ਸੁਪੀਰੀਅਰ ਕੋਰਟ ''ਚ ਨਿਯੁਕਤ ਪਹਿਲੇ ਸਿੱਖ ਜੱਜ ਲਈ ਕੀਤਾ ਗਿਆ ਸਮਾਰੋਹ ਦਾ ਆਯੋਜਨ
Saturday, Jul 13, 2024 - 03:50 PM (IST)

ਨਿਊਯਾਰਕ (ਰਾਜ ਗੋਗਨਾ) - ਕੈਲੀਫੋਰਨੀਆ ਦੀ ਫਰਿਜ਼ਨੋ ਕਾਉਂਟੀ ਲਈ ਇੱਕ ਇਤਿਹਾਸਕ ਦਿਨ ਸੀ ਜਦੋਂ ਸਹਾਇਕ ਸਿਟੀ ਅਟਾਰਨੀ ਰਾਜ ਸਿੰਘ ਬਧੇਸ਼ਾ ਨੂੰ ਅਧਿਕਾਰਤ ਤੌਰ 'ਤੇ ਸੁਪੀਰੀਅਰ ਕੋਰਟ ਵਿੱਚ ਪਹਿਲੇ ਸਿੱਖ ਜੱਜ ਨੂੰ ਨਿਯੁਕਤ ਕੀਤਾ ਗਿਆ।
ਉਸ ਦਾ ਪਰਿਵਾਰ, ਦੋਸਤ , ਸਿੱਖ ਭਾਈਚਾਰੇ ਵਦੇ ਲੋਕ ਅਤੇ ਨਾਲ ਹੋਰ ਨੇਤਾ ਵੀ ਡਾਊਨਟਾਊਨ ਫਰਿਜ਼ਨੋ ਵਿੱਚ ਬਧੇਸ਼ਾ ਲਈ ਆਯੋਜਿਤ ਸਨਮਾਨ ਸਮਾਰੋਹ ਵਿਚ ਪਹੁੰਚੇ ਹੋਏ ਸਨ। ਇਤਿਹਾਸਕ ਤੌਰ 'ਤੇ ਪਹਿਲੀ ਵਾਰ, ਰਾਜ ਸਿੰਘ ਬਧੇਸ਼ਾ ਅਮਰੀਕਾ ਦੇ ਪਹਿਲੇ ਸਿੱਖ ਜੱਜ ਹੋਣਗੇ। ਰਾਜ ਬਧੇਸ਼ਾ ਉਸ ਵਿਭਾਗ ਵਿੱਚ ਸੇਵਾ ਨਿਭਾਏਗਾ ਜਿੰਨਾਂ ਵਿੱਚ ਅਪਰਾਧਿਕ ਕੁਕਰਮ ਦੇ ਕੇਸਾਂ ਦੀ ਪ੍ਰਧਾਨਗੀ ਕਰੇਗਾ।