇ

ਇਕ ਰਿਪੋਰਟ ’ਤੇ ਨਜ਼ਰ ਮਾਰੀਏ ਤਾਂ ਵਾਸ਼ਿੰਗਟਨ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ ਦੇ ਮੁਤਾਬਕ 15 ਤੋਂ 19 ਸਾਲ ਦੀ ਉਮਰ ਵਰਗ ਦੇ ਬੱਚਿਆਂ ਦੀ ਜਨਮ ਦਰ ਇਕ ਸਾਲ ’ਚ 8 ਫੀਸਦੀ ਤੱਕ ਘੱਟ ਗਈ ਹੈ। ਇਹ 1991 ਤੋਂ ਲਗਾਤਾਰ ਘਟਦੀ ਜਾ ਰਹੀ ਹੈ। ਇਸ ਦੇ ਨਾਲ ਹੀ, ਏਸ਼ੀਅਨ-ਅਮਰੀਕਨ ਔਰਤਾਂ ’ਚ ਜਨਮ ਦਰ ’ਚ 8 ਫੀਸਦੀ, ਹਿਸਪੈਨਿਕ ’ਚ 3 ਫੀਸਦੀ ਅਤੇ ਸ਼ਵੇਤ ਔਰਤਾਂ ’ਚ 6 ਫੀਸਦੀ ਦੀ ਕਮੀ ਆਈ ਹੈ। ਜਦਕਿ ਸਿਜੇਰੀਅਨ ਡਿਲੀਵਰੀ 32 ਫੀਸਦੀ ਵਧੀ ਹੈ। ਪਿਛਲੇ ਸਾਲ ਅਮਰੀਕਾ ’ਚ ਕਰੀਬ 36 ਲੱਖ ਬੱਚੇ ਪੈਦਾ ਹੋਏ ਸਨ। 2019 ’ਚ ਇਹ ਲਗਭਗ 38 ਲੱਖ ਸੀ। 2007 ’ਚ ਇਹ ਅੰਕੜਾ 43 ਲੱਖ ਦੇ ਕਰੀਬ ਸੀ।

ਇਹ ਵੀ ਪੜ੍ਹੋ :   Vistara ਵਲੋਂ ਅੰਤਰਰਾਸ਼ਟਰੀ ਉਡਾਣ ਦੇ ਯਾਤਰੀਆਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਲੈ ਕੇ ਹੋਈ ਵੱਡੀ ਚੂਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News