ਬਿੱਲੀਆਂ ਦੇ ਇਲਾਜ ''ਚ ਵਰਤੀ ਜਾਣ ਵਾਲੀ ਦਵਾਈ ਕੋਰੋਨਾਵਾਇਰਸ ਖਿਲਾਫ਼ ਵੀ ਅਸਰਦਾਰ

Friday, Aug 28, 2020 - 06:29 PM (IST)

ਬਿੱਲੀਆਂ ਦੇ ਇਲਾਜ ''ਚ ਵਰਤੀ ਜਾਣ ਵਾਲੀ ਦਵਾਈ ਕੋਰੋਨਾਵਾਇਰਸ ਖਿਲਾਫ਼ ਵੀ ਅਸਰਦਾਰ

ਟੋਰਾਂਟੋ (ਭਾਸ਼ਾ): ਦੁਨੀਆ ਭਰ ਵਿਚ ਵਿਗਿਆਨੀ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਵਿਗਿਆਨੀਆਂ ਵੱਲੋਂ ਕੀਤੇ ਇਕ ਅਧਿਐਨ ਵਿਚ ਖੁਲਾਸਾ ਹੋਇਆ ਹੈ ਕਿ ਬਿੱਲੀਆਂ ਦੀ ਜਾਨਲੇਵਾ ਵਾਇਰਲ ਬੀਮਾਰੀ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਦਵਾਈ ਮਨੁੱਖਾਂ ਵਿਚ ਕੋਰੋਨਾਵਇਰਸ ਇਨਫੈਕਸ਼ਨ ਦੇ ਇਲਾਜ ਵਿਚ ਵੀ ਪ੍ਰਭਾਵੀ ਸਾਬਤ ਹੋ ਸਕਦੀ ਹੈ। ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। 

ਇਸ ਅਧਿਐਨ ਦੇ ਨਤੀਜੇ ਕੋਵਿਡ-19 ਦੇ ਇਲਾਜ ਵਿਚ ਨਵੇਂ ਮੈਡੀਕਲ ਢੰਗਾਂ ਨੂੰ ਵਿਕਸਿਤ ਕਰਨ ਵਿਚ ਮਦਦ ਕਰ ਸਕਦੇ ਹਨ। ਅਧਿਐਨ ਦੇ ਮੁਤਾਬਕ, ਇਹ ਦਵਾਈ ਸਾਰਸ-ਕੋਵਿ-2 ਨਾਲ ਸੰਕ੍ਰਮਿਤ ਲੈਬੋਰਟਰੀ ਵਿਚ ਵਿਕਸਿਤ ਸੈੱਲਾਂ ਵਿਚ ਵਾਇਰਸ ਨੂੰ ਦੁਹਰਾਉਣ ਤੋਂ ਰੋਕਣ ਲਈ ਅਸਰਦਾਰ ਹੈ। ਐਲਬਰਟਾ ਯੂਨੀਵਰਸਿਟੀ ਵਿਚ ਜੀਵ ਰਸਾਇਣ ਦੇ ਪ੍ਰੋਫੈਸਰ ਜੋਆਨ ਲੇਮਿਕਸ ਨੇ ਕਿਹਾ,''ਬਹੁਤ ਸੰਭਵ ਹੈ ਕਿ ਇਹ ਦਵਾਈ ਮਨੁੱਖਾਂ ਵਿਚ ਵੀ ਕੰਮ ਕਰ ਜਾਵੇ, ਇਸ ਲਈ ਅਸੀਂ ਇਸ ਗੱਲ ਨਾਲ ਉਤਸ਼ਾਹਿਤ ਹਾਂ ਕਿ ਇਹ ਕੋਵਿਡ-19 ਦੇ ਮਰੀਜ਼ਾਂ ਵਿਚ ਪ੍ਰਭਾਵੀ ਐਂਟੀ ਵਾਇਰਸ ਇਲਾਜ ਸਾਬਤ ਹੋਵੇਗਾ।''

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਪੀ.ਐੱਮ. ਨੇ ਕੋਵਿਡ-19 ਖਿਲਾਫ਼ ਇਕਜੁੱਟਤਾ ਦਿਖਾਉਣ ਦੀ ਕੀਤੀ ਅਪੀਲ

ਵਿਗਿਆਨੀਆਂ ਨੇ ਪਾਇਆ ਕਿ ਇਹ ਦਵਾਈ ਵਾਇਰਸ ਦੀ ਨਕਲ ਕਰਨ ਦੀ ਸਮਰੱਥਾ ਨੂੰ ਰੋਕਦੀ ਹੈ ਅਤੇ ਇਨਫੈਕਸ਼ਨ ਨੂੰ ਖਤਮ ਕਰਨ ਵਿਚ ਮਦਦ ਕਰ ਸਕਦੀ ਹੈ। ਉਹਨਾਂ ਨੇ ਕਿਹਾ ਕਿ ਇਹ ਦਵਾਈ ਸਰੀਰ ਦੇ ਕੁਝ ਪ੍ਰੋਟੀਨ ਅਣੂਆਂ ਨੂੰ ਰੋਕਣ ਵਾਲੀ ਹੈ ਜੋ ਸਰੀਰ ਵਿਚ ਕਈ ਕਿਰਿਆਵਾਂ ਵਿਚ ਪ੍ਰਮੁੱਖ ਹੁੰਦੇ ਹਨ ਅਤੇ ਹਾਈ ਬੀ.ਪੀ. ਤੋਂ ਲੈ ਕੇ ਕੈਂਸਰ ਅਤੇ ਐੱਚ.ਆਈ.ਵੀ. ਤੱਕ ਸਾਰਿਆਂ ਦੇ ਇਲਾਜ ਵਿਚ ਦਵਾਈਆਂ ਦੇ ਸਧਾਰਨ ਟੀਚੇ ਹੁੰਦੇ ਹਨ। ਇਹ ਅਧਿਐਨ 'ਨੇਚਰ ਕਮਿਊਨੀਕੇਸ਼ਨਜ਼' ਪਤੱਰਿਕਾ ਵਿਚ ਪ੍ਰਕਾਸ਼ਿਤ ਹੋਇਆ ਹੈ।


author

Vandana

Content Editor

Related News