ਟੈਲੀਗ੍ਰਾਮ ਦੇ ਸੀ.ਈ.ਓ ਨੇ ਔਰਤਾਂ ਨੂੁੰ ਦਿੱਤਾ ਫ੍ਰੀ IVF ਦਾ ਆਫਰ
Tuesday, Nov 12, 2024 - 05:08 PM (IST)
ਇੰਟਰਨੈਸ਼ਨਲ ਡੈਸਕ- ਟੈਲੀਗ੍ਰਾਮ ਦੇ ਸੀ.ਈ.ਓ ਪਾਵੇਲ ਦੁਰੋਵ ਨੇ ਔਰਤਾਂ ਨੂੰ ਮੁਫਤ IVF ਦੀ ਪੇਸ਼ਕਸ਼ ਕੀਤੀ ਹੈ। ਪਰ ਇਸਦੇ ਲਈ ਇੱਕ ਸ਼ਰਤ ਹੈ। ਔਰਤ ਦੀ ਉਮਰ 37 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਔਰਤ ਨੂੰ ਪਾਵੇਲ ਦੇ ਸ਼ੁਕਰਾਣੂ ਦੀ ਹੀ ਵਰਤੋਂ ਕਰਨੀ ਪਵੇਗੀ। ਪਾਵੇਲ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਹੈ ਜੋ ਪਰਿਵਾਰ ਸ਼ੁਰੂ ਕਰਨਾ ਚਾਹੁੰਦੇ ਹਨ।
ਪਹਿਲਾਂ ਤੋਂ ਹੀ 100 ਬੱਚੇ
ਦੁਰੋਵ ਨੇ ਇਕ ਵਾਰ ਆਪਣੇ ਟੈਲੀਗ੍ਰਾਮ ਚੈਨਲ 'ਤੇ ਸ਼ੁਕਰਾਣੂ ਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ। ਉਸ ਨੇ ਦੱਸਿਆ, “ਮੈਨੂੰ ਹਾਲ ਹੀ ਵਿਚ ਪਤਾ ਚੱਲਿਆ ਕਿ ਮੇਰੇ 100 ਤੋਂ ਵੱਧ ਜੀਵ-ਵਿਗਿਆਨਕ ਬੱਚੇ ਹਨ ਅਤੇ ਇਹ ਸਭ ਸ਼ੁਕਰਾਣੂ ਦਾਨ ਜ਼ਰੀਏ ਸੰਭਵ ਹੋਇਆ।” ਉਸਨੇ ਅੱਗੇ ਦੱਸਿਆ ਕਿ ਕਿਵੇਂ 15 ਸਾਲ ਪਹਿਲਾਂ ਇੱਕ ਨਜ਼ਦੀਕੀ ਦੋਸਤ ਨੇ ਉਸਨੂੰ ਸ਼ੁਕਰਾਣੂ ਦਾਨ ਕਰਨ ਲਈ ਕਿਹਾ ਕਿਉਂਕਿ ਉਹ ਅਤੇ ਉਸਦੀ ਪਤਨੀ ਗਰਭ ਧਾਰਨ ਕਰਨ ਵਿੱਚ ਅਸਮਰੱਥ ਸਨ। ਮੈਨੂੰ ਅਹਿਸਾਸ ਹੋਇਆ ਕਿ ਉਹ ਬਹੁਤ ਗੰਭੀਰ ਸੀ, ਪਰ ਫਿਰ ਮੈਂ ਹੱਸ ਪਿਆ। ਆਖਰਕਾਰ ਉਹ ਸਹਿਮਤ ਹੋ ਗਿਆ। ਇੱਥੇ ਦੱਸ ਦਈਏ ਕਿ ਦੁਰੋਵ ਦੇ ਸ਼ੁਕਰਾਣੂ ਦਾਨ ਨੇ ਪਹਿਲਾਂ ਹੀ 12 ਦੇਸ਼ਾਂ ਵਿੱਚ 100 ਤੋਂ ਵੱਧ ਪਰਿਵਾਰਾਂ ਦੀ ਮਦਦ ਕੀਤੀ ਹੈ।
Ultravita ਨਾਲ ਸਾਂਝੇਦਾਰੀ
ਦੁਰੋਵ ਨੇ ਮਾਸਕੋ-ਅਧਾਰਤ ਇੱਕ ਚੋਟੀ ਦੇ ਫਰਟੀਲਿਟੀ ਕਲੀਨਿਕ, ਅਲਟਰਾਵਿਟਾ ਨਾਲ ਮਿਲ ਕੇ ਕੰਮ ਕੀਤਾ ਹੈ। ਇਹ ਉਨ੍ਹਾਂ ਔਰਤਾਂ ਨੂੰ ਮੁਫਤ IVF (ਵਿਟਰੋ ਫਰਟੀਲਾਈਜ਼ੇਸ਼ਨ) ਪ੍ਰਦਾਨ ਕਰਦਾ ਹੈ ਜੋ ਆਪਣੇ ਸ਼ੁਕਰਾਣੂ ਦੀ ਵਰਤੋਂ ਕਰਨ ਦੀ ਚੋਣ ਕਰਦੀਆਂ ਹਨ। ਉਹ ਨਾ ਸਿਰਫ ਦਾਨ ਕਰ ਰਿਹਾ ਹੈ ਬਲਕਿ ਆਈ.ਵੀ.ਐਫ ਪ੍ਰਕਿਰਿਆ ਦਾ ਸਾਰਾ ਖਰਚਾ ਵੀ ਚੁੱਕ ਰਿਹਾ ਹੈ। ਬਿਨੈਕਾਰਾਂ ਨੂੰ ਕਲੀਨਿਕ ਦੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ, ਜਿਸ ਵਿੱਚ 37 ਸਾਲ ਤੋਂ ਘੱਟ ਉਮਰ ਅਤੇ ਚੰਗੀ ਸਿਹਤ ਵਿੱਚ ਹੋਣਾ ਸ਼ਾਮਲ ਹੈ। ਇਹ ਪਹਿਲਕਦਮੀ ਲੋਕਾਂ ਨੂੰ ਬਾਲੀਵੁੱਡ ਫਿਲਮ ਵਿੱਕੀ ਡੋਨਰ ਦੀ ਯਾਦ ਦਿਵਾ ਸਕਦੀ ਹੈ। ਫਿਲਮ ਵਿੱਚ ਇੱਕ ਨੌਜਵਾਨ ਅਣਜਾਣੇ ਵਿੱਚ ਸਪਰਮ ਡੋਨੇਸ਼ਨ ਰਾਹੀਂ ਜੋੜਿਆਂ ਦੇ ਮਾਤਾ-ਪਿਤਾ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ। Durov ਦੀ ਪੇਸ਼ਕਸ਼ ਦਾ ਉਦੇਸ਼ ਉਨ੍ਹਾੰ ਲੋਕਾਂ ਦੀ ਮਦਦ ਕਰਨਾ ਹੈ ਜੋ ਇੱਕ ਪਰਿਵਾਰ ਸ਼ੁਰੂ ਕਰਨਾ ਚਾਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।