ਚੇਨਈ ''ਚ ਜਨਮੀ ਸਿੰਗਾਪੁਰ ਦੀ ਅਦਾਕਾਰਾ ਅੰਜਨਾ ਵਾਸਨ ਨੂੰ ਲੰਡਨ ''ਚ ਮਿਲਿਆ ‘ਓਲੀਵੀਅਰ ਐਵਾਰਡ’

04/05/2023 4:24:56 PM

ਸਿੰਗਾਪੁਰ (ਭਾਸ਼ਾ)- ਚੇਨਈ ਵਿੱਚ ਜਨਮੀ ਸਿੰਗਾਪੁਰ ਦੀ ਅਦਾਕਾਰਾ ਅੰਜਨਾ ਵਾਸਨ ਨੂੰ ‘ਓਲੀਵੀਅਰ ਐਵਾਰਡਜ਼’ ਦੇ 47ਵੇਂ ਐਡੀਸ਼ਨ ਵਿੱਚ ਸਰਵੋਤਮ ਸਹਾਇਕ ਅਦਾਕਾਰਾ ਦਾ ਐਵਾਰਡ ਦਿੱਤਾ ਗਿਆ। ਲੰਡਨ ਵਿੱਚ ਰਹਿਣ ਵਾਲੀ ਵਾਸਨ ਨੂੰ ਟੈਨੇਸੀ ਵਿਲੀਅਮਜ਼ ਦੇ ਨਾਟਕ 'ਏ ਸਟ੍ਰੀਟਕਾਰ ਨੇਮਡ ਡਿਜ਼ਾਇਰ' ਦੇ ਪੁਨਰ-ਮੰਚਨ ਵਿੱਚ ਸਟੈਲਾ ਕੋਵਾਲਸਕੀ ਦੀ ਉਨ੍ਹਾਂ ਦੀ ਭੂਮਿਕਾ ਲਈ ਐਵਾਰਡ ਦਿੱਤਾ ਗਿਆ। ਇਹ ਐਲਾਨ 2 ਅਪ੍ਰੈਲ ਨੂੰ ਕੀਤਾ ਗਿਆ ਸੀ।

ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ 36 ਸਾਲਾ ਅਦਾਕਾਰਾ ਇਹ ਐਵਾਰਡ ਜਿੱਤਣ ਵਾਲੀ ਸਿੰਗਾਪੁਰ ਦੀ ਪਹਿਲੀ ਨਾਗਰਿਕ ਹੈ। ਲੰਡਨ ਦੇ ਰਾਇਲ ਐਲਬਰਟ ਹਾਲ ਵਿੱਚ ਆਯੋਜਿਤ ਸਮਾਰੋਹ ਵਿਚ ਐਵਾਰਡ ਸਵੀਕਾਰ ਕਰਦੇ ਹੋਏ ਅੰਜਨਾ ਵਾਸਨ ਨੇ ਆਪਣੇ ਮਾਤਾ-ਪਿਤਾ ਦਾ ਧੰਨਵਾਦ ਕਰਦੇ ਹੋਏ ਕਿਹਾ, “ਮੈਂ ਤੁਹਾਨੂੰ ਪਿਆਰ ਕਰਦੀ ਹਾਂ।” ਉਨ੍ਹਾਂ ਅੱਗੇ ਕਿਹਾ, “ਇਹ ਨਾਟਕ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ। ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ ਹੈ। ਇਹ ਇਸ ਨਾਲ ਜੁੜੇ ਲੋਕਾਂ ਦੀ ਬਦੌਲਤ ਹੀ ਸੰਭਵ ਹੋਇਆ ਹੈ।"


cherry

Content Editor

Related News