ਅਮਰੀਕਾ 'ਚ ਹੋਈ ਗੋਲੀਬਾਰੀ, 4 ਦੀ ਮੌਤ

Tuesday, Nov 20, 2018 - 11:03 AM (IST)

ਅਮਰੀਕਾ 'ਚ ਹੋਈ ਗੋਲੀਬਾਰੀ, 4 ਦੀ ਮੌਤ

ਸ਼ਿਕਾਗੋ (ਏਜੰਸੀ)— ਅਮਰੀਕਾ 'ਚ ਇਕ ਵਾਰ ਫਿਰ ਤੋਂ ਗੋਲੀਬਾਰੀ ਹੋਈ ਜਿਸ 'ਚ 4 ਵਿਅਕਤੀਆਂ ਦੀ ਮੌਤ ਹੋ ਗਈ। ਪਿਛਲੇ ਕੁੱਝ ਮਹੀਨਿਆਂ ਦੌਰਾਨ ਅਮਰੀਕਾ 'ਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਤਾਜ਼ਾ ਮਾਮਲਾ ਸ਼ਿਕਾਗੋ ਸ਼ਹਿਰ ਦੇ ਇਕ ਹਸਪਤਾਲ ਦੇ ਬਾਹਰ ਦਾ ਹੈ, ਜਿੱਥੇ ਇਕ ਡਾਕਟਰ ਅਤੇ ਇਕ ਪੁਲਸ ਕਰਮਚਾਰੀ ਸਮੇਤ 4 ਦੀ ਮੌਤ ਹੋ ਗਈ।
ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਨੂੰ ਸ਼ਿਕਾਗੋ ਦੇ ਮਰਸੀ ਹਸਪਤਾਲ ਅਤੇ ਮੈਡੀਕਲ ਸੈਂਟਰ ਦੇ ਬਾਹਰ ਇਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਕਾਰਨ ਕੁਝ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ , ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

 PunjabKesari
ਸ਼ਿਕਾਗੋ ਪੁਲਸ ਵਿਭਾਗ ਦੇ ਬੁਲਾਰੇ ਐਂਥੋਨੀ ਮੁਤਾਬਕ ਹਮਲਾ ਕਰਨ ਵਾਲੇ ਸ਼ੱਕੀ ਨੂੰ ਮਾਰ ਦਿੱਤਾ ਗਿਆ ਸੀ। ਹਮਲੇ ਦੀ ਸੂਚਨਾ 'ਤੇ 15 ਐਂਬੂਲੈਂਸ ਮੌਕੇ 'ਤੇ ਭੇਜ ਦਿੱਤੀਆਂ ਗਈਆਂ ਸਨ, ਉੱਥੇ ਹੀ ਫਾਇਰ ਫਾਈਟਰਜ਼ ਦੀ ਟੀਮ ਵੀ ਰਵਾਨਾ ਕਰ ਦਿੱਤੀ ਗਈ ਸੀ। ਪੂਰਾ ਸ਼ਹਿਰ ਇਸ ਘਟਨਾ ਕਾਰਨ ਦਹਿਲ ਗਿਆ ਹੈ।


Related News