ਪੰਜਾਬ ''ਚ ''ਆਪ'' ਦੀ ਸਰਕਾਰ ਬਣਨ ''ਤੇ ਮੈਲਬੌਰਨ ''ਚ ਮਨਾਇਆ ਗਿਆ ਜਿੱਤ ਦਾ ਜਸ਼ਨ
Sunday, Mar 20, 2022 - 02:00 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- ਪੰਜਾਬ ਵਿੱਚ ਜਿੱਥੇ 'ਆਮ ਆਦਮੀ ਪਾਰਟੀ' ਦੀ ਸਰਕਾਰ ਬਣਨ ਨਾਲ ਲੋਕਾਂ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਉੱਥੇ ਹੀ ਪਰਵਾਸੀ ਭਾਈਚਾਰੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਬੇਹੱਦ ਖੁਸ਼ੀ ਪਾਈ ਜਾ ਰਹੀ ਹੈ। ਬੀਤੇ ਦਿਨੀਂ ਮੈਲਬੌਰਨ ਦੇ ਇੱਕ ਸਥਾਨਕ ਰੇਸਤਰਾਂ ਵਿੱਚ ਰੱਖੇ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਹਮਾਇਤੀਆਂ ਦੀ ਇਕੱਤਰਤਾ ਹੋਈ। ਇਸ ਮੌਕੇ ਹਾਜ਼ਰ ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਸਾਲਾਂ ਦੌਰਾਨ ਸੱਤਾ ਵਿਚ ਰਹੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਹਮੇਸ਼ਾ ਲੁੱਟਿਆ ਹੈ ਤੇ ਆਮ ਪਾਰਟੀ ਇੱਕ ਬਦਲ ਵਜੋਂ ਸੱਤਾ ਵਿੱਚ ਆਈ ਹੈ ਅਤੇ ਅਸੀਂ ਇਸ ਬਦਲਾਅ ਦਾ ਸੁਆਗਤ ਕਰਦੇ ਹਾਂ।
ਇਸ ਮੌਕੇ ਨਵੇਂ ਚੁਣੇ ਗਏ ਐੱਮ ਐੱਲ ਏ ਲਾਭ ਸਿੰਘ ਉਗੋਕੇ, ਗੁਰਦਿੱਤ ਸਿੰਘ ਅਤੇ ਕੁਲਵੰਤ ਸਿੰਘ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਦਰਸ਼ਕਾਂ ਦੇ ਸਨਮੁਖ ਆਪਣੇ ਵਿਚਾਰ ਰਖੇ। ਉਨ੍ਹਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਵਾਸੀਆਂ ਨੂੰ ਇਕ ਨਰੋਆ ਪੰਜਾਬ ਵੇਖਣ ਨੂੰ ਮਿਲੇਗਾ ਜੋ ਕਿ ਭ੍ਰਿਸ਼ਟਾਚਾਰ ਰਹਿਤ ਅਤੇ ਨਸ਼ਾ ਮੁਕਤ ਹੋਵੇਗਾ।ਉਨ੍ਹਾਂ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿਚ ਲੋਕ ਆਮ ਪਾਰਟੀ ਸਰਕਾਰ ਦੀ ਬਿਹਤਰ ਕਾਰਗੁਜ਼ਾਰੀ ਵੇਖਣਗੇ ਅਤੇ ਬਾਕੀ ਸੂਬੇ ਵੀ ਪੰਜਾਬ ਮਾਡਲ ਤੋਂ ਪ੍ਰੇਰਨਾ ਲੈਣਗੇ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਪਹੁੰਚੇ ਅਫ਼ਗਾਨਿਸਤਾਨ ਦੇ 7 ਸਿੱਖ ਪਰਿਵਾਰ
ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਮੈਲਬੌਰਨ ਪੁੱਜੇ ਪੰਜਾਬੀ ਗਾਇਕ ਆਰ ਨੇਤ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਤੇ ਉਨ੍ਹਾਂ ਨੇ ਭਗਵੰਤ ਮਾਨ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਨਾਲ ਹਾਜ਼ਰ ਦਰਸ਼ਕਾਂ ਨਾਲ ਸਾਂਝ ਪਾਈ। ਆਰ ਨੇਤ ਨੇ ਭਗਵੰਤ ਮਾਨ ਦੀਆਂ ਰੈਲੀਆਂ ਵਿੱਚ ਹੋਇਆ ਮਸ਼ਹੂਰ ਗੀਤ 'ਦੱਬਦਾ ਕਿੱਥੇ ਆ' ਗਾ ਕੇ ਵਾਹ ਵਾਹ ਖੱਟੀ। 'ਆਪ' ਦੀ ਜਿੱਤ ਦੀ ਖੁਸ਼ੀ ਵਿੱਚ ਕੇਕ ਵੀ ਕਟਿਆ ਗਿਆ। ਇਸ ਮੌਕੇ ਸ਼ਿੰਕੂ ਨਾਭਾ, ਬਲਵਿੰਦਰ ਲਾਲੀ, ਜੁਝਾਰ ਸਿੰਘ ਬਾਜਵਾ, ਰਾਕੇਸ਼ ਪਰਜਾਪਤੀ, ਅਮਰਜੀਤ ਬਾਜਾਖਾਨਾ, ਨਵਦੀਪ ਸਰਕਾਰੀਆ, ਹਰ ਰੂਪ ਸਿੰਘ, ਰਵੀ ਸ਼ਰਮਾ, ਸੁਖਰਾਜ ਜ਼ੀਰਾ,ਸੰਦੀਪ ਸੈਂਡੀ, ਵਿਕਰਮ ਢਿੱਲੋਂ ਸਮੇਤ ਕਈ ਵਲੰਟੀਅਰ ਅਤੇ ਹਮਾਇਤੀ ਹਾਜ਼ਰ ਸਨ।