ਕੈਥਰੀਨ ਟਾਈ ਦੀ ਸੈਨੇਟ ਵੱਲੋਂ ਅਮਰੀਕੀ ਵਪਾਰਕ ਪ੍ਰਤੀਨਿਧੀ ਵਜੋਂ ਪੁਸ਼ਟੀ

Friday, Mar 19, 2021 - 11:27 AM (IST)

ਕੈਥਰੀਨ ਟਾਈ ਦੀ ਸੈਨੇਟ ਵੱਲੋਂ ਅਮਰੀਕੀ ਵਪਾਰਕ ਪ੍ਰਤੀਨਿਧੀ ਵਜੋਂ ਪੁਸ਼ਟੀ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੀ ਸੈਨੇਟ ਨੇ ਬੁੱਧਵਾਰ ਨੂੰ ਸਰਬਸੰਮਤੀ ਨਾਲ ਦੋ ਪੱਖੀ ਵੋਟ ਵਿੱਚ ਦੇਸ਼ ਦੀ ਟਰੇਡ ਪ੍ਰਤੀਨਿਧੀ ਵਜੋਂ ਕੈਥਰੀਨ ਟਾਈ ਦੀ ਪੁਸ਼ਟੀ ਕੀਤੀ। ਇਸ ਅਹੁਦੇ ਨੂੰ ਸੰਭਾਲਣ ਵਾਲੀ ਕੈਥਰੀਨ ਪਹਿਲੀ ਏਸ਼ੀਅਨ ਅਮਰੀਕੀ ਔਰਤ ਹੋਵੇਗੀ। ਕੈਥਰੀਨ ਨੂੰ ਸਮੱਸਿਆ ਹੱਲ ਕਰਨ ਵਾਲੀ ਸ਼ਖਸੀਅਤ ਮੰਨਿਆ ਜਾਂਦਾ ਹੈ ਅਤੇ ਅਮਰੀਕਾ ਦੀ ਵਪਾਰਕ ਪ੍ਰਤੀਨਿਧੀ ਵਜੋਂ ਰਾਸ਼ਟਰਪਤੀ ਬਾਈਡੇਨ ਦੁਆਰਾ ਉਸ ਦੀ ਨਾਮਜ਼ਦਗੀ ਨੇ ਡੈਮੋਕਰੇਟਸ ਅਤੇ ਰਿਪਬਲਿਕਨਾਂ ਤੋਂ ਇਕੋ ਜਿਹਾ ਸਮਰਥਨ ਪ੍ਰਾਪਤ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਪੁਲਸ ਨੇ ਬਰਾਮਦ ਕੀਤੀ 8 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੀ ਭੰਗ

ਉਸ ਦੀ 98-0 ਦੀ ਵੋਟ ਨਾਲ ਪੁਸ਼ਟੀ ਕੀਤੀ ਗਈ ਅਤੇ ਸੈਨੇਟ ਦੁਆਰਾ ਹਰੀ ਝੰਡੀ ਮਿਲਣ ਵਾਲੀ, ਕੈਥਰੀਨ ਬਾਈਡੇਨ ਕੈਬਨਿਟ ਦੀ 19ਵੀਂ ਮੈਂਬਰ ਹੈ। ਕੈਥਰੀਨ ਨੇ ਇਸ ਤਰ੍ਹਾਂ ਦੀ ਵਪਾਰਕ ਨੀਤੀ ਲਈ ਕੰਮ ਕਰਨ ਦੀ ਸਹੁੰ ਖਾਧੀ ਹੈ ਜੋ ਕਿ ਵੱਡੀਆਂ ਕਾਰਪੋਰੇਸ਼ਨਾਂ ਦੀ ਬਜਾਏ ਆਮ ਕਾਮਿਆਂ ਨੂੰ ਲਾਭ ਪਹੁੰਚਾਉਂਦੀ ਹੈ। ਕੈਥਰੀਨ ਨੇ ਵਪਾਰ ਪ੍ਰਤੀਨਿਧੀ ਦੇ ਦਫ਼ਤਰ ਵਿੱਚ ਚੀਨ ਇਨਫੋਰਸਮੈਂਟ ਦੇ ਮੁਖੀ ਵਜੋਂ ਕਈ ਸਾਲ ਸੇਵਾ ਕੀਤੀ ਹੈ। ਕੈਥਰੀਨ ਨੇ ਆਖਰੀ ਵਾਰ ਹਾਊਸ ਵੇਜ ਐਂਡ ਮੀਨਜ਼ ਕਮੇਟੀ ਵਿੱਚ ਸਿਖਰਲੇ ਵਪਾਰ ਸਟਾਫ ਵਜੋਂ ਸੇਵਾ ਨਿਭਾਉਣ ਦੇ ਨਾਲ ਉੱਤਰੀ ਅਮਰੀਕਾ ਦੇ ਵਪਾਰਕ ਸਮਝੌਤੇ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਨਾਲ ਗੱਲਬਾਤ ਦਾ ਪ੍ਰਬੰਧਨ ਵੀ ਕੀਤਾ।


author

Vandana

Content Editor

Related News