ਅਜਬ-ਗਜ਼ਬ: ਬੱਚੇ ਨੇ ਅਜਗਰ ਨੂੰ ਸਮਝ ਲਿਆ ਖਿਡੌਣਾ, ਪਹਿਲਾਂ ਕੀਤੀ ਸਵਾਰੀ ਫਿਰ ਖੋਲ੍ਹਣ ਲੱਗਾ ਮੂੰਹ

Monday, Jun 19, 2023 - 05:02 PM (IST)

ਅਜਬ-ਗਜ਼ਬ: ਬੱਚੇ ਨੇ ਅਜਗਰ ਨੂੰ ਸਮਝ ਲਿਆ ਖਿਡੌਣਾ, ਪਹਿਲਾਂ ਕੀਤੀ ਸਵਾਰੀ ਫਿਰ ਖੋਲ੍ਹਣ ਲੱਗਾ ਮੂੰਹ

ਯੂਗਾਂਡਾ (ਇੰਟ)- ਸਭ ਤੋਂ ਖ਼ਤਰਨਾਕ ਜਾਨਵਰਾਂ ਵਿਚੋਂ ਇਕ ਸੱਪ ਹੁੰਦਾ ਹੈ। ਕਿਸੇ ਵੀ ਪ੍ਰਜਾਤੀ ਦੇ ਸੱਪ ਨੂੰ ਵੇਖ ਕੇ ਅਕਸਰ ਲੋਕ ਆਪਣਾ ਰਸਤਾ ਬਦਲ ਲੈਂਦੇ ਹਨ ਕਿਉਂਕਿ ਹਰ ਕੋਈ ਇਸ ਦੇ ਖ਼ਤਰੇ ਨੂੰ ਸਮਝਦਾ ਹੈ ਪਰ ਵਾਇਰਲ ਹੋ ਰਹੇ ਇਕ ਵੀਡੀਓ ’ਚ ਇਕ ਛੋਟਾ ਬੱਚਾ ਅਜਗਰ ਨਾਲ ਇਸ ਤਰ੍ਹਾਂ ਖੇਡ ਰਿਹਾ ਹੈ ਜਿਵੇਂ ਉਹ ਕੋਈ ਖਿਡੌਣਾ ਹੋਵੇ।

PunjabKesari

ਵਾਇਰਲ ਹੋ ਰਹੀ ਵੀਡੀਓ ਵਿਚ ਤੁਸੀਂ ਢਾਈ ਸਾਲ ਦੇ ਬੱਚੇ ਨੂੰ ਇਕ ਵੱਡੇ ਕੁੰਡਲੀ ਮਾਰੀ ਅਜਗਰ ਦੀ ਸਵਾਰੀ ਕਰਦੇ ਵੇਖ ਸਕਦੇ ਹੋ। ਉਹ ਬਹੁਤ ਆਰਾਮ ਨਾਲ ਇਸ ’ਤੇ ਖਿਸਕ ਕੇ ਅੱਗੇ ਵਧਦਾ ਹੈ ਅਤੇ ਫਿਰ ਇਸ ਤੋਂ ਹੇਠਾਂ ਉਤਰਦਾ ਹੈ ਅਤੇ ਸਿੱਧਾ ਉਸ ਦੇ ਮੂੰਹ ਵੱਲ ਚਲਾ ਜਾਂਦਾ ਹੈ। ਵੀਡੀਓ ਵੇਖ ਕੇ ਤੁਸੀਂ ਡਰ ਜਾਵੋਗੇ ਪਰ ਇਸ ਬੱਚੇ ਨੂੰ ਕੋਈ ਡਰ ਨਹੀਂ ਲੱਗਾ, ਉਹ ਤਾਂ ਅਜਗਰ ਦਾ ਮੂੰਹ ਫੜ ਕੇ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ। ਬੱਚਾ ਵੱਡਾ ਜੀਵ ਵੇਖ ਕੇ ਬਿਲਕੁਲ ਵੀ ਘਬਰਾਇਆ ਨਹੀਂ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ-ਜਿਹਾ ਰਹੇਗਾ ਮੌਸਮ

PunjabKesari

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News