ਅਫਗਾਨਿਸਤਾਨ ਦੇ ਖ਼ੌਫ਼ ''ਚ ਛਲਕਿਆ ਬੱਚੀ ਦਾ ਦਰਦ, ਕਿਹਾ-''ਅਸੀਂ ਹੌਲੀ-ਹੌਲੀ ਮਰ ਜਾਵਾਂਗੇ'' (ਵੀਡੀਓ)

Tuesday, Aug 17, 2021 - 06:27 PM (IST)

ਅਫਗਾਨਿਸਤਾਨ ਦੇ ਖ਼ੌਫ਼ ''ਚ ਛਲਕਿਆ ਬੱਚੀ ਦਾ ਦਰਦ, ਕਿਹਾ-''ਅਸੀਂ ਹੌਲੀ-ਹੌਲੀ ਮਰ ਜਾਵਾਂਗੇ'' (ਵੀਡੀਓ)

ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਕਰੀਬ ਦੋ ਦਹਾਕਿਆਂ ਬਾਅਦ ਇਕ ਵਾਰ ਮੁੜ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਦੱਖਣੀ ਏਸ਼ੀਆਈ ਦੇਸ਼ ਦੇ ਵਿਗੜਦੇ ਹਾਲਾਤ ਨਾਲ ਜੁੜੇ ਕਈ ਵੀਡੀਓ ਸਾਹਮਣੇ ਆਏ ਹਨ। ਅਫਗਾਨ ਨਾਗਰਿਕ ਦੇਸ਼ ਛੱਡਣ ਲਈ ਮਜਬੂਰ ਹਨ। ਹਾਲ ਹੀ ਵਿਚ ਇਕ ਛੋਟੀ ਅਫਗਾਨ ਬੱਚੀ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ ਬੱਚੀ ਦੱਸ ਰਹੀ ਹੈ ਕਿ ਦੁਨੀਆ ਅਫਗਾਨਿਸਤਾਨ ਨਾਲ ਕਿਹੋ ਜਿਹਾ ਵਿਵਹਾਰ ਕਰ ਰਹੀ ਹੈ। ਨਾਲ ਹੀ ਬੱਚੀ ਇਹ ਵੀ ਕਹਿ ਰਹੀ ਹੈ ਕਿ ਯੁੱਧ ਨਾਲ ਜੂਝਦੇ ਇਸ ਦੇਸ਼ ਨੂੰ ਜਲਦੀ ਭੁਲਾ ਦਿੱਤਾ ਜਾਵੇਗਾ।

 

ਈਰਾਨੀ ਪੱਤਰਕਾਰ ਮਸੀਹ ਅਲੀਨੇਜਾਦ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ। ਉਹਨਾਂ ਨੇ ਕੈਪਸ਼ਨ ਵਿਚ ਲਿਖਿਆ,''ਨਿਰਾਸ਼ ਅਫਗਾਨ ਬੱਚੀ ਦੇ ਹੰਝੂ, ਜਿਸ ਦੇ ਸੁਪਨੇ ਟੁੱਟ ਗਏ ਹਨ ਕਿਉਂਕਿ ਤਾਲਿਬਾਨ ਦੇਸ਼ ਵਿਚ ਵੱਧ ਰਿਹਾ ਹੈ''। ਉਹਨਾਂ ਨੇ ਅੱਗੇ ਲਿਖਿਆ,''ਅਫਗਾਨਿਸਤਾਨ ਦੀਆਂ ਬੀਬੀਆਂ ਲਈ ਮੇਰਾ ਦਿਲ ਟੁੱਟਿਆ ਹੈ।ਦੁਨੀਆ ਨੇ ਉਹਨਾਂ ਨੂੰ ਅਸਫਲ ਕਰ ਦਿੱਤਾ। ਇਤਿਹਾਸ ਇਸ ਨੂੰ ਲਿਖੇਗਾ।'' 

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਨੇ ਨਵੀਂ ਸਰਕਾਰ 'ਚ 'ਬੀਬੀਆਂ' ਨੂੰ ਸ਼ਾਮਲ ਹੋਣ ਦੀ ਕੀਤੀ ਅਪੀਲ

ਵੀਡੀਓ ਵਿਚ ਬੱਚੀ ਕਹਿ ਰਹੀ ਹੈ,''ਅਸੀਂ ਗਿਣੇ ਨਹੀਂ ਜਾਵਾਂਗੇ ਕਿਉਂਕਿ ਅਸੀਂ ਅਫਗਾਨਿਸਤਾਨ ਤੋਂ ਹਾਂ। ਅਸੀਂ ਇਤਿਹਾਸ ਵਿਚ ਹੌਲੀ-ਹੌਲੀ ਖ਼ਤਮ ਹੋ ਜਾਵਾਂਗੇ।'' ਕਰੀਬ 45 ਸਕਿੰਟ ਦੇ ਇਸ ਵੀਡੀਓ ਵਿਚ ਬੱਚੀ ਲਗਾਤਾਰ ਰੋਂਦੀ ਹੋਈ ਨਜ਼ਰ ਆ ਰਹੀ ਹੈ। ਉਹ ਕਹਿ ਰਹੀ ਹੈ ਕਿ ਮੈਂ ਰੋਣਾ ਬੰਦ ਨਹੀਂ ਕਰ ਸਕਦੀ। ਇਸ ਵੀਡੀਓ ਨੂੰ ਬਣਾਉਣ ਲਈ ਮੈਨੂੰ ਆਪਣੇ ਹੰਝੂ ਸਾਫ ਕਰਨੇ ਪੈਣਗੇ। ਕੋਈ ਵੀ ਸਾਡੇ ਬਾਰੇ ਚਿੰਤਾ ਨਹੀਂ ਕਰਦਾ। ਅਸੀਂ ਇਤਿਹਾਸ ਵਿਚ ਹੌਲੀ-ਹੌਲੀ ਮਰ ਜਾਵਾਗੇ। ਇਹ ਮਜ਼ਾਕ ਨਹੀਂ ਹੈ। ਵੀਡੀਓ ਸਾਹਮਣੇ ਆਉਣ ਮਗਰੋਂ ਲੋਕ ਇਸ 'ਤੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।


author

Vandana

Content Editor

Related News