ਜਾਪਾਨ ਨੇ ਲਿਆ 143,000 ਮੁਰਗੀਆਂ ਮਾਰਨ ਦਾ ਫ਼ੈਸਲਾ, H5 ਸਟ੍ਰੇਨ ਵਾਇਰਸ ਦੀ ਹੋਈ ਪੁਸ਼ਟੀ

Wednesday, Nov 10, 2021 - 03:52 PM (IST)

ਜਾਪਾਨ ਨੇ ਲਿਆ 143,000 ਮੁਰਗੀਆਂ ਮਾਰਨ ਦਾ ਫ਼ੈਸਲਾ, H5 ਸਟ੍ਰੇਨ ਵਾਇਰਸ ਦੀ ਹੋਈ ਪੁਸ਼ਟੀ

ਟੋਕੀਓ (ਵਾਰਤਾ) : ਜਾਪਾਨ ਦੇ ਅਕਿਤਾ ਖੇਤਰ ਵਿਚ ਇਸ ਮੌਸਮ ਵਿਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ 143,000 ਮੁਰਗੀਆਂ ਨੂੰ ਮਾਰਿਆ ਜਾਏਗਾ। ਕਯੋਦੋ ਸੰਵਾਦ ਕਮੇਟੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਪਾਨੀ ਪ੍ਰਸਾਰਕ ਮੁਤਾਬਕ ਪਿਛਲੇ 2 ਦਿਨਾਂ ਵਿਚ ਅਕਿਤਾ ਖੇਤਰ ਦੇ ਯੋਕੋਤੇ ਵਿਚ ਇਕ ਮੁਰਗੀ ਫ਼ਾਰਮ ਵਿਚ 190 ਮੁਗਰੀਆਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੇ ਜੈਨੇਟਿਕ ਟੈਸਟਾਂ ਵਿਚ ਉਨ੍ਹਾਂ ਵਿਚ ਐਚ ਫਾਈਵ ਸਟ੍ਰੇਨ ਵਾਇਰਸ ਦੀ ਪੁਸ਼ਟੀ ਹੋਈ ਹੈ।

ਇਸ ਦੇ ਬਾਅਦ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਮੁਰਗੀ ਫ਼ਾਰਮ ਦੇ 10 ਫੁੱਟ ਦੇ ਦਾਇਰੇ ਤੋਂ ਲੈ ਕੇ 35 ਫੁੱਟ ਤੱਕ ਮੁਰਗੇ-ਮੁਰਗੀਆਂ ਨੂੰ ਬਾਹਰ ਲਿਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਕੁੱਲ ਮਿਲਾ ਕੇ 143,000 ਮੁਰਗੀਆਂ ਨੂੰ ਮਾਰਿਆ ਜਾਏਗਾ।


author

cherry

Content Editor

Related News