ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ''ਹਮਸ਼ਕਲ'' ਦਾ ਸੋਸ਼ਲ ਮੀਡੀਆ ਅਕਾਉਂਟ ਸੈਂਸਰ

07/02/2020 12:20:11 AM

ਪੇਈਚਿੰਗ/ਬਰਲਿਨ (ਏਜੰਸੀ)- ਚੀਨ ਦੇ ਇਕ ਮਸ਼ਹੂਰ ਓਪਰਾ ਸਿੰਗਰ ਨੂੰ ਆਨਲਾਈਨ ਸੈਂਸਰ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਾਂਗ ਦਿਖਦੇ ਸਨ। ਚੀਨ 'ਤੇ ਦੋਸ਼ ਲੱਗਦਾ ਰਿਹਾ ਹੈ ਕਿ ਉਹ ਜਿਨਪਿੰਗ ਦੀ ਛਵੀ ਨੂੰ ਕਾਇਮ ਰੱਖਣ ਲਈ ਹੱਦੋਂ ਵੱਧ ਸਖ਼ਤੀ ਅਪਣਾਉਂਦਾ ਹੈ। ਇਸ ਤੋਂ ਪਹਿਲਾਂ ਦੇਸ਼ 'ਚ ਕਾਲਪਨਿਕ (ਬਣੌਟੀ) ਕਰੈਕਟਰ ਵਿਨੀ ਦਿ ਪੂਹ ਨੂੰ ਵੀ ਬੈਨ ਕਰ ਦਿੱਤਾ ਗਿਆ ਸੀ ਕਿਉਂਕਿ ਇੰਟਰਨੈੱਟ 'ਤੇ ਜਿਨਪਿੰਗ ਦੀ ਤੁਲਨਾ ਉਸ ਨਾਲ ਕੀਤੀ ਜਾਣ ਲੱਗੀ ਸੀ।

ਮੀਡੀਆ ਰਿਪੋਰਟ ਦਾ ਕਹਿਣਾ ਹੈ ਕਿ 63 ਸਾਲ ਦੇ ਲਿਊ ਕੇਕਿੰਗ ਦੇ ਟਿਕ-ਟਾਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਡੂਇਨ 'ਤੇ ਅਕਾਉਂਟ ਨੂੰ ਕਈ ਵਾਰ ਬਲਾਕ ਕੀਤਾ ਜਾ ਚੁੱਕਾ ਹੈ ਕਿਉਂਕਿ ਉਨ੍ਹਾਂ ਦੀ ਸ਼ਕਲ ਬਿਲਕੁਲ ਜਿਨਪਿੰਗ ਵਾਂਗ ਨਜ਼ਰ ਆਉਂਦੇ ਹਨ।ਕੇਕਿੰਗ ਬਰਲਿਨ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਡੂਇਨ ਅਕਾਉਂਟ 'ਤੇ 41000 ਫਾਲੋਅਰਸ ਹਨ। ਉਹ ਇਸ 'ਤੇ ਸਿੰਗਿੰਗ ਟਿਊਟੋਰੀਅਲਸ ਸ਼ੇਅਰ ਕਰਦੇ ਹਨ ਅਤੇ ਉਨ੍ਹਾਂ ਦੇ ਕੰਟੈਂਟ ਨਾਲ ਜਿਨਪਿੰਗ ਦਾ ਕਨੈਕਸ਼ਨ ਸਿਰਫ ਇੰਨਾ ਹੈ ਕਿ ਉਹ ਖੁਦ ਜਿਨਪਿੰਗ ਵਰਗੇ ਦਿਖਦੇ ਹਨ।

PunjabKesari

ਰੇਡੀਓ ਫ੍ਰੀ ਇੰਟਰਨੈਸ਼ਨਲ ਮੁਤਾਬਕ 10 ਮਈ ਨੂੰ ਕੇਕਿੰਗ ਨੇ ਇਕ ਵੀਡੀਓ ਅਪਲੋਡ ਕੀਤੀ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਛਵੀ ਦੀ ਉਲੰਘਣਾ ਕਾਰਨ ਉਨ੍ਹਾਂ ਦਾ ਅਕਾਉਂਟ ਸੈਂਸਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਅਕਾਉਂਟ ਨੂੰ ਇਸ ਲਈ ਰਿਪੋਰਟ ਅਤੇ ਬੈਨ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਦੀ ਪ੍ਰੋਫਾਈਲ ਪਿਕਚਰ ਨਾਲ ਉਲੰਘਣਾ ਹੋ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਆਪਣੀ ਪਛਾਣ ਨਾਲ ਜੁੜੇ ਦਸਤਾਵੇਜ਼ ਦੇ ਦਿੱਤੇ ਹਨ ਅਤੇ ਅਪਰੂਵਲ ਦੀ ਉਡੀਕ ਕਰ ਰਿਹਾ ਹਾਂ।

ਉਨ੍ਹਾਂ ਨੇ ਦੱਸਿਆ ਕਿ ਇਹ ਤੀਜੀ ਵਾਰ ਹੈ ਕਿ ਉਨ੍ਹਾਂ ਦਾ ਅਕਾਉਂਟ ਬੈਨ ਕੀਤਾ ਗਿਆ ਹੈ ਇਹ ਕਲਿੱਪ ਡਿਲੀਟ ਕਰ ਦਿੱਤਾ ਗਿਆ ਹੈ। ਕੇਕਿੰਗ ਨੇ ਦੱਸਿਆ ਕਿ ਉਨ੍ਹਾਂ ਨੇ ਦੂਜਾ ਅਕਾਉਂਟ ਖੋਲਿਆ ਪਰ ਉਸ ਨੂੰ ਵੀ ਡਿਲੀਟ ਕਰ ਦਿੱਤਾ ਗਿਆ। ਉਹ ਫਿਲਹਾਲ ਸੋਸ਼ਲ ਮੀਡੀਆ 'ਤੇ ਐਕਟਿਵ ਹਨ ਪਰ ਕਈ ਕੁਮੈਂਟਸ ਅਜੇ ਵੀ ਬਲਾਕ ਹਨ।


Sunny Mehra

Content Editor

Related News