ਉੱਡਦੇ ਜਹਾਜ਼ 'ਚ ਡਾਇਪਰ ਨੂੰ ਸਮਝਿਆ 'ਬੰਬ', ਮਚੀ ਹਫ਼ੜਾ-ਦਫ਼ੜੀ, ਜਲਦਬਾਜ਼ੀ 'ਚ ਕਰਵਾਈ ਲੈਡਿੰਗ

Saturday, Oct 14, 2023 - 12:44 PM (IST)

ਉੱਡਦੇ ਜਹਾਜ਼ 'ਚ ਡਾਇਪਰ ਨੂੰ ਸਮਝਿਆ 'ਬੰਬ', ਮਚੀ ਹਫ਼ੜਾ-ਦਫ਼ੜੀ, ਜਲਦਬਾਜ਼ੀ 'ਚ ਕਰਵਾਈ ਲੈਡਿੰਗ

ਇੰਟਰਨੈਸ਼ਨਲ ਡੈਸਕ— ਅਮਰੀਕਾ ਦੇ ਪਨਾਮਾ ਸਿਟੀ ਤੋਂ ਫਲੋਰੀਡਾ ਦੇ ਟੈਂਪਾ ਸ਼ਹਿਰ ਲਈ ਉਡਾਣ ਭਰਨ ਵਾਲੇ ਇਕ ਜਹਾਜ਼ 'ਚ ''ਡਾਇਪਰ'' ਹੋਣ ਕਾਰਨ ਹਲਚਲ ਮਚ ਗਈ। ਡਾਇਪਰ ਨੂੰ ਬੰਬ ਸਮਝਣ ਦੇ ਕਾਰਨ ਪੈਦਾ ਹੋਈ ਹਲਚਲ ਕਾਰਨ ਜ਼ਹਾਜ਼ ਨੂੰ ਜਲਦਬਾਜ਼ੀ 'ਚ ਟੋਕੁਮੇਨ ਇੰਟਰਨੈਸ਼ਨਲ ਏਅਰਪੋਰਟ 'ਤੇ ਪਰਤਣਾ ਪਿਆ। ਹਾਲਾਂਕਿ, ਜਾਂਚ ਤੋਂ ਬਾਅਦ ਇਹ ਪਤਾ ਲੱਗਾ ਕਿ ਜਿਸ ਚੀਜ਼ ਨੂੰ ਬੰਬ ਸਮਝਿਆ ਜਾ ਰਿਹਾ ਸੀ, ਉਹ ਅਸਲ ਵਿੱਚ ਇੱਕ ਬਾਲਗ ਦਾ ਡਾਇਪਰ ਸੀ। ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਪਨਾਮਾ ਸਿਟੀ ਹਵਾਈ ਅੱਡੇ 'ਤੇ ਵਾਪਸ ਉਤਰਨਾ ਪਿਆ।

ਇਹ ਵੀ ਪੜ੍ਹੋ - ਗੌਤਮ ਅਡਾਨੀ ਨੂੰ ਪਛਾੜ ਮੁੜ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ, ਜਾਣੋ ਕੁੱਲ ਜਾਇਦਾਦ

ਪਨਾਮਾ ਦੀ ਸਿਵਲ ਐਰੋਨਾਟਿਕਸ ਅਥਾਰਟੀ ਨੇ ਐਕਸ (ਟਵਿਟ) 'ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਡਾਣ ਬੋਇੰਗ 737-800 ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਹਵਾਈ ਅੱਡੇ 'ਤੇ ਉਤਰਿਆ ਗਿਆ। ਉਡਾਣ ਨੂੰ ਇਕ ਵੱਖਰੇ ਹਵਾਈ ਅੱਡੇ 'ਤੇ ਲਿਜਾਇਆ ਗਿਆ, ਜਿੱਥੇ 144 ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ। ਇਸ ਤੋਂ ਬਾਅਦ ਵਿਸਫੋਟਕ ਵਿਰੋਧੀ ਟੀਮ ਵਲੋਂ ਜਹਾਜ਼ ਦੀ ਤਲਾਸ਼ੀ ਲਈ ਗਈ।

ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

ਹਵਾਈ ਅੱਡੇ ਦੇ ਸੁਰੱਖਿਆ ਦਲ ਦੇ ਮੁਖੀ ਜੋਸ ਕਾਸਤਰੋ ਨੇ ਕਿਹਾ ਕਿ ਜਹਾਜ਼ ਦੇ ਟਾਇਲਟ ਵਿੱਚੋਂ ਇੱਕ ਸ਼ੱਕੀ ਚੀਜ਼ ਮਿਲੀ, ਜੋ ਕਿਸੇ ਬਾਲਗ ਦਾ ਡਾਇਪਰ ਸੀ। ਕਾਸਤਰੋ ਨੇ ਕਿਹਾ, "ਸਾਡੇ ਕੋਲ ਇੱਕ ਸੁਰੱਖਿਅਤ ਰਨਵੇ ਸੀ, ਜਿੱਥੇ ਪੁਲਸ ਦੇ ਵਿਸ਼ੇਸ਼ ਕੁੱਤਿਆਂ ਦੀ ਟੀਮ ਅਤੇ ਵਿਸ਼ੇਸ਼ ਬਲਾਂ ਨੇ ਸ਼ੱਕੀ ਵਸਤੂ ਦੀ ਜਾਂਚ ਕੀਤੀ ਅਤੇ ਬਾਅਦ ਵਿੱਚ ਪਤਾ ਲਗਾਇਆ ਕਿ ਇਹ ਇੱਕ ਬਾਲਗ ਦਾ ਡਾਇਪਰ ਸੀ।" 

ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News