ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਦੀ ਜਿੱਤ ਨੂੰ ਚੁਣੌਤੀ

Sunday, Feb 11, 2024 - 01:47 PM (IST)

ਲਾਹੌਰ (ਏ. ਐੱਨ.ਆਈ.) : ਨੈਸ਼ਨਲ ਅਸੈਂਬਲੀ ਚੋਣਾਂ ਵਿਚ ਪੀ.ਐੱਮ.ਐੱਲ-ਐੱਨ ਦੇ ਮੁਖੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਦੀ ਜਿੱਤ ਨੂੰ ਸ਼ਨੀਵਾਰ ਨੂੰ ਲਾਹੌਰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ, ਜਿਸ ਵਿਚ ਦੋਸ਼ ਲਾਇਆ ਗਿਆ ਕਿ ਚੋਣ ਕਮਿਸ਼ਨ ਨੇ ਸਹੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ।

ਇਹ ਵੀ ਪੜ੍ਹੋ :  ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਚੜ੍ਹਦੀ ਜਵਾਨੀ 'ਚ ਨੌਜਵਾਨ ਦੀ ਮੌਤ

ਲਾਹੌਰ ਸੀਟ ਤੋਂ ਨਵਾਜ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਦੀ ਜਿੱਤ ਨੂੰ ਚੁਣੌਤੀ ਦਿੰਦੇ ਹੋਏ ਹਾਰ ਦਾ ਸਾਹਮਣਾ ਕਰਨ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਸਮਰਥਿਤ ਉਮੀਦਵਾਰ ਡਾ. ਯਾਸਮੀਨ ਰਸ਼ੀਦ ਨੇ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਨੇ ਫਾਰਮ 45 ਦੀ ਬਜਾਏ ਫਰਜ਼ੀ ਫਾਰਮ 47 ਜਾਰੀ ਕੀਤਾ ਹੈ। ਉਸਨੂੰ ਜੇਤੂ ਐਲਾਨਿਆਂ ਗਿਆ ਸੀ। ਸ਼ਰੀਫ (74) ਨੇ ਐੱਨ. ਏ.-130 ਤੋਂ ਪੀ.ਟੀ.ਆਈ. ਉਮੀਦਵਾਰ ਡਾ: ਯਾਸਮੀਨ ਰਸ਼ੀਦ ਵਿਰੁੱਧ ਜਿੱਤ ਦਰਜ ਕੀਤੀ ਹੈ। 

ਇਹ ਵੀ ਪੜ੍ਹੋ : ਸਰਹੱਦੀ ਇਲਾਕਿਆਂ ਵਿਚ ਪੁਲਸ ਅਤੇ ਬੀ.ਐੱਸ.ਐੱਫ ਨੇ ਚਲਾਇਆ ਤਲਾਸ਼ੀ ਅਭਿਆਨ

ਸ਼ਰੀਫ ਨੂੰ 1,72,000 ਤੋਂ ਵੱਧ ਵੋਟਾਂ ਮਿਲੀਆਂ, ਜਦਕਿ ਰਸ਼ੀਦ ਨੂੰ 113,000 ਤੋਂ ਵੱਧ ਵੋਟਾਂ ਮਿਲੀਆਂ। ਸ਼ਰੀਫ਼ ਦੀ ਧੀ ਮਰੀਅਮ ਨਵਾਜ਼ (50) ਨੇ ਐੱਨ. ਏ.-119 ਸੀਟ ਤੋਂ ਪੀ.ਟੀ.ਆਈ. ਦੇ ਫਾਰੂਕ ਸ਼ਹਿਜ਼ਾਦ ਨੂੰ 83,000 ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ। ਸ਼ਹਿਜ਼ਾਦ ਨੂੰ 68,000 ਤੋਂ ਵੱਧ ਵੋਟਾਂ ਮਿਲੀਆਂ। ਸ਼ਹਿਜ਼ਾਦ ਨੇ ਕਿਹਾ ਕਿ ਮਰੀਅਮ ਪੋਲਿੰਗ ਸਟੇਸ਼ਨ (ਫਾਰਮ-45) ਦੇ ਨਤੀਜਿਆਂ ਮੁਤਾਬਕ ਸੀਟ ਹਾਰ ਗਈ ਸੀ, ਪਰ ਫਰਜ਼ੀ ਫਾਰਮ-47 ਰਾਹੀਂ ਉਸ ਨੂੰ ਜੇਤੂ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ : ਕੇਂਦਰ ਸਰਕਾਰ 13 ਫਰਵਰੀ ਤੋਂ ਪਹਿਲਾਂ ਮੰਗਾਂ ਦਾ ਦੇਵੇ ਜਵਾਬ, ਦਿੱਲੀ ਮਾਰਚ ਦੀਆਂ ਤਿਆਰੀਆਂ ਮੁਕੰਮਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News