ਅਮਰੀਕਾ ''ਚ 6 ਜਨਵਰੀ ਨੂੰ ਕੈਪਿਟਲ ਦੇ ਅੰਦਰ ਕੁਰਸੀ ਸੁੱਟਣ ਵਾਲੇ CEO ਨੂੰ ਜੇਲ੍ਹ

11/14/2021 12:57:06 AM

ਵਾਸ਼ਿੰਗਟਨ-ਅਮਰੀਕਾ ਦੇ ਉਪਨਗਰ ਸ਼ਿਕਾਗੋ 'ਚ ਇਕ ਟੈੱਕ ਕੰਪਨੀ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨੂੰ 6 ਜਨਵਰੀ ਨੂੰ ਹਿੰਸਾ ਦੌਰਾਨ ਕੈਪਿਟਲ (ਅਮਰੀਕੀ ਸੰਸਦ ਭਵਨ) ਦੇ ਅੰਦਰ ਕੁਰਸੀ ਸੁੱਟਣ ਤੋਂ ਬਾਅਦ ਆਪਣੀ ਨੌਕਰੀ ਗੁਆਉਣੀ ਪਈ ਸੀ ਅਤੇ ਹੁਣ ਮਾਮਲੇ 'ਚ ਉਨ੍ਹਾਂ ਨੇ ਸ਼ੁੱਕਰਵਾਰ ਨੂੰ 30 ਦਿਨਾਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਯੂ.ਐੱਸ. ਡਿਸਟ੍ਰਿਕਟ ਜੱਜ ਕਾਰਲ ਨਿਕੋਲਸ ਨੇ ਇਲਿਨੋਇਸ 'ਚ ਇਨਵਰਨੈੱਸ ਦੇ ਬ੍ਰੈਡਲੀ ਰੂਕਸਟੇਲਸ ਨੂੰ ਹਰਜਾਨੇ ਦੇ ਰੂਪ 'ਚ 500 ਅਮਰੀਕੀ ਡਾਲਰ ਦਾ ਭੁਗਤਾਨ ਕਰਨਾ ਦਾ ਵੀ ਹੁਕਮ ਦਿੱਤਾ।

ਇਹ ਵੀ ਪੜ੍ਹੋ : ਸੂਡਨ 'ਚ ਲੋਕਤੰਤਰ ਸਮਰਥਕਾਂ 'ਤੇ ਸੁਰੱਖਿਆ ਬਲਾਂ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

ਰੂਕਸਟੇਲਸ ਨੇ ਪਹਿਲਾਂ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੇ ਕੈਪਿਟਲ 'ਤੇ ਹਮਲਾ ਕੀਤਾ, ਪੁਲਸ ਅਧਿਕਾਰੀਆਂ ਦੀ ਦਿਸ਼ਾ 'ਚ ਕੁਰਸੀ ਸੁੱਟੀ। ਹਾਲਾਂਕਿ, ਉਨ੍ਹਾਂ ਨੇ ਦਲੀਲ ਦਿੱਤੀ ਕਿ ਅਧਿਕਾਰੀਆਂ ਨੂੰ ਕੁਰਸੀ ਨਾਲ ਟਕਰਾਉਣ ਦਾ ਖਤਰਾ ਨਹੀਂ ਸੀ। ਉਥੇ, ਸਰਕਾਰੀ ਵਕੀਲਾਂ ਨੇ ਕਿਹਾ ਕਿ ਰੂਕਸਟੇਲਸ ਦੇ ਅਨੁਚਿਤ ਵਿਵਹਾਰ ਨੇ ਕੈਪਿਟਲ 'ਚ ਅਰਾਜਕਤਾ 'ਚ ਵਾਧਾ ਕੀਤਾ।

ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦੇ ਮਾਮਲੇ ਰੋਜ਼ਾਨਾ ਤੋੜ ਰਹੇ ਹਨ ਰਿਕਾਰਡ

ਘਟਨਾ ਤੋਂ ਬਾਅਦ ਰੂਕਸਟੇਲਸ ਨੂੰ ਕੋਗੇਨਸੀਆ ਦੇ ਸੀ.ਈ.ਓ. ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹਿੰਸਾ ਦੇ ਇਕ ਦਿਨ ਬਾਅਦ ਰੂਕਸਟੇਲਸ ਨੇ ਜਨਤਕ ਰੂਪ ਨਾਲ ਮੁਆਫ਼ੀ ਮੰਗੀ ਅਤੇ ਸ਼ੁੱਕਰਵਾਰ ਰਾਤ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੂੰ 6 ਜਨਵਰੀ ਨੂੰ ਆਪਣੇ ਕੰਮਾਂ ਲਈ ਪਛਤਾਵਾਂ ਹੈ, ਉਹ ਸਜ਼ਾ ਨੂੰ ਸਵੀਕਾਰ ਕਰਦੇ ਹਨ ਅਤੇ ਆਪਣੇ ਜੀਵਨ ਦੇ ਇਸ ਅਧਿਆਏ ਨੂੰ ਖਤਮ ਕਰਨ ਲਈ ਤਿਆਰ ਹਨ।

ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦੇ ਮਾਮਲੇ ਰੋਜ਼ਾਨਾ ਤੋੜ ਰਹੇ ਹਨ ਰਿਕਾਰਡ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News